ਗਿੱਲ ਬਲਵਿੰਦਰ
+1 416-558-5530
Carona Breakout at Canada Post
ਚੰਗੇ-ਭਲੇ ਅਸੀਂ ਕੰਮ ਸੀ ਕਰੀ ਜਾਂਦੇ,
ਛਿੱਕਾਂ ਆਈਆਂ ਨਾ ਹੋਇਆ ਬੁਖਾਰ ਸਾਨੂੰ।
ਕੰਮ ਵਾਲੀ ਥਾਂ ਹੀ ਕਰੋਨਾ ਦਾ ਟੈਸਟ ਹੋਣਾ,
ਲੰਬੀ ਲਾਈਨ ਵਿੱਚ ਲਿਆ ਖਲਾਰ ਸਾਨੂੰ।
BIO-DATA ਵੀ ਸਭ ਦਾ NOTE ਕੀਤਾ,
ਬਲੀ ਦੇ ਬੱਕਰੇ ਵਾਂਗ ਕਰਿਆ ਤਿਆਰ ਸਾਨੂੰ।
NEGATIVE POSITIVE ਹੁੰਦੀਆਂ ਜਿਵੇਂ ਤਾਰਾਂ,
ਦੋ ਧੜਿਆਂ ਵਿੱਚ ਵੰਡ ਲਿਆ ਸਰਕਾਰ ਸਾਨੂੰ।
POSITIVE ਵਾਲਿਆਂ ਦੀ ਹੋਈ ਅਪੀਲ ਖਾਰਿਜ਼,
ਧੱਕੇ ਨਾਲ ਬਿਲਡਿੰਗ ਤੋਂ ਭੇਜਿਆ ਬਾਹਰ ਸਾਨੂੰ।
ਹੁਕਮ ਚਾੜ੍ਹਿਆ ਘਰੋ-ਘਰੀ LOCK ਹੋਵੋ,
ਜੁਰਮਾਨੇ ਬਾਬਤ ਵੀ ਕੀਤਾ ਖ਼ਬਰਦਾਰ ਸਾਨੂੰ।
ਜਿਸ ਕਮਰੇ ਵਿੱਚ ਸਿਰਫ ਸੀ ਸੌਣ ਜਾਂਦੇ,
ਪਾਉਣਾ ਓਸੇ ਨਾਲ ਪੈ ਗਿਆ ਪਿਆਰ ਸਾਨੂੰ।
10 x 12 ਵਿਚ ਸੁੰਗੜ ਗਈ ਕੁੱਲ ਦੁਨੀਆ,
CARONA ਕਰ ਗਿਆ ਖੱਜ਼ਲ-ਖੁਆਰ ਸਾਨੂੰ।
‘ਗਿੱਲ ਬਲਵਿੰਦਰ’ ਨੂੰ ਕੋਈ ਇਲਾਜ ਦੱਸੋ,
ਬਹੁਤਾ ਅਰਾਮ ਹੀ ਕਰ ਗਿਆ ਬੀਮਾਰ ਸਾਨੂੰ।
gillbs@’hotmail.com