10.4 C
Toronto
Thursday, April 30, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਜਸਟਿਨ ਟਰੂਡੋ ਦੀ ਸਰਕਾਰ
ਲਿਬਰਲ ਪਾਰਟੀ ਨੇ ਮਾਰ ਲਈ ਫਿਰ ਬਾਜ਼ੀ,
ਸਰਕਾਰ ਬਣਾ ਗਿਆ ਤੀਸਰੀ ਵਾਰ ਟਰੂਡੋ।
ਉਸਦੇ ਕੰਮਾਂ ‘ਤੇ ਲੋਕਾਂ ਨੇ ਮੋਹਰ ਲਾਈ,
ਹੋਰ ਵੀ ਕਰੇਗਾ ਕੈਨੇਡਾ ਦਾ ਉਧਾਰ ਟਰੂਡੋ।
ਕੀ ਹੋਇਆ ਜੇ ਖੁੰਝ ਗਿਆ Majority ਤੋਂ,
ਤਾਂ ਵੀ ਵਿਖਾ ਗਿਆ ਆਪਣਾ ਚਮਤਕਾਰ ਟਰੂਡੋ।
ਵਿਰੋਧੀ ਧਿਰਾਂ ਦੀ ਗ਼ਲਣ ਨਾ ਦਾਲ ਦਿੱਤੀ,
ਆਖਰੀ Hurdle ਵੀ ਕਰ ਗਿਆ ਪਾਰ ਟਰੂਡੋ।
39 ਮੰਤਰੀਆਂ ‘ਚੋਂ 19 ਤਾਂ ਔਰਤਾਂ ਨੇ,
Gender Equality ਦਾ ਕਰੇ ਸਤਿਕਾਰ ਟਰੂਡੋ।
ਸਾਰੇ ਧਰਮਾਂ ਦਾ ਪੂਰਾ ਉਹ ਮਾਣ ਕਰਦਾ,
ਵਿਸਾਖੀ ਨੂੰ ਪਹੁੰਚ ਜਾਂਦਾ ਗੁਰੂ ਦਰਬਾਰ ਟਰੂਡੋ।
IELTS ਸੈਂਟਰ ਵਾਲੇ ਉਸ ਦੀ ਲਾ ਫੋਟੋ,
ਆਖਣ ਹੁਣ ਖੋਹਲੇਗਾ ਕੈਨੇਡਾ ਦੇ ਦੁਆਰ ਟਰੂਡੋ।
‘ਗਿੱਲ ਬਲਵਿੰਦਰਾ’ ਲੀਡਰ ਤਾਂ ਕਈ ਵੇਖੇ,
ਪਰ ਕਦੀ ਹੋਇਆ ਨਹੀਂ ਆਪੇ ਤੋਂ ਬਾਹਰ ਟਰੂਡੋ।
[email protected]

RELATED ARTICLES
POPULAR POSTS