Breaking News
Home / ਪੰਜਾਬ / ਢੀਂਡਸਾ ਨੇ ਬਾਦਲਾਂ ਖਿਲਾਫ ਜ਼ੋਰਾਂ ਸ਼ੋਰਾਂ ਨਾਲ ਵਿੱਢੀ ਮੁਹਿੰਮ

ਢੀਂਡਸਾ ਨੇ ਬਾਦਲਾਂ ਖਿਲਾਫ ਜ਼ੋਰਾਂ ਸ਼ੋਰਾਂ ਨਾਲ ਵਿੱਢੀ ਮੁਹਿੰਮ

ਕਿਹਾ – ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਬਾਦਲਾਂ ਕੋਲੋਂ ਮੁਕਤ ਕਰਾ ਕੇ ਹਟਾਂਗੇ
ਮੋਗਾ/ਬਿਊਰੋ ਨਿਊਜ਼
ਅਕਾਲੀ ਦਲ ਵਿਚੋਂ ਮੁਅੱਤਲ ਕੀਤੇ ਗਏ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ਖਿਲਾਫ ਮੁਹਿੰਮ ਜ਼ੋਰਾਂ ਨਾਲ ਵਿੱਢੀ ਹੋਈ ਹੈ। ਮੋਗਾ ਵਿਚ ਢੀਂਡਸਾ ਨੇ ਅਗਲੀ ਰਣਨੀਤੀ ਬਾਰੇ ਦੱਸਦਿਆਂ ਕਿਹਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਾਉਣ ਲਈ ਤਿੰਨ ਗਰੁੱਪ ਇਕੱਠੇ ਸੰਘਰਸ ਕਰ ਰਹੇ ਹਨ। ਇਹ ਤਿੰਨ ਗਰੁੱਪ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ 1920 ਅਤੇ ਇਕ ਉਨ੍ਹਾਂ ਦਾ ਆਪਣਾ ਗਰੁੱਪ ਹੈ। ਢੀਂਡਸਾ ਨੇ ਖੁਲਾਸਾ ਕੀਤਾ ਕਿ ਮਾਰਚ ਮਹੀਨੇ ਕਈ ਅਕਾਲੀ ਆਗੂ ਬਾਦਲਾਂ ਦਾ ਸਾਥ ਛੱਡ ਦੇਣਗੇ। ਢੀਂਡਸਾ ਨੇ ਆਖਿਆ ਕਿ ਅਕਾਲੀ ਦਲ ਵਿਚ ਚੱਲ ਰਹੀ ਤਾਨਾਸ਼ਾਹੀ ਨੂੰ ਖਤਮ ਕਰਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ। ਢੀਂਡਸਾ ਨੇ ਕਿਹਾ ਕਿ ਉਹ ਨਾ ਤਾਂ ਭਾਜਪਾ ਨਾਲ ਹਨ ਅਤੇ ਨਾ ਹੀ ਕਾਂਗਰਸ ਨਾਲ, ਉਨ੍ਹਾਂ ਨੇ ਸਿਰਫ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਅਜ਼ਾਦ ਕਰਾਉਣ ਲਈ ਆਵਾਜ਼ ਉਠਾਈ ਹੈ।

Check Also

‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼

ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …