ਭਾਰਤ ‘ਚ ਜਨਮ ਲੈਣ ਵਾਲਾ ਹਰ ਵਿਅਕਤੀ ਹੈ ਭਾਰਤੀ
ਭਾਰਤ ਮਾਤਾ ਦੀ ਜੈ ਵਿਵਾਦ ਰਾਹੀਂ ਲੋਕਾਂ ਨੂੰ ਵੰਡਣ ਦੀ ਹੋ ਰਹੀ ਹੈ ਕੋਸ਼ਿਸ਼ : ਹਕੂਮਤ ਸਿੰਘ ਮੱਲੀ (ਭਗਤ ਸਿੰਘ ਦਾ ਭਾਣਜਾ)
ਚੰਡੀਗੜ੍ਹ/ਬਿਊਰੋ ਨਿਊਜ਼
ਦੇਸ਼ ਵਿੱਚ ‘ਭਾਰਤ ਮਾਤਾ ਦੀ ਜੈ’ ਜ਼ਬਰਦਸਤੀ ਅਖਵਾਉਣ ਦੇ ਮੁੱਦੇ ਉੱਤੇ ਛਿੜੇ ਵਿਵਾਦ ਬਾਰੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਦੁਖੀ ਹਨ। ਭਗਤ ਸਿੰਘ ਦੀ ਛੋਟੀ ਭੈਣ ਮਰਹੂਮ ਪ੍ਰਕਾਸ਼ ਕੌਰ ਦੇ ਪੁੱਤਰ ਹਕੂਮਤ ਸਿੰਘ ਮੱਲ੍ਹੀ ਨੇ ਆਖਿਆ ਹੈ ਕਿ ‘ਭਾਰਤ ਮਾਤਾ ਦੀ ਜੈ’ ਵਿਵਾਦ ਰਾਹੀਂ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ।
ਕੈਨੇਡਾ ਤੋਂ ਭਾਰਤ ਆਏ ਹਕੂਮਤ ਸਿੰਘ ਮੱਲ੍ਹੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਇਸ ਮੁੱਦੇ ਉੱਤੇ ਕਿਸੇ ਨਾਲ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਕਿ ਦੇਸ਼ ਭਗਤੀ ਦੇ ਨਾਮ ਉੱਤੇ ਡਰਾਮਾ ਹੋ ਰਿਹਾ ਹੈ। ਇਸ ਦਾ ਹੋਰ ਕੋਈ ਮਕਸਦ ਨਹੀਂ। ਮੱਲ੍ਹੀ ਨੇ ਦੱਸਿਆ ਕਿ ਭਾਰਤ ਵਿੱਚ ਜਨਮ ਲੈਣ ਵਾਲਾ ਹਰ ਵਿਅਕਤੀ ਭਾਰਤੀ ਹੈ। ਇਸ ਲਈ ‘ਭਾਰਤ ਮਾਤਾ ਦੀ ਜੈ’ ਬੋਲ ਕੇ ਭਾਰਤੀ ਹੋਣ ਦਾ ਪ੍ਰਮਾਣ ਦੇਣ ਦੀ ਕਿਸੇ ਨੂੰ ਕੋਈ ਲੋੜ ਨਹੀਂ। ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਦੀ ਤੁਲਨਾ ਭਗਤ ਸਿੰਘ ਨਾਲ ਕੀਤੇ ਜਾਣ ਉੱਤੇ ਵੀ ਹਕੂਮਤ ਸਿੰਘ ਮੱਲ੍ਹੀ ਨੇ ਹੈਰਾਨੀ ਪ੍ਰਗਟਾਈ। ਉਨ੍ਹਾਂ ਆਖਿਆ ਕਿ ਭਗਤ ਸਿੰਘ ਦੀ ਲੜਾਈ ਮੁਲਕ ਦੀ ਆਜ਼ਾਦੀ ਲਈ ਸੀ। ਦੂਜੇ ਪਾਸੇ ਕਨ੍ਹੱਈਆ ਕੁਮਾਰ ਘਰੇਲੂ ਲੜਾਈ ਲੜ ਰਿਹਾ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …