ਮਹਿੰਗੀ ਹੋ ਰਹੀ ਕਾਰ INSURANCE
Auto Insurance ਨੇ ਧਮਕੜੇ ਪਾਇਆ ਸਾਨੂੰ,
ਮੱਠੀ ਪੈਂਦੀ ਪਰ ਏਹਦੀ ਰਫ਼ਤਾਰ ਹੈ ਨਹੀਂ।
G T A ਇਲਾਕੇ ਵਿੱਚ ਕਰੀ ਜਾਏ ਸੀਨਾ-ਜੋਰੀ,
ਕਿਹੜਾ ਡਰਾਇਵਰ ਏਥੇ ਅਵਾਜਾਰ ਹੈ ਨਹੀਂ।
Clean Abstract, ਨਾ ਕਲ਼ੇਮ ਨਾ ਟਿਕਟ ਪੱਲ੍ਹੇ,
ਤਾਂ ਵੀ ਛੋਟ ਲੈਣ ਦਾ ਕੋਈ ਹੱਕਦਾਰ ਹੈ ਨਹੀਂ।
Postal Code ਦੀ ਦੁਹਾਈ ਨੇ ਪਾਈ ਜਾਂਦੇ,
ਚੰਗੀ ਡਰਾਇਵਰੀ ਨਾਲ ਕੋਈ ਸਰੋਕਾਰ ਹੈ ਨਹੀਂ।
ਵੋਟਾਂ ਵੇਲੇ ਬਸ ਥੋੜ੍ਹੀ ਬਹੁਤ ਹੋਏ ਚਰਚਾ,
ਅੱਗੋਂ-ਪਿੱਛੋਂ ਕੋਈ ਕਰਦਾ ਫਿਰ ਵਿਚਾਰ ਹੈ ਨਹੀਂ।
ਹਾਕਮਾਂ ਦੇ ਨੱਕ ਹੇਠ ‘ਬਲਵਿੰਦਰਾ’ ਰੋਜ਼ ਲੁੱਟ ਹੋਵੇ,
ਸਭ ਜਾਣਦੀ ਪਰ ਕੁਸਕਦੀ ਸਰਕਾਰ ਹੈ ਨਹੀਂ।
ਬੜੇ ਸੌਖੇ ਨੇ ਬੇਸ਼ਕ ਨੇ ਉਹ ਬਹੁਤ ਥੋੜੇ,
ਜਿਨ੍ਹਾਂ ਯੋਧਿਆਂ ਕੋਲ Toronto ਵਿੱਚ ਕਾਰ ਹੈ ਨਹੀਂ।
ਗਿੱਲ ਬਲਵਿੰਦਰ
CANADA +1.416.558.5530
([email protected]
Check Also
ਆਸਾ ਰਾਮ ਨੂੰ ਜਬਰ ਜਨਾਹ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ
ਅਹਿਮਦਾਬਾਦ : ਗੁਜਰਾਤ ਵਿਚ ਗਾਂਧੀਨਗਰ ਦੀ ਇੱਕ ਅਦਾਲਤ ਨੇ ਆਸਾ ਰਾਮ ਨੂੰ 2013 ‘ਚ ਇੱਕ …