Breaking News
Home / ਕੈਨੇਡਾ / Front / ਆਰ.ਬੀ.ਆਈ. ਨੇ ਰੇਪੋ ਰੇਟ ਵਿਚ ਨਹੀਂ ਕੀਤਾ ਕੋਈ ਬਦਲਾਅ

ਆਰ.ਬੀ.ਆਈ. ਨੇ ਰੇਪੋ ਰੇਟ ਵਿਚ ਨਹੀਂ ਕੀਤਾ ਕੋਈ ਬਦਲਾਅ

ਆਰ.ਬੀ.ਆਈ. ਨੇ ਰੇਪੋ ਰੇਟ ਵਿਚ ਨਹੀਂ ਕੀਤਾ ਕੋਈ ਬਦਲਾਅ
ਭਾਰਤ ਵਿਸ਼ਵ ਵਿਕਾਸ ਦਾ ਬਣ ਸਕਦਾ ਹੈ ਇੰਜਣ : ਸ਼ਕਤੀਕਾਂਤ ਦਾਸ
ਆਰ.ਬੀ.ਆਈ. ਗਵਰਨਰ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਨਤੀਜੇ ਐਲਾਨ ਦਿੱਤੇ ਗਏ ਹਨ।  8 ਅਗਸਤ ਨੂੰ ਸ਼ੁਰੂ ਹੋਈ ਐਮ.ਪੀ.ਸੀ. ਦੀ ਛੇ ਮੈਂਬਰੀ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਇਸ ਵਾਰ ਵੀ ਨੀਤੀਗਤ ਦਰ ਭਾਵ ਰੇਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰੇਪੋ ਦਰ 6.5 ਫ਼ੀਸਦੀ ’ਤੇ ਰਹੇਗੀ ਅਤੇ ਹੋਮ ਕਰਜ਼ ਜਾਂ ਆਟੋ ਕਰਜ਼ ਲੈਣ ਵਾਲਿਆਂ ’ਤੇ ਈ.ਐਮ.ਆਈ. ਦਾ ਬੋਝ ਨਹੀਂ ਵਧੇਗਾ। ਰੇਪੋ ਰੇਟ ਵਿਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕਰਨ ਤੋਂ ਇਲਾਵਾ ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦਾਅਵਾ ਕੀਤਾ ਕਿ ਭਾਰਤ ਸਹੀ ਰਸਤੇ ’ਤੇ ਅੱਗੇ ਵਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਿਸ਼ਵ ਦਾ ਵਿਕਾਸ ਇੰਜਣ ਬਣ ਜਾਵੇਗਾ। ਰਿਜ਼ਰਵ ਬੈਂਕ ਦੇ ਗਵਰਨਰ ਨੇ ਬੈਂਕਾਂ ਦੀ ਚੰਗੀ ਹਾਲਤ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਦੀ ਅਰਥਵਿਵਸਥਾ ਵਲੋਂ ਵਿਸ਼ਵ ਵਿਕਾਸ ਵਿਚ ਤਕਰੀਬਨ 15 ਫ਼ੀਸਦੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਰੇਪੋ ਰੇਟ ਵਿਚ ਵਾਧੇ ਨਾਲ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਬੈਂਕਾਂ ਦੇ ਗਾਹਕਾਂ ਦੀ ਮੁਸ਼ਕਲ ਵਧ ਜਾਂਦੀ ਹੈ। ਇਸੇ ਦੌਰਾਨ ਰਿਜ਼ਰਵ ਬੈਂਕ ਨੇ ਕਰਜ਼ਦਾਰਾਂ ਦੇ ਨਾਲ-ਨਾਲ ਕਰਜ਼ ਦੇਣ ਵਾਲੇ ਬੈਂਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ।

Check Also

ਬਿ੍ਟੇਨ ਸਰਕਾਰ ਦੀ ਗਲਤੀ ਨਾਲ ਲੰਡਨ ਤੋਂ ਵਾਪਸ ਪਰਤਣਗੇ ਕਈ ਭਾਰਤੀ!

4100 ਨਰਸਾਂ ਨੂੰ ਭਾਰਤ ਵਾਪਸੀ ਦਾ ਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਬਿ੍ਰਟੇਨ ਵਿਚ ਹਜ਼ਾਰਾਂ ਭਾਰਤੀ ਨਰਸਾਂ …