-9.7 C
Toronto
Monday, January 5, 2026
spot_img
Homeਪੰਜਾਬਸੁੱਚਾ ਸਿੰਘ ਛੋਟੇਪੁਰ ਨੇ ਕਿਹਾ

ਸੁੱਚਾ ਸਿੰਘ ਛੋਟੇਪੁਰ ਨੇ ਕਿਹਾ

1ਦਿੱਲੀ ਛੱਡ ਪੰਜਾਬ ਦੀ ਕੁਰਸੀ ‘ਤੇ ਬੈਠਣ ਲਈ ਉਤਾਵਲੇ ਹਨ ਕੇਜਰੀਵਾਲ
ਫਿਰੋਜ਼ਪੁਰ/ਬਿਊਰੋ ਨਿਊਜ਼
‘ਆਪ’ ਤੋਂ ਅਲੱਗ ਹੋਏ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤਾ ਪੰਜਾਬ ਦਾ ਦੌਰਾ ਅੱਜ ਫ਼ਿਰੋਜ਼ਪੁਰ ਪਹੁੰਚਿਆ। ਛੋਟੇਪੁਰ ਦੇ ਸਮੱਰਥਕਾਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਰਕਲ ਇੰਚਾਰਜ ਸੁਖਵਿੰਦਰ ਸਿੰਘ ਸਰਪੰਚ ਬੁਲੰਦੇਵਾਲੀ ਨੇ ਵੀ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਛੋਟੇਪੁਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਛੋਟੇਪੁਰ ਨੇ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਹੁਣ ਕੇਜਰੀਵਾਲ ਧਰਮ ਦੀ ਰਾਜਨੀਤੀ ‘ਤੇ ਉਤਰ ਆਇਆ ਹੈ। ਇਸ ਲਈ ਹੀ ਦਿੱਲੀ ਦੀ ਕੁਰਸੀ ਛੱਡ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਥਿਆਉਣਾ ਚਾਹੁੰਦਾ ਹੈ।
ਛੋਟੇਪੁਰ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀਆਂ ਗੱਲਾਂ ਕਰਨ ਵਾਲਾ ਕੇਜਰੀਵਾਲ ਇਹ ਦੱਸੇਗਾ ਕਿ ਦਿੱਲੀ ਵਿਚਲੇ ਸੀਸਗੰਜ ਗੁਰਦੁਆਰਾ ਸਾਹਿਬ ਤੇ ਹੋਰਨਾਂ ਗੁਰਦੁਆਰਾ ਸਾਹਿਬ ਵਾਲੇ ਇਲਾਕਿਆਂ ਵਿੱਚੋਂ ਮੀਟ-ਸ਼ਰਾਬ ਕਿਉਂ ਨਹੀਂ ਬੰਦ ਕਰਵਾਉਂਦੇ?

RELATED ARTICLES
POPULAR POSTS