21.2 C
Toronto
Sunday, September 6, 2026
spot_img
Homeਪੰਜਾਬਸਰਕਲ ਸਟਾਈਲ ਕਬੱਡੀ ਦੀ ਮਾਨਤਾ ਰੱਦ ਨਹੀਂ ਹੋਵੇਗੀ : ਰਾਣਾ ਸੋਢੀ

ਸਰਕਲ ਸਟਾਈਲ ਕਬੱਡੀ ਦੀ ਮਾਨਤਾ ਰੱਦ ਨਹੀਂ ਹੋਵੇਗੀ : ਰਾਣਾ ਸੋਢੀ

ਸਰਕਲ ਸਟਾਈਲ ਕਬੱਡੀ ਦੀ ਮਾਨਤਾ ਰੱਦ ਨਹੀਂ ਹੋਵੇਗੀ : ਰਾਣਾ ਸੋਢੀਕਿਹਾ, ਮਲੂਕਾ ਨੇ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸਰਕਲ ਸਟਾਈਲ ਕਬੱਡੀ ਦੀ ਮਾਨਤਾ ਰੱਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਗੁਰਮੀਤ ਸੋਢੀ ਨੇ ਕਿਹਾ ਕਿ ਇਹ ਖੇਡ ਹੋਰਨਾਂ ਖੇਡਾਂ ਵਾਂਗ ਵਿਭਾਗ ਦੀਆਂ ਮਾਨਤਾ ਪ੍ਰਾਪਤ ਅਤੇ ਗਰੇਡੇਸ਼ਨ ਸੂਚੀ ਵਾਲੀਆਂ ਖੇਡਾਂ ਵਿੱਚ ਸ਼ਾਮਲ ਹੈ।
ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਿਰਫ ਇਹੋ ਕਿਹਾ ਸੀ ਕਿ ਕਬੱਡੀ ਵਿਸ਼ਵ ਕੱਪ ਮੁੜ ਸ਼ੁਰੂ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਸਿਰਫ ਪਿਛਲੀ ਸਰਕਾਰ ਦਾ ਆਪਣਾ ਈਵੈਂਟ ਸੀ ਨਾ ਕਿ ਖੇਡ ਕੈਲੰਡਰ ਦਾ ਹਿੱਸਾ ਸੀ। ਰਾਣਾ ਸੋਢੀ ਨੇ ਕਿਹਾ ਕਿ ਉਹ ਖੁਦ ਖਿਡਾਰੀ ਰਹੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਪਰਿਵਾਰ ਖੇਡਾਂ ਨਾਲ ਜੁੜਿਆ ਹੈ ਜਿਸ ਕਾਰਨ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਿਸੇ ਵੀ ਖੇਡ ਜਾਂ ਖਿਡਾਰੀ ਨਾਲ ਕੋਈ ਵਿਤਕਰਾ ਕੀਤਾ ਜਾਵੇਗਾ।

RELATED ARTICLES
POPULAR POSTS