ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
15 ਆਈਏਐਸ ਅਤੇ 16 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ 31 ਆਈਏਐਸ-ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਵਿਚ 15 ਆਈਏਐਸ ਅਤੇ 16 ਪੀਸੀਐਸ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਤਬਾਦਲਾ ਆਦੇਸ਼ਾਂ ਵਿਚ ਪੰਜਾਬ ਦੇ ਕਈ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਇਕ ਅਧਿਕਾਰੀ ਤੋਂ ਲੈ ਕੇ ਦੂਜੇ ਅਧਿਕਾਰੀ ਨੂੰ ਸੌਂਪੀ ਗਈ ਹੈ। ਜਿਨ੍ਹਾਂ ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਕਿ ਉਨ੍ਹਾਂ ਵਿਚ ਕੁਮਾਰ ਰਾਹੁਲ, ਕਮਲ ਕਿਸ਼ੋਰ ਯਾਦਵ, ਅਰਸ਼ਦੀਪ ਸਿੰਘ ਥਿੰਦ, ਸ਼ਰੂਤੀ ਸਿੰਘ, ਰਵੀ ਭਗਤ, ਸੰਦੀਪ ਹੰਸ, ਗਿਰੀਸ਼ ਦਿਆਲ, ਸੰਯਮ ਅਗਰਵਾਲ, ਰਿਸੀਪਾਲ ਸਿੰਘ, ਪਰਮਵੀਰ ਸਿੰਘ, ਪੱਲਵੀ ਰਾਹੁਲ, ਵਿਰਾਜ ਸ਼ਿਆਮਕਰਣ ਤਿੜਕੇ, ਚੰਦਰਜਯੋਤੀ ਸਿੰਘ ਅਤੇ ਓਜਸਵੀ ਸ਼ਾਮਲ ਹਨ। ਇਸੇ ਤਰ੍ਹਾਂ ਟਰਾਂਸਫਰ ਕੀਤੇ ਗਏ ਪੀਸੀਐਸ ਅਧਿਕਾਰੀਆਂ ਵਿਚ ਦਲਵਿੰਦਰਜੀਤ ਸਿੰਘ, ਬਿਕਰਮਜੀਤ ਸਿੰਘ ਸ਼ੇਰਗਿੱਲ, ਪੂਜਾ ਸਿਆਲ, ਅਮਿਤ ਬਾਂਬੀ, ਰਾਜਦੀਪ ਕੌਰ, ਅਨੰਦ ਸਾਗਰ ਸ਼ਰਮਾ, ਈਸ਼ਾ ਸਿੰਗਲ, ਜਯੋਤੀ ਬਾਲਾ, ਜਸ਼ਨਪ੍ਰੀਤ ਕੌਰ ਗਿੱਲ, ਗੀਤਿਕਾ ਸਿੰਘ, ਦਮਨਦੀਪ ਕੌਰ, ਜੀਵਨਜੋਤ ਕੌਰ, ਸਵਾਤੀ ਟੀਵਾਣਾ, ਯਸ਼ਪਾਲ ਸ਼ਰਮਾ, ਕਿਰਣ ਸ਼ਰਮਾ ਅਤੇ ਹਰਜੋਤ ਕੌਰ ਸ਼ਾਮਲ ਹਨ।