23.6 C
Toronto
Tuesday, August 18, 2026
spot_img
Homeਪੰਜਾਬਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਮਿਲੀ ਸਜ਼ਾ

ਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਮਿਲੀ ਸਜ਼ਾ

ਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਮਿਲੀ ਸਜ਼ਾਪੰਜ ਬੱਚਿਆਂ ਨੂੰ ਕੱਪੜੇ ਉਤਰਵਾ ਕੇ 3 ਕਿਲੋਮੀਟਰ ਤੱਕ ਘੁਮਾਇਆ, ਮੁੱਕੇ ਵੀ ਮਾਰੇ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ‘ਚ ਪੰਜ ਦਲਿਤ ਬੱਚਿਆਂ ਨੂੰ ਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਅਜਿਹੀ ਸਜ਼ਾ ਦਿੱਤੀ ਕਿ ਬੱਚਿਆਂ ਨੂੰ ਤਿੰਨ ਕਿਲੋਮੀਟਰ ਤੱਕ ਕੱਪੜੇ ਉਤਰਵਾ ਕੇ ਘੁਮਾਇਆ, ਮੁੱਕੇ ਅਤੇ ਥੱਪੜਾਂ ਨਾਲ ਕੁੱਟਿਆ ਵੀ ਗਿਆ। ਇੰਨਾ ਹੀ ਨਹੀਂ, ਬੱਚਿਆਂ ਦੇ ਕੱਪੜੇ ਵੀ ਜ਼ਿੰਮੀਂਦਾਰ ਲੈ ਕੇ ਚਲਾ ਗਿਆ। ਘਟਨਾ ਸੋਮਵਾਰ ਦੀ ਹੈ ਅਤੇ ਉਸ ਦਿਨ ਮੀਂਹ ਦੇ ਕਾਰਣ ਠੰਡ ਵੀ ਕਾਫੀ ਸੀ। ਬੱਚਿਆਂ ਦਾ ਵੀਡੀਓ ਆਉਣ ਤੋਂ ਬਾਅਦ ਪੁਲਿਸ ਨੇ ਆਰੋਪੀ ਜ਼ਿੰਮੀਦਾਰ ਹਰਸ਼ਭਾਨ ਪਾਲ ਸਿੰਘ ਉਰਫ ਲਾਟੀ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਆਰੋਪੀ ਲਾਟੀ ਫਰਾਰ ਹੈ। ਅੰਮ੍ਰਿਤਧਾਰੀ ਬੱਚਿਆਂ ਦੇ ਕੱਪੜੇ ਉਤਰਵਾ ਕੇ ਕੁੱਟਣ ਦੇ ਮਾਮਲੇ ਵਿਚ ਐਸਜੀਪੀਸੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਐਸਜੀਪੀਸੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਰਿਪੋਰਟ ਤੋਂ ਬਾਅਦ ਕਾਰਵਾਈ ਕਰਾਂਗੇ।

RELATED ARTICLES
POPULAR POSTS