13.8 C
Toronto
Wednesday, September 30, 2026
spot_img
HomeਕੈਨੇਡਾFrontਪੰਥਕ ਅਸੈਂਬਲੀ ਵਲੋਂ ਐਸਜੀਪੀਸੀ ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ - ਬਹਿਰੀਨ ਮਾਮਲੇ...

ਪੰਥਕ ਅਸੈਂਬਲੀ ਵਲੋਂ ਐਸਜੀਪੀਸੀ ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ – ਬਹਿਰੀਨ ਮਾਮਲੇ ’ਚ ਘੇਰੀ ਸੰਸਥਾ ਅਤੇ ਚੁੱਕੇ ਸਵਾਲ

ਪੰਥਕ ਅਸੈਂਬਲੀ ਵਲੋਂ ਐਸਜੀਪੀਸੀ ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ – ਬਹਿਰੀਨ ਮਾਮਲੇ ’ਚ ਘੇਰੀ ਸੰਸਥਾ ਅਤੇ ਚੁੱਕੇ ਸਵਾਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਵੱਖ-ਵੱਖ ਸਿੱਖ ਆਗੂਆਂ ਵਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ’ਤੇ ਇਕ ਖੁੱਲ੍ਹਾ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਸਥਾ ਵਿਚ ਸੁਧਾਰ ਲਿਆਉਣ ਲਈ ਵਾਪਰੀਆਂ ਹਾਲੀਆ ਘਟਨਾਵਾਂ ਦੇ ਮਾਮਲੇ ਵਿਚ ਯੋਗ ਮੰਚ ਉਤੇ ਸਵਾਲ ਚੁੱਕਣ। ਬਹਿਰੀਨ ਤੋਂ ਆਈ ਇਕ ਬੀਬੀ ਵਲੋਂ ਹਾਲ ਹੀ ਵਿਚ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਉਤੇ ਲਗਾਏ ਗੰਭੀਰ ਇਲਜ਼ਾਮਾਂ ਅਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾਂ ਵਿਚ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਸਿੱਖ ਸੰਸਥਾ ਸ਼ੋ੍ਰਮਣੀ ਕਮੇਟੀ ਕੋਲੋਂ ਜਵਾਬ ਮੰਗਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਵੀ ਮੁਜ਼ਾਹਰੇ ਹੋ ਰਹੇ ਹਨ। ਇਸੇ ਮਾਮਲੇ ਨੂੰ ਲੈ ਕੇ ਪੰਥਕ ਅਸੈਂਬਲੀ ਵਲੋਂ ਸ਼ੋ੍ਰਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਂ ਇਕ ਖੁੱਲ੍ਹਾ ਪੱਤਰ ਲਿਖਿਆ ਗਿਆ ਹੈ। ਇਹ ਪੱਤਰ ਲਿਖਣ ਵਾਲਿਆਂ ਵਿਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਹੋਰ ਵੀ ਕਈ ਸਿੱਖ ਆਗੂ ਸ਼ਾਮਲ ਹਨ। ਇਸ ਪੱਤਰ ਰਾਹੀਂ ਬਹਿਬੀਨ ਤੋਂ ਆਈ ਬੀਬੀ ਵਲੋਂ ਲਾਏ ਗਏ ਇਲਜ਼ਾਮ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਉਸ ਨੂੰ ਦਿੱਤੀਆਂ ਸਹੂਲਤਾਂ ਦੇ ਮੁੱਦੇ ਚੁੱਕੇ ਗਏ ਹਨ। ਇਸ ਪੱਤਰ ਵਿਚ ਕਰੀਬ 12 ਸਵਾਲਾਂ ਦੇ ਜਵਾਬ ਮੰਗੇ ਗਏ ਹਨ। ਉਨ੍ਹਾਂ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਨੂੰ ਆਖਿਆ ਹੈ ਕਿ ਉਹ ਹਰ ਯੋਗ ਮੰਚ ’ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਬੰਧਤ ਸਵਾਲਾਂ ਦੇ ਜਵਾਬ ਮੰਗਣ।

RELATED ARTICLES
POPULAR POSTS