4.9 C
Toronto
Thursday, April 30, 2026
spot_img
Homeਪੰਜਾਬਪੰਜਾਬ ਕਾਂਗਰਸ ਚੋਣ ਕਮੇਟੀ ਦੀ ਹੋਈ ਪਹਿਲੀ ਬੈਠਕ

ਪੰਜਾਬ ਕਾਂਗਰਸ ਚੋਣ ਕਮੇਟੀ ਦੀ ਹੋਈ ਪਹਿਲੀ ਬੈਠਕ

ਸਿੱਧੂ ਦੀ ਹਾਜ਼ਰੀ ’ਚ ਜਾਖੜ ਨੇ ਕੀਤੀ ਪ੍ਰਧਾਨਗੀ
ਸਿੱਧੂ ਨੇ ਹਰਭਜਨ ਸਿੰਘ ਨਾਲ ਵੀ ਕੀਤੀ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੀ ਪਹਿਲੀ ਬੈਠਕ ਅੱਜ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਹੋਈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀ ਮੌਜੂਦਗੀ ਵਿਚ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਚਰਚਾ ਹੋਈ। ਵਿਚਾਰ ਵਟਾਂਦਰੇ ਦੌਰਾਨ ਮੌਜੂਦ ਸਾਰੇ ਆਗੂਆਂ ਨੇ ਆਪਣੇ ਆਪੋ ਵਿਚਾਰ ਰੱਖੇ। ਕਾਂਗਰਸ ਆਲਾ ਕਮਾਨ ਨੇ ਕੁਝ ਦਿਨ ਪਹਿਲਾਂ ਹੀ ਪੰਜਾਬ ਚੋਣਾਂ ਲਈ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਸੀ। ਅੱਜ ਹੋਈ ਬੈਠਕ ਦੀ ਪ੍ਰਧਾਨਗੀ ਸੁਨੀਲ ਜਾਖੜ ਨੇ ਕੀਤੀ। ਧਿਆਨ ਰਹੇ ਕਿ ਜਾਖੜ ਚੋਣ ਕਮੇਟੀ ਦੇ ਮੈਂਬਰ ਹੋਣ ਦੇ ਨਾਲ ਹੀ ਪ੍ਰਚਾਰ ਕਮੇਟੀ ਦੇ ਪ੍ਰਧਾਨ ਵੀ ਹਨ। ਬੈਠਕ ਵਿਚ ਚੋਣ ਕਮੇਟੀ ਦੇ ਚੇਅਰਮੈਨ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਰਹੇ। ਬੈਠਕ ਦੌਰਾਨ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ ਕੀ ਰੰਗ ਢੰਗ ਹੋਣਗੇ, ਇਸ ’ਤੇ ਵੀ ਚਰਚਾ ਹੋਈ ਅਤੇ ਰੱਖੇ ਗਏ ਮੁੱਦਿਆਂ ਨੂੰ ਆਨ ਰਿਕਾਰਡ ਲੈ ਕੇ ਨੋਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ ਆਪਣਾ ਹੋਮ ਵਰਕ ਕੰਪਲੀਟ ਕਰਕੇ ਚੋਣਾਵੀ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਉੋਧਰ ਦੂਜੇ ਪਾਸੇ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ ਸ਼ਾਈਨਿੰਗ ਸਟਾਰ ਹਰਭਜਨ ਸਿੰਘ ਦੇ ਨਾਲ। ਧਿਆਨ ਰਹੇ ਕਿ ਪਿਛਲੇ ਦਿਨੀਂ ਚਰਚਾ ਚੱਲ ਰਹੀ ਕਿ ਹਰਭਜਨ ਸਿੰਘ ਭਾਜਪਾ ਵਿਚ ਜਾ ਸਕਦੇ ਹਨ।

RELATED ARTICLES
POPULAR POSTS