Breaking News
Home / ਪੰਜਾਬ / ਕੇਪੀ ਰਾਣਾ ਨੇ ਪੰਜਾਬ ਦੇ ਆਰਜ਼ੀ ਸਪੀਕਰ ਵਜੋਂ ਚੁੱਕੀ ਸਹੁੰ

ਕੇਪੀ ਰਾਣਾ ਨੇ ਪੰਜਾਬ ਦੇ ਆਰਜ਼ੀ ਸਪੀਕਰ ਵਜੋਂ ਚੁੱਕੀ ਸਹੁੰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸੀਨੀਅਰ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੂੰ 15ਵੀਂ ਵਿਧਾਨ ਸਭਾ ਦੇ ਮੈਂਬਰ ਵਜੋਂ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣ ਪਿੱਛੋਂ ਆਰਜ਼ੀ ਸਪੀਕਰ ਨਿਯੁਕਤ ਕੀਤਾ ਹੈ।
ਕੰਵਰਪਾਲ ਰਾਣਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਰਾਜ ਭਵਨ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਹੁੰ ਚੁਕਾਈ ਗਈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਹੁੰ ਚੁੱਕ ਰਸਮ ਦੀ ਕਾਰਵਾਈ ਚਲਾਈ। ਰਾਣਾ ਕੰਵਰਪਾਲ ਸਿੰਘ ਨੂੰ ਆਰਜ਼ੀ ਸਪੀਕਰ ਨਿਯੁਕਤ ਕੀਤਾ ਹੈ, ਜੋ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਹੋਰਨਾਂ ਮੈਂਬਰਾਂ ਨੂੰ ਸਹੁੰ ਚਕਾਉਣਗੇ। ਉਹ ਨਵੇਂ ਵਿਧਾਇਕਾਂ ਨੂੰ 24 ਮਾਰਚ ਤੋਂ ਸੱਦੇ ਗਏ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੌਰਾਨ ਸਹੁੰ ਚੁਕਾਉਣਗੇ। ਸਮਾਗਮ ਵਿੱਚ ਰਾਣਾ ਦੇ ਕਰੀਬੀ ਰਿਸ਼ਤੇਦਾਰ ਵੀ ਹਾਜ਼ਰ ਸਨ।

Check Also

ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ

ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …