-1.9 C
Toronto
Thursday, December 4, 2025
spot_img
Homeਪੰਜਾਬਪੰਜਾਬ ਸਰਕਾਰ ਨੇ ਧੀਆਂ ਦੇ ਸਿਰ ਤੋਂ ਹੱਥ ਚੁੱਕਿਆ

ਪੰਜਾਬ ਸਰਕਾਰ ਨੇ ਧੀਆਂ ਦੇ ਸਿਰ ਤੋਂ ਹੱਥ ਚੁੱਕਿਆ

BALRI-SCHEME copy copyਬਾਲੜੀ ਰੱਖਿਆ ਯੋਜਨਾ ਬੰਦ ਕੀਤੀ, ਚਾਰ ਵਰ੍ਹਿਆਂ ਤੋਂ ਧੀਆਂ ਦੇ ਖਾਤੇ ਖਾਲੀ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਹੁਣ ਧੀਆਂ ਦਾ ਹੱਥ ਫੜਣ ਵਾਲੀ ਬਾਲੜੀ ਰੱਖਿਆ ਯੋਜਨਾ ਬੰਦ ਕਰ ਦਿੱਤੀ ਹੈ। ਚਾਰ ਵਰ੍ਹਿਆਂ ਤੋਂ ਸਰਕਾਰ ਨੇ ਇਸ ਸਕੀਮ ਲਈ ਕੋਈ ਫੰਡ ਨਹੀਂ ਦਿੱਤਾ ਅਤੇ ਹੁਣ ਅਖੀਰ ਇਸ ਯੋਜਨਾ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ।  ਪੰਜਾਬ ਵਿੱਚ ਕਰੀਬ 650 ਲੜਕੀਆਂ ਹਨ ਜਿਨ੍ਹਾਂ ਦੀ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਹੋਈ ਹੈ।
ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫ਼ੋਂ ਇਨ੍ਹਾਂ ਧੀਆਂ ਨੂੰ 18 ਸਾਲ ਦੀ ਉਮਰ ਤੱਕ 500 ਰੁਪਏ ਪ੍ਰਤੀ ਮਹੀਨਾ ਦੇਣਾ ਸੀ। ਹਰ ਲਾਭਪਾਤਰੀ ਦੇ ਖਾਤੇ ਵਿੱਚ ਅਪਰੈਲ ਅਤੇ ਨਵੰਬਰ ਮਹੀਨੇ ਵਿੱਚ ਛੇ-ਛੇ ਮਹੀਨੇ ਦੀ ਇਕੱਠੀ ਰਾਸ਼ੀ ਪਾਉਣੀ ਸੀ। ਪਿੰਡ ਖ਼ਿਆਲੀ ਵਾਲਾ ਦੇ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕੋ ਬੇਟੀ ਲਈ ਹੈ ਜਿਸ ਨੂੰ ਬਾਲੜੀ ਰੱਖਿਆ ਯੋਜਨਾ ਤਹਿਤ ਮੁਢਲੇ ਪੜਾਅ ‘ਤੇ ਦੋ ਚੈੱਕ ਮਿਲੇ ਸਨ ਪਰ ਹੁਣ ਚਾਰ ਸਾਲ ਤੋਂ ਸਰਕਾਰ ਨੇ ਕੋਈ ਪੈਸਾ ਨਹੀਂ ਭੇਜਿਆ।  ਪਿੰਡ ਨੇਹੀਆ ਵਾਲਾ ਦੀ ਅੰਗਹੀਣ ਵੀਰਪਾਲ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਇੱਕੋ ਬੱਚੀ ਹੈ ਜੋ ઠਹੁਣ 12 ਸਾਲ ਦੀ ਹੋ ਗਈ ਹੈ ਪਰ ਖਾਤੇ ਵਿੱਚ ਕਦੇ ਕੋਈ ਰਾਸ਼ੀ ਨਹੀਂ ਆਈ ਹੈ।  ਗੋਨਿਆਣਾ ਕਲਾਂ ਦੇ ਸਤਨਾਮ ਸਿੰਘ ਨੂੰ ਵੀ ਆਪਣੀ ਬੱਚੀ ਦੀ ਇਸ ਯੋਜਨਾ ਤਹਿਤ ਕੋਈ ਰਾਸ਼ੀ ਨਹੀਂ ਮਿਲੀ ਹੈ। ਬਠਿੰਡਾ ਜ਼ਿਲ੍ਹੇ ਵਿੱਚ 60 ਦੇ ਕਰੀਬ ਧੀਆਂ ਨੂੰ ਇਸ ਯੋਜਨਾ ਤਹਿਤ ਲਾਭ ਦਿੱਤਾ ਜਾਣਾ ਸੀ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 90, ਫਿਰੋਜ਼ਪੁਰ ਵਿੱਚ 35, ਸੰਗਰੂਰ ਵਿੱਚ 40, ਮਾਨਸਾ ਵਿੱਚ 40 ਅਤੇ ਤਰਨਤਾਰਨ ਵਿੱਚ 25 ਲੜਕੀਆਂ ਨੂੰ ਇਸ ਸਕੀਮ ਤਹਿਤ ਰਜਿਸਟਿਡ ਕੀਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ ਲੜਕੀਆਂ ਦੀ ਜਨਮ ਦਰ ਵਿੱਚ ਸੁਧਾਰ ਹੋਇਆ ਹੈ। ਸਿਹਤ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਨੇ ਸਿਵਲ ਸਰਜਨਾਂ ਨੂੰ 10 ਫਰਵਰੀ ਦੀ ਮੀਟਿੰਗ ਵਿੱਚ ਲਿਖਤੀ ਰੂਪ ਵਿੱਚ ਹਦਾਇਤ ਕਰ ਦਿੱਤੀ ਹੈ ਕਿ ਬਾਲੜੀ ਰੱਖਿਆ ਯੋਜਨਾ ਤਹਿਤ ਨਵੀਂ ਰਜਿਸਟ੍ਰੇਸ਼ਨ ਅਗਲੇ ਹੁਕਮਾਂ ਤੱਕ ਨਾ ਕੀਤੀ ਜਾਵੇ।
ਹਾਲੇ ਫੈਸਲਾ ਵਿਚਾਰ ਅਧੀਨ: ਡਾ. ਬਾਲੀ
ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਐਚਐਸ ਬਾਲੀ ਦਾ ਕਹਿਣਾ ਸੀ ਕਿ ਬਾਲੜੀ ਰੱਖਿਆ ਯੋਜਨਾ ਦੇ ਭਵਿੱਖ ਵਾਰੇ ਆਖਰੀ ਫੈਸਲਾ ਹਾਲੇ ਵਿਚਾਰ ਅਧੀਨ ਹੈ ਅਤੇ ਫੰਡਾਂ ਦੀ ਸਮੱਸਿਆ ਕਰਕੇ ਨਵੀਂ ਰਜਿਸਟ੍ਰੇਸ਼ਨ ਰੋਕੀ ਹੈ।

RELATED ARTICLES
POPULAR POSTS