27.4 C
Toronto
Saturday, June 13, 2026
spot_img
Homeਪੰਜਾਬਜ਼ੀ ਨਿਊਜ਼ ਵਲੋਂ ਮੈਨੂੰ ਕੋਈ ਮਾਨਹਾਨੀ ਨੋਟਿਸ ਨਹੀਂ ਮਿਲਿਆ : ਮਜੀਠੀਆ

ਜ਼ੀ ਨਿਊਜ਼ ਵਲੋਂ ਮੈਨੂੰ ਕੋਈ ਮਾਨਹਾਨੀ ਨੋਟਿਸ ਨਹੀਂ ਮਿਲਿਆ : ਮਜੀਠੀਆ

ਕਿਹਾ, ਮੈਂ ਆਪਣੇ ਸਟੈਂਡ ‘ਤੇ ਹਾਂ ਕਾਇਮ

ਚੰਡੀਗੜ੍ਹ/ਬਿਊਰੋ ਨਿਊਜ਼

ਲੰਘੇ ਕੱਲ੍ਹ ਜ਼ੀ ਨਿਊਜ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਂ ‘ਤੇ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਸੀ। ਇਸ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਜ਼ੀ ਨਿਊਜ਼ ਵੱਲੋਂ ਕਿਸੇ ਕਿਸਮ ਦਾ ਮਾਣਹਾਨੀ ਦਾ ਨੋਟਿਸ ਨਹੀਂ ਮਿਲਿਆ ਹੈ। ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਕਿਸੇ ਅਜਿਹੇ ਨੋਟਿਸ ਦੀ ਜਾਣਕਾਰੀ ਹੈ, ਪਰ ਉਹ ਆਪਣੇ ਸਟੈਂਡ ‘ਤੇ ਪੂਰੀ ਤਰ੍ਹਾਂ ਕਾਇਮ ਹਨ। ਚੇਤੇ ਰਹੇ ਕਿ ਬਿਕਰਮ ਮਜੀਠੀਆ ਨੇ ਜਨਤਕ ਤੌਰ ‘ਤੇ ਆਖਿਆ ਸੀ ਕਿ ਚੋਣਾਂ ਦੌਰਾਨ ਜੀ ਪੰਜਾਬੀ ਦੇ ਸੰਪਾਦਕ ਨੇ ਸਾਡੇ ਕੋਲੋਂ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਨੂੰ ਨਕਾਰਦਿਆਂ ਜੀ ਨਿਊਜ਼ ਨੇ ਹੁਣ ਮਜੀਠੀਆ ਦੇ ਨਾਂ ‘ਤੇ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ।

 

 

RELATED ARTICLES
POPULAR POSTS