Breaking News
Home / ਪੰਜਾਬ / ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂ ਮਹਿਮਾਨ ਨਿਵਾਜ਼ੀ ਤੋਂ ਰਹਿਣ ਦੂਰ

ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂ ਮਹਿਮਾਨ ਨਿਵਾਜ਼ੀ ਤੋਂ ਰਹਿਣ ਦੂਰ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਖ ਜਥਿਆਂ ਲਈ ਜਾਰੀ ਕੀਤੀ ਨਵੀਂ ਅਡਵਾਈਜ਼ਰੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਸਿੱਖ ਸ਼ਰਧਾਲੂਆਂ ਦਾ ਜਥਾ ਜੂਨ ਮਹੀਨੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਵੇਗਾ। ਪ੍ਰੰਤੂ ਉਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਐਡਵਾਈਜ਼ਰੀ ਸਾਰੇ ਰਾਜਾਂ ਅਤੇ ਖਾਸ ਕਰਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਾਰੀ ਕੀਤੀ ਹੈ। ਜਿਸ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿ ਮਹਿਮਾਨ ਨਿਵਾਜ਼ੀ ਤੋਂ ਦੂਰੀ ਬਣਾ ਕੇ ਰੱਖਣ। ਜਾਰੀ ਐਡਵਾਈਜ਼ਰੀ ਅਨੁਸਾਰ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਪਾਕਿਸਤਾਨੀ ਨਾਗਰਿਕਾਂ ਵੱਲੋਂ ਪੇਸ਼ ਕੀਤੇ ਗਏ ਵਿਅਕਤੀਗਤ ਸੱਦਿਆਂ ਨੂੰ ਅਸਵੀਕਾਰ ਕਰਨ ਦੇ ਲਈ ਵੀ ਕਿਆ ਗਿਆ ਹੈ। ਕੋਈ ਵੀ ਸ਼ਰਧਾਲੂ ਪਾਕਿਸਤਾਨ ’ਚ ਕਿਸੇ ਦਾ ਮਹਿਮਾਨ ਨਾ ਬਣੇ ਅਤੇ ਮਹਿਮਾਨ ਨਿਵਾਜ਼ੀ ਨੂੰ ਸਵੀਕਾਰ ਨਾ ਕੀਤਾ ਜਾਵੇ। ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਇਕ ਸਲਾਹ ਦੇ ਤੌਰ ’ਤੇ ਭੇਜੀ ਗਈ ਹੈ। ਪ੍ਰੰਤੂ ਸ਼ੋ੍ਰਮਣੀ ਕਮੇਟੀ ਵੱਲੋਂ ਜੂਨ ਮਹੀਨੇ ਪਾਕਿਸਤਾਨ ਜਾਣ ਵਾਲੇ ਸਾਰੇ ਜਥਿਆਂ ਦੇ ਸ਼ਰਧਾਲੂਆਂ ਨੂੰ ਇਸ ਸਬੰਧੀ ਸਪੱਸ਼ਟ ਕਰ ਦਿੱਤਾ ਗਿਆ ਹੈ।

Check Also

ਆਸਟਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਮਨਪ੍ਰੀਤ ਕੌਰ ਦੀ ਜਹਾਜ਼ ’ਚ ਹੋਈ ਮੌਤ

4 ਸਾਲਾਂ ਮਗਰੋਂ ਆਸਟਰੇਲੀਆ ਤੋਂ ਪੰਜਾਬ ਪਰਤ ਰਹੀ ਸੀ ਮਨਪ੍ਰੀਤ ਮੈਲਬੌਰਨ/ਬਿਊਰੋ ਨਿਊਜ਼ : ਆਸਟ੍ਰੇਲੀਆ ਦੇ …