
ਮਿੱਗ-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਵਿਚ ਸ਼ਾਮਲ ਪਹਿਲੇ ਸੁਪਰਸੋਨਿਕ ਜੈਟ ਮਿੱਗ-21 ਨੂੰ ਅੱਜ ਚੰਡੀਗੜ੍ਹ ਵਿਚ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਲਈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਹੁੰਚੇ। ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਜੈਟ ਵਿਚ ਉਡਾਣ ਭਰੀ ਅਤੇ ਇਹ ਐਮ-21 ਦੀ ਆਖਰੀ ਉਡਾਨ ਸੀ। ਹੁਣ ਇਹ ਜੈਟ ਅਸਮਾਨ ਦੀ ਬਜਾਏ ਮਿਊਜ਼ੀਅਮ ਵਿਚ ਨਜ਼ਰ ਆਵੇਗਾ। ਰੂਸੀ ਮੂਲ ਦਾ ਇਹ ਫਾਈਟਰ ਜੈਟ ਪਲੇਨ ਸਾਲ 1963 ਵਿਚ ਪਹਿਲੀ ਵਾਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ’ਤੇ ਲੈਂਡ ਹੋਇਆ ਸੀ। ਇਸੇ ਕਰਕੇ ਹੀ ਇਸਦੀ ਵਿਦਾਈ ਲਈ ਇਸੇ ਜਗ੍ਹਾ ਨੂੰ ਹੀ ਚੁਣਿਆ ਗਿਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਭਾਰਤੀ ਹਵਾਈ ਫੌਜ ਦੇ ਬਹਾਦਰ ਫੌਜੀਆਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮਿਗ-21 ਨੇ ਤੁਹਾਡੀ ਬਹਾਦਰੀ ਦੇ ਇਸ ਸਫਰ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਦੱਸਿਆ ਗਿਆ ਕਿ ਮਿੱਗ-21 ਨੇ ਆਪਣੀ 62 ਸਾਲ ਦੀ ਸੇਵਾ ਦੌਰਾਨ 1965 ਦੀ ਭਾਰਤ-ਪਾਕਿ ਜੰਗ, 1971 ਦੀ ਬੰਗਲਾਦੇਸ਼ ਮੁਕਤੀ ਜੰਗ, 1999 ਦੀ ਕਾਰਗਿਲ ਜੰਗ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ਵਿਚ ਮੁੱਖ ਭੂਮਿਕਾ ਨਿਭਾਈ ਹੈ

