Breaking News
Home / ਰੈਗੂਲਰ ਕਾਲਮ / ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਿਸ਼ੇਸ਼

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਿਸ਼ੇਸ਼

ਔਰਤ ਦਾ ਸਨਮਾਨ ਹੋਣਾ ਬਹੁਤ ਹੀ ਜ਼ਰੂਰੀ
ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ
ਅੰਮ੍ਰਿਤਸਰ, 647-821-7170
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹੁਣ ਕੁੜੀਆਂ ਮੁੰਡੇ ਨੂੰ ਪੈਦਾ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਇਸ ਬਾਰੇ ਖਿਆਲ ਕਰਨਾ ਅਤੀ ਜ਼ਰੂਰੀ ਬਣਦਾ ਹੈ, ਕਈ ਵਾਰੀ ਜੀਵ ਜੰਤੂਆਂ ਦੀ ਲੋੜ ਨੂੰ ਅਤੇ ਪੈਸੇ ਨੂੰ ਮੁੱਖ ਰੱਖਦਿਆਂ ਨਰ ਜਾਂ ਮਾਦਾ ਜੀਵ ਨੂੰ ਚੰਗਾ ਸਮਝਿਆ ਜਾਂਦਾ ਹੈ। ਵੇਖੋ ਜੇਕਰ ਕਿਸੇ ਕਿਸਾਨ ਦੇ ਘਰ ਮੱਝ ਸੂੰਦੀ ਹੋਵੇ ਤਾਂ ਜੇਕਰ ਨਰ (ਕੱਟਾ) ਦੇਵੇ ਤਾਂ ਉਸ ਨੂੰ ਬਹੁਤਾ ਚੰਗਾ ਨਹੀ ਸਮਝਿਆ ਜਾਂਦਾ ਹੈ, ਕਿਉਂਕਿ ਉਸ ਦੀ ਹੁਣ ਕਿਸਾਨੀ ਵਿਚ ਕੋਈ ਬਹੁਤੀ ਲੋੜ ਨਹੀ ਰਹੀ ਪਹਿਲਾਂ ਸੰਢੇ (ਕੱਟੇ) ਨੂੰ ਹੱਲ ਵਾਹੁਣ ਜਾਂ ਗੱਡੇ ਅਤੇ ਜੋਣ ਜਾਂ ਖੂਹ ਵਾਹੁਣ ਲਈ ਵਰਤਿਆ ਜਾਂਦਾ ਸੀ, ਪਰ ਹੁਣ ਨਹੀ, ਇਸ ਨੂੰ ਬੁਰਾ ਸਮਝਿਆ ਜਾਂਦਾ ਹੈ। ਉਸ ਨੂੰ ਮੱਝ ਦਾ (ਮਾਂ) ਦਾ ਦੁੱਧ ਚੁੰਘਣ ਨਹੀ ਦਿੱਤਾ ਜਾਂਦਾ ਹੈ, ਕੱਟਾ ਆਪਣੇ ਹੀ ਕਮਜ਼ੋਰ ਹੋਕੇ ਮਰ ਜਾਂਦਾ ਹੈ ਜਾਂ ਬੁਚੜਾਂ ਨੂੰ ਦੇ ਦਿੱਤਾ ਜਾਂਦਾ ਹੈ। ਹੁਣ ਜੇ ਕਿਤੇ ਕੱਟੀ (ਮਾਦਾ) ਮੱਝ ਦੇ ਦੇਵੇ ਤਾਂ ਕਿਸਾਨ ਦੇ ਘਰ ਖੁਸ਼ੀਆਂ ਮਹਿਸੂਸ ਕੀਤੀਆਂ ਜਾਂਦੀਆਂ ਹਨ ਕੱਟੀ ਦਾ ਖਿਆਲ ਬਹੁਤ ਚੰਗੀ ਤਰਾਂ ਰੱਖਿਆ ਜਾਂਦਾ ਹੈ। ਦੁੱਧ ਕੱਟੇ ਨਾਲੋ ਵੱਧ ਚੁੰਗਾਇਆ ਜਾਂਦਾ ਹੈ। ਇਹਨਾਂ ਖਿਆਲ ਰੱਖਿਆ ਜਾਂਦਾ ਹੈ ਕਿ ਉਸ ਨੂੰ ਕੁਝ ਹੋ ਨਾ ਜਾਵੇ। ਕਾਰਨ ਸਿੱਧਾ ਹੈ ਕੱਟੀ ਵੱਡੀ ਹੋਵੇਗੀ ਤਾਂ ਘਰ ਵਿਚ ਇਕ ਹੋਰ ਮਹੀਂ ਬਣੇਗੀ ਇਸ ਤਰ੍ਹਾਂ ਉਹ ਸੁਵੇਗੀ ਤਾਂ ਦੁੱਧ ਦੇਵੇਗੀ, ਘਰ ਦਾ ਗੁਜ਼ਾਰਾ ਚੰਗਾ ਹੋਵੇਗਾ ਜੇ ਉਸ ਨੂੰ ਵੇਚਣਾ ਹੋਵੇ ਤਾਂ ਕੱਟੇ ਨਾਲੋਂ ਚੋਖਾ ਜ਼ਿਆਦਾ ਪੈਦਾ ਪ੍ਰਾਪਤ ਹੋਵੇਗਾ। ਇਸ ਦਾ ਮਤਲਬ ਇਹੋ ਹੋਇਆ ਹਰ ਚੀਜ਼ ਦੀ ਲੋੜ ਅਨੁਸਾਰ ਉਸ ਦੀ ਮਹੱਤਤਾ ਵੇਖੀ ਜਾਂਦੀ ਹੈ। ਉਸ ਪਾਸੇ ਤਾਂ ਇਨਸਾਨ ਕੱਟੀ (ਮਾਦਾ) ਨੂੰ ਪਿਆਰ ਕਰਦਾ ਹੈ ਕਿੰਨਾ ਖਿਆਲ ਰੱਖਦਾ ਹੈ। ਉਸ ਲਈ ਕੀ ਕੁਝ ਨਹੀ ਕਰਦਾ ਅਤੇ ਮਨੁੱਖ ਦੇ ਕੁੜੀ (ਮਾਦਾ) ਜੰਮ ਪੈਦੀ ਹੈ ਤਾਂ ਇੰਨੀ ਔਖਿਆਈ ਕਿਉਂ ? ਉਸ ਦਾ ਕੀ ਮੱਝ ਨਾਲੋ ਘੱਟ ਮੁੱਲ ਸਮਝਿਆ ਜਾਂਦਾ ਹੈ ਤਾਂ ਹੀ ਉਸ ਨਾਲ ਇੰਨੀਆਂ ਜ਼ਿਆਦਤੀਆਂ ਹੋ ਰਹੀਆਂ ਹਨ, ਮਨੁੱਖ ਇਹ ਦੁਹਰਾ ਮਾਪਦੰਡ ਬਹੁਤ ਹੀ ਹਾਨੀਕਾਰਕ ਅਤੇ ਗਲਤ ਹੈ ਕਿਉਂਕਿ ਨਰ ਅਤੇ ਮਾਦਾ ਦੋਨੋਂ ਸਮਾਜ ਵਿਚ ਪ੍ਰਫੁਲਿਤ ਹੋਣੇ ਅਤਿ ਜ਼ਰੂਰੀ ਹਨ। ਕੁੜੀ ਨੂੰ ਕੱਟੀ ਨਾਲੋ ਗਈ ਗੁਆਚੀ ਸਮਝਣਾ ਕਿੰਨੀ ਕੁ ਸਹੀ ਗੱਲ ਹੈ ਬਹੁਤ ਸਾਰੇ ਦਾਰਸ਼ਨਿਕ ਲੋਕ ਮਨੁੱਖ ਦੀ ਇਸ ਤਰ੍ਹਾਂ ਦੀ ਸੋਚਣੀ ਨੂੰ ਅਜੇ ਤਕ ਸਮਝ ਨਹੀ ਸਕੇ। ਇਸ ਤਰਾਂ ਗਊ ਦਾ ਹਾਲ ਹੁੰਦਾ ਹੈ।
ਫਿਰ ਬੱਚੇ ਪੈਦਾ ਕਰਨ ਵਿਚ ਮਰਦ ਅਤੇ ਇਸਤਰੀ ਦਾ ਬਰਾਬਰ ਦਾ ਰੋਲ ਹੈ ਪਰ ਫਿਰ ਵੀ ਬੱਚੇ ਨੂੰ ਨੌ ਮਹੀਨੇ ਆਪਣੇ ਪੇਟ ਵਿਚ ਪਾਲਣ ਦੀ ਕੁਦਰਤ ਵਲੋਂ ਡੀਉਟੀ ਔਰਤ ਦੀ ਹੀ ਲਗਾਈ ਹੈ, ਕਈ ਵਾਰੀ ਇਸ ਦੀ ਮਹੱਤਤਾ ਵੀ ਮਰਦ ਨਹੀ ਸਮਝਦਾ, ਸਗੋ ਔਰਤ ਨੂੰ ਇਸ ਕੰਮ ਲਈ ਸ਼ਬਾਸ਼ ਨਹੀ ਦਿੰਦੇ। ਕੁੜੀ ਜੰਮਣ ਤੇ ਉਹ ਅਤੇ ਉਸ ਦਾ ਪ੍ਰੀਵਾਰ ਉਸ ਨੂੰ ਨਫਰਤ ਕਰਦਾ ਹੈ ਅਤੇ ਤਾਹਨੇ ਮੇਹਨੇ ਕਮੇਣੇ ਮਾਰਦਾ ਹੈ ਅਤੇ ਇਸ ਤਰਾਂ ਕੁੜੀ ਆਉਣ ਦੇ ਚੱਕਰ ਵਿਚ ਜਾਣ ਬੁਝ ਕੇ ਘਰ ਦਾ ਸਾਰਾ ਮਾਹੋਲ ਖਰਾਬ ਕਰ ਬੈਠਦਾ ਹੈ, ਜੋ ਕੁੜੀ ਜੰਮਣ ਵਾਲੀ ਮਾਂ ਲਈ ਪ੍ਰਤੀ ਕੂਲ ਮਾਹੌਲ ਸਿਰਜ ਕੇ ਉਸ ਲਈ ਤਨਾਅ ਪੈਦਾ ਕਰਕੇ ਉਸ ਦੀ (ਮਾਤਾ ਦੀ) ਮਾਨਸਿਕ ਅਵਸਥਾ ਵਗਾੜ ਕੇ ਉਸ ਔਰਤ ਨੂੰ ਮਾਨਸਿਕ ਬੀਮਾਰੀਆਂ ਵਲ ਨੂੰ ਧਕੇਲ ਕੇ ਮੈਂਟਲ ਅਵਸਥਾ ਵਿਚ ਧੱਕ ਦਿੰਦਾ ਹੈ। ਜੋ ਕਿ ਸਦਾ ਲਈ ਅਜਿਹੀਆਂ ਬਿਮਾਰੀਆਂ ਉਸ ਔਰਤ ਨੂੰ ਲਗ ਜਾਂਦੀਆਂ ਹਨ ਅਤੇ ਸ਼ੁਦਾਈ ਮੈਂਟਲ ਹੋ ਕੇ ਦੁਨੀਆਂ ਵਿਚ ਵਿਚਰਦੀ ਹੈ ਤੇ ਆਖੀਰ ਸਹੁਰੇ ਘਰ ਵਾਲੇ ਉਸ ਨੂੰ ਘਰੋਂ ਕੱਢ ਦਿੰਦੇ ਹਨ ਕਿ ਇਹ ਹੁਣ ਸਾਡੇ ਮੁੰਡੇ ਦੇ ਕਾਬਲ ਨਹੀ ਰਹੀ ਆਖਿਰ ਕੁਝ ਚਿਰ ਬਾਅਦ ਚੰਗੀ ਭਲੀ ਔਰਤ ਜ਼ਿੰਦਗੀ ਤੋਂ ਹੱਥ ਧੋ ਬੈਠਦੀ ਹੈ। ਇਹ ਸਥਿਤੀ ਇਕ ਔਰਤ ਦੀ ਨਹੀ ਲੱਖਾ ਔਰਤਾਂ ਇਸ ਹਾਲਤ ਦਾ ਸ਼ਿਕਾਰ ਹੋ ਕੇ ਮਰ ਚੁੱਕੀਆਂ ਹਨ ਇਸ ਨੂੰ ਰੋਕਣ ਦੀ ਲੋੜ ਹੈ।
ਵਿਗਿਆਨਿਕ ਨਿਰਣੇ ਅਨੁਸਾਰ ਇਹ ਸਾਬਤ ਹੋ ਚੁੱਕਿਆ ਕਿ ਬੱਚੇ ਦੇ ਨਰ (ਮੁੰਡਾ) ਅਤੇ ਮਾਦਾ (ਕੁੜੀ) ਪੈਦਾ ਹੋਣ ਲਈ ਮਰਦ ਅਤੇ ਕੁਦਰਤ ਹੀ ਜ਼ਿੰਮੇਵਾਰ ਹਨ ਨਾ ਕੇ ਔਰਤਾਂ ਤਾਂ ਫਿਰ ਔਰਤ ਨੂੰ ਮੁੰਡਾ ਜਾਂ ਕੁੜੀ ਜੰਮਣ ਲਈ ਸਮਝਣਾ ਇਕ ਬਹੁਤ ਵੱਡੀ ਬੇਵਕੂਫੀ ਹੈ,ਜਦੋ ਕਿ ਉਸ ਕਾਰਜ (ਜੰਮਣ) ਨੂੰ ਸਿਰੇ ਚੜ੍ਹਾਉਣ ਵਿਚ ਉਸ ਦਾ ਸਭ ਤੋਂ ਵੱਡਾ ਯੋਗਦਾਨ ਹੈ ਉਸ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਉਹ ਘੱਟ ਹੈ। ਮੂਰਖ ਸਮਾਜ ਅਗਿਆਨਤਾ ਦੇ ਘੇਰੇ ਵਿਚ ਆ ਕੇ ਪੂਜਨ ਯੋਗ ਮਾਂ (ਔਰਤ) ਨੂੰ ਸੰਸਾਰ ਭਰ ਦੀਆਂ ਤਕਲੀਫਾਂ ਦੇ ਕੇ ਉਸ ਲਈ ਬਹੁਤ ਵੱਡੀਆਂ ਸਮਸਿਆਵਾਂ ਪੈਦਾ ਕਰਕੇ ਉਸ ਨੂੰ ਜਿਸਮਾਨੀ, ਜਹਿਨੀ ਅਤੇ ਮਾਨਸਿਕ ਬਿਮਾਰੀਆਂ ਵਿਚ ਧਕੇਲ ਦਿੰਦਾ ਹੈ, ਜੋ ਵੈਸੇ ਵੀ ਚੰਗੇ ਸਮਾਜ ਨੂੰ ਸਿਰਜਨ ਵਿਚ ਗਲਤ ਸਾਬਤ ਹੁੰਦਾ ਹੈ। ਇਸ ਸੱਚ ਹੈ ਜੇ ਔਰਤ ਚੰਗੀ ਹੋਵੇਗੀ ਤਾਂ ਸਮਾਜ ਤਾਂ ਹੀ ਚੰਗਾ ਸਿਰਜਿਆ ਜਾ ਸਕਦਾ ਹੈ, ਸਮਾਜ ਪਰਿਵਾਰ, ਪਰਿਵਾਰ ਵਿਚ ਪਤੀ-ਪਤਨੀ ਅਤੇ ਬੱਚੇ ਬਜੁਰਗ ਸਾਰੇ ਸਾਰਥਕ ਰੋਲ ਅਦਾਅ ਕਰਨਗੇ ਤਾਂ ਹੀ ਸਭ ਕੁਝ ਠਕਿ ਹੋਵੇਗਾ। ਸਭ ਤੋਂ ਮਹੱਤਵਪੂਰਨ ਰੋਲ ਬਤੌਰ ਮਾਂ- ਪਤਨੀ (ਔਰਤ) ਦਾ ਘਰ ਵਿਚ ਹੁੰਦਾ ਹੈ ਜਿਸ ਦਾ ਅਸਰ ਬੱਚਿਆ ਅਤੇ ਘਰ ਤੇ ਪੈਂਦਾ ਹੈ, ਹੋਰ ਕੰਮ ਭਲੀ ਭਾਤ ਚਲ ਜਾਂਦੇ ਹਨ। ਮਰਦ ਅਤੇ ਕੁਦਰਤ ਦੋ ਅਜਿਹੇ ਸਮਾਜਿਕ ਸਤੰਤ ਹਨ ਜਿੰਨਾ ਕਰਕੇ ‘ਮੁੰਡੇ’ ਅਤੇ ‘ਕੁੜੀ’ ਵਿਚ ਭਿੰਨਤਾ ਪੈਦਾ ਹੁੰਦੀ ਹੈ। ਇਹ ਸਮਝ ਲਓ ਕਿ ਇਕ ਔਰਤ ਸਿਰਫ ਬੱਚੇ ਸਾਂਭ ਕੇ ਪੈਦਾ ਕਰਕੇ ਸੰਸਾਰ ਵਿਚ ਲਿਆਉਣ ਦੀ ਢਾਲ ਹੈ। ਉਸ ਦਾ ਲਿੰਗ ਭੇਤ ਕਰਨ ਨਾਲ ਕੋਈ ਸੰਬਧ ਨਹੀ ਹੈ। ਕੋਈ ਸੀਡ ਜਾਂ ਬੱਚਾ ਪੈਦਾ ਕਰਨ ਲਈ ਮਨੁੱਖ ਦੇ ਮੇਲ ਅਤੇ ਫੀਮੇਲ ਅੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਦਿਆਂ ਵਿਚ ਇਹ ਇਕ ਫੁਲ ਵਿਚ ਹੋ ਸਕਦੇ ਹਨ ਜਾਂ ਵੱਖਰੇ ਵੱਖਰੇ ਵੀ ਹੋ ਸਕਦੇ ਹਨ, ਪਰ ਮਨੁੱਖਾਂ ਵਿਚ ਔਰਤਾਂ ਮਾਦਾ ਅੰਗ ਅਤੇ ਮਰਦਾਂ ਵਿਚ ਨਰ ਅੰਗ ਹੁੰਦੇ ਹਨ ਕੁਦਰਤ ਦਾ ਕ੍ਰਿਸ਼ਮਾ ਹੈ। ਇਸਤਰੀ ਮਰਦ ਵਿਆਹ ਜਾਂ ਹੋਰ ਕਿਸੇ ਤਰੀਕੇ ਨਾਲ ਬੰਧਨ ਵਿਚ ਬਝ ਕੇ ਆਪਸ ਵਿਚ ਪਿਆਰ ਮਹੁੱਬਤ ਕਰਦੇ ਇਕ ਦੂਜੇ ਦੇ ਨੇੜੇ ਆਉਂਦੇ ਹਨ ਤੇ ਆਖਰ ਕੁਦਰਤ ਦੇ ਨਿਯਮਾਂ ਅਨੁਸਾਰ ਗਲ ਭੋਗ ਵਿਲਾਸ ਤਕ ਪਹੁੰਚ ਜਾਂਦੀ ਹੈ, ਕੁਦਰਤ ਨੇ ਇਹ ਪ੍ਰਪੰਚ ਔਲਾਦ ਪੈਦਾ ਕਰਨ ਲਈ ਹੀ ਰਚਿਆ ਹੈ, ਇਸ ਵਿਚ ਕੋਈ ਅਥਕਥਨੀ ਨਹੀ ਹੋਵੇਗੀ ਕਿ ਬਿਨਾਂ ਮੁਹੱਬਤ ਕੀਤੀਆਂ ਜਿੰਦਗੀ ਸਫਲ ਨਹੀ ਤੇ ਨਾ ਹੀ ਮਾਨਸਿਕ ਖੁਸ਼ੀ ਮਿਲ ਸਕਦੀ ਹੈ। ਜਦੋਂ ਭੋਗ ਵਿਲਾਸ ਕੀਤਾ ਜਾਂਦਾ ਹੈ ਤਾਂ ਉਸ ਵਕਤ ਜਨਣ ਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਔਰਤ ਦੀ ਫਲੋਪੈਨ ਟੀਊਬ ਵਿਚ ਬਣਿਆ ਆਂਡਾ ਸ਼ਕਰਾਣੂ ( ਸਪਰਮਜ਼) ਲੈਣ ਲਈ ਤਿਆਰ ਹੋਵੇ ਤਾਂ ਉਸ ਵੇਲੇ ਲੱਖਾ ਹੀ ਆਦਮੀ ਤੋਂ ਪੈਦਾ ਕੀਤੇ ਸ਼ਕਰਣੂ ਔਰਤ ਦੇ ਆਂਡੇ ਨਾਲ ਟਕਰਾਉਂਦੇ ਹਨ ਤਾਂ ਜਿਹੜਾ ਤਾਕਤਵਾਰ ਸ਼ਕਰਾਣੂ ਪਹਿਲਾਂ ਅੰਡੇ ਨਾਲ ਟਕਰਾ ਕੇ ਉਸ ਵਿਚ ਵੜ ਜਾਂਦਾ ਹੈ ਤਾਂ ਉਸ ਔਰਤ ਦਾ ਆਂਡਾ ਫਰਟੇਲਾਈਜ ਹੋ ਜਾਂਦਾ ਹੈ। ਮਰਦ ਦੇ ਗੁਪਤ ਅੰਗਾਂ ਵਿਚ ਸੈਲਾਂ ਵਿਚ ਦੋ ਪ੍ਰਕਾਰ ਦੇ ਜੀਨਜ਼ (ਗੁਣ ਸੂਤਰ) ਹਨ ਤੇ ਔਰਤ ਦੇ ਗੁਪਤ ਅੰਗਾਂ ਵਿਚ ਕੇਵਲ ਇਕ ਹੀ ਪ੍ਰਕਾਰ ਦਾ ਗੁਣ ਸੂਤਰ (ਜੀਨਜ਼) ਹੁੰਦਾ ਹੈ। ਇਹਨਾਂ ਗੁਣਸੂਤਰਾਂ ਦੀ ਸੈਲਾਂ ਵਿਚ ਗਿਣਤੀ ਹਮੇਸ਼ਾ ਦੋ ਵਿਚ ਹੁੰਦੀ ਹੈ। ਉਹ ‘ਪੇਅਰ’ ਜਦੋਂ ਸਕਰਾਣੂ ਜਾਂ ਅੰਡੇ ਬਣਦੇ ਹਨ ਤਾਂ ਉਹਨਾਂ ਲਿੰਗੀ ਸੈਲਾਂ ਦੀ ਵੰਡ ਹੋ ਜਾਂਦੀ ਹੈ ਤੇ ਪੇਅਰ ਟੁੱਟ ਜਾਂਦੀ ਹੈ। ਇਹ ‘ਗੈਮਟ’ ਸਿੰਗਲਪੇਅਰ ਹੋ ਜਾਂਦੇ ਹਨ। ਵਿਗਿਆਨੀਆਂ ਦੁਆਰਾ ਨਰ (ਆਦਮੀ) ਦੇ ਲਿੰਗੀ ਸੈਲਾਂ ਨੂੰ (XY) ਪੇਅਰ ਅਤੇ ਔਰਤ ਦੇ ਲਿੰਗੀ ਸੈਲ ਨੂੰ (XX) ਪੇਅਰ ਨਾਲ ਦਰਸਾਇਆ ਜਾਂਦਾ ਹੈ। ਜਦੋਂ ਦੋਨਾਂ ਸੈਲਾਂ ਲਈ ਯੂਨੀਅਨ ਲਈ ਗੈਮੰਟ ਬਣਦੇ ਹਨ ਗੁਣ ਸੂਤਰ ਵੱਖ-ਵੱਖ ਹੋ ਜਾਂਦੇ ਹਨ ਤੇ ਮਿਲਾਪ ਵੇਲੇ ਫਿਰ ਉਹ ਸਕਗਣ ਦੇ ਰੂਪ ਵਿਚ ਮਰਦ ਤੋਂ ਮਿਲੇ ਹੁੰਦੇ ਹਨ ਉਹ ਔਰਤ ਦੇ ਅੰਡੇ ਵਿਚ ਜਾ ਕੇ ਨਿਸਚਨ ਮਿਲਾਪ ਦੀ ਕਿਰਿਆ ਕਰਦੇ ਹਨ ਤਾਂ ਦੋ ਗਲਾਂ ਸੰਭਾਵਤ ਹਨ ਉਹ ਇਹ ਕੇ ਆਦਮੀ ਵਿਚ ਦੋਂ ਤਰ੍ਹਾਂ ਦੇ ਸ਼ਕਰਾਣੂ ਹੁੰਦੇ ਹਨ (X)-(Y) ਪਰ ਔਰਤ ਵਿਚ ਇਕ (X) ਤਰ੍ਹਾਂ ਦੇ ਗੁਣ ਸੂਤਰ ਹੀ ਰਖੇ ਹਨ ਅੰਡੇ ਵਿਚ ਇਕ (X) ਤਰ੍ਹਾਂ ਦੀ ਪੈਦਾ ਹੁੰਦੇ ਹਨ, ਇਹਨਾਂ ਨੂੰ ਫੀਮੇਲ ਗੈਮੰਟ ਕਹਿੰਦੇ ਹਨ।
ਹੁਣ ਮੁੰਡੇ ਜਾ ਕੁੜੀ ਪੈਦਾ ਕਰਨ ਲਈ ਕੁਦਰਤ ਨੇ ਅਜਿਹਾ ਨਿਯਮ ਬਣਾਇਆ ਹੈ ਜਾਂ ਤਾਂ ਮੁੰਡਾ ਹੀ ਪੈਦਾ ਹੋ ਸਕਦਾ ਹੈ ਜਾਂ ਕੁੜੀ। ਖਾਸ ਹਾਲਤਾਂ ਵਿਚ ਮੁੰਡੇ ਤੇ ਕੁੜੀ ਦੋਵੇ ਵੀ ਪੈਦਾ ਹੋ ਸਕਦੇ ਹਨ, ਪਰ ਜੋ ਜੋੜੇ ਜਿਸ ਵਿਚ ਦੋਵੇਂ ਔਰਤ ਦੇ ਆਂਡੇ ਫਰਟੇਲਾਈਜ ਹੋ ਸਕਦੇ ਹਨ, ਉਹ ਜੌੜੇ ਵਖਰੇ ਵਖਰੇ ਗੁਣਾ ਦੇ ਹੋਣਗੇ। ਜਿਹੜਾ ਜੌੜੇ ਇਕ ਹੀ ਆਂਡੇ ਤੋਂ ਪੈਦਾ ਹੋਣ ਤਾਂ ਉਹ ਸਮਾਨ ਸ਼ਕਲਾ ਅਤੇ ਆਦਤਾ ਵਾਲੇ ਹੋਣਗੇ। ਇਹ ਦੋਵੇ ਹਾਲਤਾਂ ਕੱਦੀ ਕੱਦੀ ਬਣਦੀਆਂ ਹਨ। ਇਸ ਨੂੰ ਕੁਦਰਤ ਦਾ ਖੇਲ ਆਖਿਆ ਜਾ ਸਕਦਾ ਹੈ। ਹੁਣ ਅੰਡੇ ਵਿਚ ਮਰਦ ਦੇ ਜਿਸ ਟਾਇਪ ਦੇ ਸ਼ਕਰਾਣੂ ਦਾਖਲ ਹੋ ਕੇ ਨਿਸ਼ਚਤ ਮਿਲਾਪ ਕਰਨਗੇ ਉਹ ਮੁੰਡੇ ਜਾਂ ਕੁੜੀ ਦੀ ਹੋਂਦ ਬਣਾਉਂਦਾ ਹੈ, ਜੇਕਰ (X) ਅੰਡੇ ਨਾਲ ਮਰਦ (X) ਸ਼ੁਕਰਾਣੂ ਕਰਟਾ ਕੇ ਵਿਚ ਦਾਖਲ ਹੋ ਜਾਂਦੇ ਹਨ ਤਾਂ (XX) ਵਾਲਾ ਬੱਚਾ ਜੋ ਆਪਣੀ ਮਾਂ ਦੀ ਤਰਾਂ ਸੈਲ ਵਾਲਾ ਹੋਵੇਗੀ ਅਸੀ ਉਸ ਨੂੰ ਕੁੜੀ ਦਾ ਨਾਮ ਦਿਆਂਗੇ, ਔਰਤ ਦੇ ਪੇਟ ਵਿਚ ਨੋਂ ਮਹੀਨਿਆਂ ਬਾਅਦ ਲੜਕੀ ਜਾਂ ਕੁੜੀ ਹੀ ਜੰਮੇਗੀ, ਪਰ ਜੇਕਰ ਔਰਤ ਦੇ (X) ਰਚਨਾਂ ਵਾਲੇ ਅੰਡੇ ਨਾਲ ਮਰਦ ਦੇ (Y) ਰਚਨਾ ਵਾਲੇ ਸ਼ਕਰਾਣੂ ਮਿਲਣਗੇ ਤਾਂ (XY) ਵਾਲਾ ਬੱਚਾ ਪੈਦਾ ਹੋਵੇਗਾ। ਜਿਸ ਦੀ ਰਚਨਾ ਆਪਣੇ ਬਾਪ ਵਰਗੀ ਹੋਵੇਗੀ। ਉਸ ਨੂੰ ਮੁੰਡੇ ਦਾ ਨਾਮ ਦਿੱਤਾ ਗਿਆ ਹੈ। ਫਿਰ ਵੀ ਉਸ ਮੁੰਡੇ ਨੂੰ ਔਰਤ ਨੌ ਮਹੀਨੇ ਆਪਣੇ ਸ਼ਰੀਰ ਵਿਚ ਰੱਖ ਕੇ ਆਪਣਾ ਖੂਨ ਦੇ ਕੇ ਪਾਲਦੀ ਹੈ।
ਹੁਣ ਆਪਾਂ ਇਹ ਫੈਸਲਾ ਕਰਾਂਗੇ ਕਿ ਕੁੜੀ ਜਾਂ ਮੁੰਡਾ ਪੈਦਾ ਕਰਨ ਵਿਚ ਕੀ ਮਰਦ ਜਾਂ ਔਰਤ ਦਾ ਰੋਲ ਅਦਾਅ ਹੁੰਦਾ ਹੈ ? ਇਹ ਬਹੁਤ ਕਲੀਅਰ ਹੈ ਕਿ ਸਿਰਫ ਮਰਦ ਹੀ ਮੁੰਡਾ ਜਾਂ ਕੁੜੀ ਪੈਦਾ ਕਰਨ ਲਈ ਜੁੰਮੇਵਾਰ ਬਣਦਾ ਹੈ, ਫਿਰ ਦੋਸ਼ ਔਰਤ ਨੂੰ ਕਿਉਂ ਦਿਓ ? ਕਿਉਕਿ ਕੁਦਰਤ ਦੇ ਨਿਯਮ ਨੂੰ ਬਦਲਣਾ ਕਿਸੇ ਦੇ ਵਸ ਦਾ ਰੋਗ ਨਹੀ ਹੈ। ਫਿਰ ਕੁੜੀ ਜੰਮਣ ਤੇ ਇਨਾਂ ਵਾਵੇਲਾ ਕਰਕੇ ਉਸ ਨੂੰ ਜੁੰਮੇਵਾਰ ਠਹਿਰਾ ਕੇ ਉਸ ਨਾਲ ਗਲਤ ਵਰਤਾਉ ਕੀਤਾ ਜਾਵੇ ਜਦੋਂ ਕਿ ਇਸ ਵਿਚ ਕਸੂਰ ਤਾਂ ਮਰਦ ਦਾ ਹੁੰਦਾ ਹੈ ਤਾਂ ਥੋਪ ਔਰਤ ਤੇ ਦਿੱਤਾ ਜਾਂਦਾ ਹੈ। ਇਹ ਆਮ ਗਿਣਿਆਂ ਜਾਂਦਾ ਹੈ। ਦਰਅਸਲ ਹਕੀਕਤ ਇਸ ਤੋਂ ਵੀ ਪਰੇ ਹੈ। ਮਰਦ ਦਾ ਕੰਮ ਸ਼ਕਰਾਣੂ ਸੁਟਣਾ ਉਸ ਦੀ ਜਿਮੇਵਾਰੀ ਤਾਂ ਹੈ ਪਰ ਉਹ (Y) ਸ਼ਕਰਾਣੀ ਕਿਸੇ ਤਰੀਕੇ ਨਾਲ (ਯ) ਅੰਡੇ ਵਿਚ ਸੁੱਟ ਦੇਵੇ। ਇਹ ਉਹ ਨਹੀਂ ਕਰ ਸਕਦਾ। ਇਹ ਚਾਂਨਸ ਜਾ ਕੁਦਰਤ ਹੀ ਜੋ ਅਜਿਹੀ ਕਰਨ ਵਿਚ ਸਹਾਈ ਹੁੰਦੀ ਹੈ। ਬਾਕੀ ਇਸ ਵਿਚ ਸ਼ਕਰਾਣੂਆਂ ਦਾ ਬੀਮਾਰੀਆਂ ਤੋਂ ਰਹਿਤ ਤਾਕਤਵਾਰ ਹੋਣਾ ਵੀ ਇਸ ਕਿਰਿਆ ਨੂੰ ਕਾਫੀ ਅਸਰ ਕਰਦਾ ਹੈ ਜੇ (X) ਸ਼ਕਰਾਣੂ ਤਕੜੇ ਤੇ ਸਿਹਤਮੰਦ ਹੋਣਗੇ ਤਾਂ ਅੰਡੇ ਵਿਚ ਵੰਡਣ ਦੀ ਪ੍ਰੀਕਿਰਿਆ ਛੇਤੀ ਕਰਨਗੇਂ। ਮਰਦ ਦੇ (Y) ਵਾਲੇ ਸ਼ੁਕਰਾਣੂ ਕਾਮਯਾਬ ਹੋਣਗੇ ਤਾਂ ਹੀ ਜੇਕਰ ਉਹ ਹੱਟੇਗਟੇ, ਸਿਹਤਮੰਦ ਬੀਮਾਰੀਆਂ ਤੋਂ ਰਹਿਤ ਰਿਸ਼ਟ ਪੁਸ਼ਟ ਖਾਸ ਕਰਕੇ ਲਿੰਗ ਅੰਗ ਮਜਬੂਤ ਹੋਣਗੇ ਤਾਂ ਉਹ ਅੰਡ ਕੋਸ਼ ਵਿਚ ਵੜ ਕੇ ਆਪਣਾ ਸਹੀ ਅਸਰ ਦਖਾਉਣਗੇ। ਫਿਰ ਚਾਨਸ ਜੋ ਕੁਦਰਤ ਪੈਦਾ ਕਰਦੀ ਹੈ ਜਾਂ ਕੁੜੀ ਜਾਂ ਮੁੰਡੇ ਦਾ ਪੈਦਾ ਹੋਣ ਵਿਚ ਬਹੁਤ ਜਿਆਦਾ ਰੋਲ ਅਦਾਅ ਕਰਦਾ ਹੈ। ਫਿਰ ਮਰਦ ਤੇ ਔਰਤ ਦਾ ਸਰੀਰਕ ਤੌਰ ਤੇ ਸਿਹਤਮੰਦ ਹੋਣਾ ਕੁੜੀ ਜਾਂ ਮੁੰਡੇ ਦੇ ਵਿਕਾਸ ਤੇ ਬਹੁਤ ਹੀ ਜਿਆਦਾ ਅਸਰ ਕਰਦਾ ਹੈ। ਹੁਣ ਸਮਾਜ ਦੀ ਗਲ ਲਈਏ- ਮੁੱਢ ਕਦਮ ਤੋਂ ਹੀ ਔਰਤ ਜੇ ਪਹਿਲਾਂ ਕੁੜੀ ਫਿਰ ਮੁਟਿਆਰ ਤੇ ਫਿਰ ਔਰਤ (ਗ੍ਰਹਿਸਤੀ-ਗ੍ਰਹਿਣੀ) ਫਿਰ ਬੁੱਢੀ ਮਾਈ ਇਹ ਇਸਤਰੀ ਦੀਆਂ ਚਾਰ ਹੀ ਅਵਸਥਾਵਾਂ ਹਨ, ਮਰਦ ਪ੍ਰਧਾਨ ਸਮਾਜ ਵਿਚ ਔਰਤ ਦਾ ਕੋਈ ਮੁੱਲ ਨਹੀ ਸਮਝਿਆ ਜਾਂਦਾ ਸਗੋਂ ਹਰ ਕਦਮ ਤੇ ਉਸ ਨੂੰ ਜਲੀਲ ਕੀਤਾ ਜਾਂਦਾ ਹੈ ਤੇ ਹੁਣ ਵੀ ਹੈ। ਉਸ ਦੀ ਜਿੰਦਗੀ ਵਿਚ ਕਿੰਨੀਆਂ ਹੀ ਤਬਦੀਲੀਆਂ ਆਉਦੀਆਂ ਹਨ। ਤਕਰੀਬਨ ਸਾਰੇ ਹੀ ਸੰਸਾਰ ਦੇ ਧਰਮਾ ਵਿਚ ਸਮਾਜ ਵਿਚ ਹਮੇਸ਼ਾ ਲੜਕੀ ਨੂੰ ਵਿਆਹ ਦੇ ਦੂਸਰੇ ਘਰ (ਸਹੁਰੇ ਘਰ) ਆਉਣਾ ਪੈਂਦਾ ਹੈ। ਜਿਸ ਨਾਲ ਉਸ ਦੇ ਨਵੇਂ ਵਾਤਾਵਰਨ ਵਿਚ ਫਿਟ ਹੋਣ ਲਈ ਹਰ ਕੰਮ ਉਹ ਡਰ ਡਰ ਕੇ ਕਰਦੀ ਹੈ। ਜੇਕਰ ਪੜਿਆ ਲਿਖਿਆ ਚੰਗਾ ਪਰਿਵਾਰ ਮਿਲ ਜਾਵੇ ਤਾਂ ਜਿੰਦਗੀ ਨੂੰ ਚਾਰ ਚੰਨ ਲਗ ਜਾਂਦੇ ਹਨ ਨਹੀ ਤਾਂ ਇਸ ਦੇ ਉਲਟ ਉਸ ਦੇ ਸਹੁਰਿਆ ਦਾ ਵਾਤਾਵਰਨ ਉਸ ਦੇ ਅਨੁਕੂਲ ਨਾ ਹੋਵੇ ਤਾਂ ਜਿੰਦਗੀ ਨਰਕ ਦੀ ਲਿਆਈ ਮਹਿਸੂਸ ਹੁੰਦੀ ਹੈ, ਦਾਜ ਦਾ ਲਾਲਚ ਕਈ ਵਾਰੀ ਲੜਕੀ ਦੀ ਜਿੰਦਗੀ ਨੂੰ ਲੈ ਬੈਠਦਾ ਹੈ, ਕਈਆਂ ਹਲਾਤਾਂ ਵਿਚ ਉਸ ਨੂੰ ਆਤਮ ਘਾਤ ਕਰਨਾ ਪੈਦਾ ਹੈ।ਸਹੁਰੇ ਕੁੜੀ ਨੂੰ ਸਾੜ ਕੇ ਮਾਰ ਦਿੰਦੇ ਹਨ ਤੇ ਹੋਰ ਕੀ ਕਈਆਂ ਧਰਮਾਂ ਵਿਚ ਜਨਮ ਤੋਂ ਲੈ ਕੇ ਵੱਡੇ ਹੋਣ ਤਕ ਹੋ ਮੁੰਡੇ ਵਾਲਿਆ ਵੱਲੋਂ ਮੁੰਡੇ ਤੇ ਖਰਚਾ ਆਇਆ ਹੁੰਦਾ ਹੈ ਉਸ ਅਨੁਸਾਰ ਮੁੰਡੇ ਦਾ ਮੁਲ ਪਾਇਆ ਜਾਂਦਾ ਹੈ। ਇਹ ਮੰਗ ਰੱਖੀ ਜਾਂਦੀ ਹੈ ਕਿ ਕੁੜੀ ਵਾਲੇ ਇੰਨਾਂ ਪੈਸਾ ਮੁੰਡੇ ਵਾਲਿਆਂ ਨੂੰ ਦੇਣ।ਜੇ ਕੁੜੀ ਵਾਲੇ ਇਸ ਦਾ ਪ੍ਰਬੰਧ ਨਾ ਕਰ ਸਕਦੇ ਹੋਣ ਤਾਂ ਸਾਕ ਕੈਂਸਲ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਕੁੜੀ ਪੱਖੇ ਨਾਲ ਲਮਕੇ ਜਾ ਹੋਰ ਕਿਸੇ ਤਰੀਕੇ ਨਾਲ ਆਤਮ ਘਾਤ ਬਾਰੇ ਨਾ ਜਾਣਦਿਆਂ ਹੋਇਆਂ ਕਾਰਵਾਹੀਆਂ ਹੁੰਦੀਆਂ ਜੋ ਸਮਾਜ ਵਿਚ ਨਿੰਦਨਯੋਗ ਹਨ। ਕੁਝ ਅਜਿਹੇ ਹੀ ਰੀਤੀਰਿਵਾਜ ਲਾਲਚ ਜਾਂ ਕਿਸੇ ਖਾਸ ਮਕਸਦ ਨਾਲ ਵਿਆਹ ਕਰਵਾਉਣਾ ਇਹ ਸਾਬਤ ਕਰਦਾ ਹੈ ਕਿ ਕੁੜੀਆਂ ਨੂੰ ਸਮਾਜ ਵਿਚ ਕਿਉਂ ਮਾੜਾ ਸਮਝਿਆ ਜਾਂਦਾ ਹੈ। ਪਤਾ ਨਹੀ ਕਿਹੜੀ ਗਲੋਂ ਸਾਡੇ ਵਿਦਵਾਨਾਂ ਨੇ ਇਸ ਦੇ ਹੱਲ ਲਈ ਕਈ ਠੋਸ ਅਵਾਜ਼ ਨਹੀ ਉਠਾਈ ਜਿਸ ਨਾਲ ਲੜਕੀਆਂ ਬਾਰੇ ਇਹ ਸਮਸਿਆਵਾਂ ਦਾ ਹਲ ਹੋ ਸਕੇ। ਲੜਕੀਆਂ ਦਾ ਦੁੱਖ ਵਿਚ ਮਾਰਨਾ ਇਕ ਸਮਾਜਿਕ ਅਪਰਾਧ ਗਿਣਿਆ ਜਾਂਣਾ ਚਾਹੀਦਾ ਹੈ ਦਾਜ ਲੈਣ ਵਾਲਿਆਂ ਵਿਰੁਧ ਸਮਾਜ ਵਲੋਂ ਅਵਾਜ ਉਠਾਉਣੀ ਜਰੂਰੀ ਹੈ। ਇਸ ਲਈ ਬਣੇ ਕਾਨੂੰਨ ਸਹੀ ਤਰੀਕੇ ਨਾਲ ਵਰਤਣੇ ਚਾਹੀਦੇ ਹਨ। ਹਰ ਦੇਸ਼ ਵੱਲੋਂ ਔਰਤਾਂ ਦੀ ਭਲਾਈ ਲਈ ਸਮਾਜ ਅਤੇ ਸਰਕਾਰਾਂ ਦੁਆਰਾ ਪ੍ਰਬੰਧ ਹੋਣਾ ਜਰੂਰੀ ਬਣਦਾ ਹੈ ਤਾਂ ਕੇ ਉਹ ਕਲਪਣਾ ਚਾਵਲਾ ਖਗੋਲੀ ਯਾਤਰੂ ਤੇ ਮੇਰੀ ਕਿਊਹੀ ਸਾਇੰਸਦਾਨ ਵਰਗੀਆਂ ਬਣ ਸਕਣ। ਵਿਕਾਸਵਾਨ (ਡੀਵੈਨੇਪਟਡ) ਦੇਸ਼ ਔਰਤਾਂ ਦੇ ਸਬੰਧ ਵਿਚ ਸਾਰਥਿਕ ਰੋਲ ਅਦਾਅ ਕਰ ਰਹੇ ਹਨ।ਬਾਕੀ ਵਿਕਾਸਸ਼ੀਲ ਦੇਸ਼ਾ ਵਿਚ ਔਰਤਾਂ ਵਾਰੇ ਸਥਿਤੀ ਕੋਈ ਸਪਸ਼ਟ ਨਹੀ ਹੈ, ਉਹਨਾਂ ਦੇਸ਼ਾਂ ਵਿਚ ਬਲਾਤਕਾਰ ਦੀ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ। ਸਗੋਂ ਉਹ ਵਧੀਆ ਵੀ ਹਨ। ਉਨਤੀ ਸ਼ੁਧਾ ਦੇਸ਼ਾ ਵਿਚ ਔਰਤਾਂ ਦੇ ਸਨਮਾਨ ਵਿਚ ਬਹੁਤ ਹੀ ਕਦਮ ਚੁੱਕੇ ਗਏ ਹਨ। ਉਹਨਾਂ ਦੀ ਸੁਰਖਿਆ ਦੀ ਜਿੰਮੇਵਾਰੀ ਸਰਕਾਰ ਨੇ ਆਪ ਲਈ ਹੈ। ਕੈਨੇਡਾ ਵਰਗੇ ਦੇਸ਼ਾਂ ਵਿਚ ਪਾਰਲੀਮੈਂਟ ਦੀ 2015 ਚੋਣਾ ਵਿਚ 88 ਔਰਤਾਂ ਦੇ ਜਿਤਨ ਦੇ ਬਾਵਜੂਦ ਕੈਨੇਡੀਅਨ ਕੈਬਨਿਟ ਵਿਚ 50% ਔਰਤਾਂ ਨੂੰ ਅਹਮੀਅਤ ਦਿੱਤੀ ਗਈ ਹੈ ਜਨਿਕੇ 30 ਮਾਨਿਸਟਰਾਂ ਦੀ ਸਰਕਾਰ ਵਿਚ 15 ਔਰਤਾਂ ਮੰਤਰੀ ਹਨ। ਲੋਕਾਂ ਚੁਣੀਆਂ ਵਲ ਬਰੈਂਪਟਨ ਦੀਆਂ 5 ਸੀਟਾਂ ਵਿਚੋ 3 ਸੀਟਾਂ ਦੇ ਨੌਜਵਾਨ ਇਸਤਰੀਆਂ ਐਮ.ਪੀ. ਹਨ, ਜੋ ਕਿ ਇਕ ਰੀਕਾਰਡ ਹੈ।
ਬਾਕੀ ਦੁਨੀਆ ਵਿਚ ਜੋ ਵੀ ਮਹਾਨ ਪੁਰਸ਼ ਚਿੰਤਕ ਹੋਏ ਹਨ, ਉਹਨਾਂ ਨੂੰ ਮਾਂ ਦੇ ਤੌਰ ਤੇ ਇਕ ਔਰਤ ਨੇ ਹੀ ਜਨਮ ਦਿੱਤਾ ਹੈ। ਇਸ ਨੂੰ ਮਾੜਾ ਕਹਿਣਾ ਇਕ ਘੋਰ ਗਲਤੀ ਹੈ। ਕ੍ਰਿਸ਼ਨ ਰਾਮ ਚੰਦਰ ਮਹਾਤਮਾਂ ਬੁੱਧ, ਹਜਰਤ ਮੁਹੰਮਦ, ਜਸੂ ਮਸੀਦ, ਗੁਰੂ ਨਾਨਕ ਦੇਵ ਜੀ, ਵਿਵੇਕਾ ਨੰਦ, ਕਾਰਦਸ ਮਾਰਕਸ, ਵੇਦ ਵਿਆਸ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਲੈਨਿਨ ਕਰਮਵਾਰ ਦੇਵਕੀ, ਕੁਸ਼ਲਿਆ, ਮਾਇਆ ਦੇਵੀ, ਅਮੀਨਹ ਬਿੰਟ-ਵਾਹਿਬ, ਮੈਰੀ, ਤ੍ਰੀਪਤਾ ਦੇਵੀ, ਭਬਨੇਸ਼ਵਰੀ ਦੇਵੀ, ਹੇਨਰਿਟਾ ਮਾਰਕਸ, ਸਤਿਆਵੱਤੀ, ਮਾਤਾ ਗੁਜ਼ਰੀ ਦੇਵੀ, ਮਾਰੀਆ ਈਲੈਕਗਜਡਰਾ, ਉਲੀਨੋਣ, ਇਹ ਸਾਰੀਆਂ ਦਰਅਸਲ ਮਾਤਾਵਾਂ ਔਰਤਾਂ ਹੀ ਹਨ। ਔਰਤ ਤੋਂ ਬਿਨਾਂ ਕੋਈ ਜਨਮ ਨਹੀ ਲੈ ਸਕਦਾ। ਇਸੇ ਹੀ ਤਰ੍ਹਾਂ ਆਸ਼ਕਾ ( ਨਵਰਜ਼ ) ਦੀ ਗਲ ਕਰੀਏ ਤਾਂ ਮਰਦਾਂ ਦਾ ਔਰਤਾਂ ਨੇ ਬਹੁਤ ਸਾਥ ਦਿੱਤਾ ਹੈ। ਇਸੇ ਕਰਕੇ ਉਹਨਾਂ ਦਾ ਨਾਮ ਮਰਦਾ ਤੋਂ ਪਹਿਲਾਂ ਆਉਂਦਾ ਹੈ, ਪੰਜਾਬ ਦੇ ਆਸ਼ਕਾ ਵਿਚੋਂ ਸਿਰਫ ਸਾਹਿਬਾਂ ਇਕ ਅਜਿਹੀ ਮਹਿਬੂਬਾ ਸੀ ਜਿਸ ਨੇ ਭਰਾਵਾਂ ਦੇ ਮੋਹ ਵਸ ਹੋ ਕੇ ਮਿਰਜੇ ਦਾ ਸਾਥ ਨਹੀ ਦਿੱਤਾ ਸਗੋ ਉਸ ਨੂੰ ਮਰਵਾ ਹੀ ਦਿੱਤਾ ਹੋਰ ਆਸ਼ਕ ਇਸ ਤਰਾਂ ਹਨ ਹੀਰ ਰਾਂਝਾ, ਸਸੀ-ਪੂਨੂੰ, ਸੋਹਣੀ ਮਹੀਵਾਲ, ਮਿਰਜਾ ਸਹਿਬ, ਸ਼੍ਰੀ ਫਰਿਆਦ, ਲੈਲਾ ਮਜਨੂ ਇਹਨਾਂ ਸਾਰਿਆ ਵਿਚ ਔਰਤਾਂ ਦਾ ਰੋਲ ਸਲਾਘਾਂਯੋਗ ਰਿਹਾ ਹੈ। ਉਹਨਾਂ ਸਾਰਿਆਂ ਨੇ ਆਪਣੇ ਯਾਰਾ ਕੋਲ ਜਾਨ ਕੁਰਬਾਨ ਕਰ ਦਿੱਤੀ, ਪਛਮੀ ਦੇਸ਼ਾਂ ਦੀਆਂ ਵੀ ਔਰਤਾਂ ਕਿਸੇ ਪੱਖੋਂ ਘੱਟ ਨਹੀ, ਉਹਨਾਂ ਵੀ ਆਪਣੇ ਆਪਣੇ ਮੁਲਕਾਂ ਲਈ ਸਭ ਕੁਝ ਕੁਰਬਾਨ ਕਰਨ ਵਿਚ ਕਈ ਕਸਰ ਨਹੀ ਛੱਡੀ। ਇਹ ਵੀ ਸਹੀ ਹੈ ਕਿ ਕਿਸੇ ਮਹਾਨ ਸ਼ਕਸੀਅਤ ਦੇ ਮਹਾਨਤਾ ਪਿਛੇ ਇਕ ਔਰਤ ਦਾ ਹੀ ਹੱਥ ਰਿਹਾ ਹੈ ਅਤੇ ਬਹੁਤ ਸਾਰੇ ਪੁਰਸ਼ਾ ਔਰਤਾਂ ਨੂੰ ਮਹਾਨ ਬਣਾਉਣ ਲਈ ਕੋਈ ਕਸਰ ਨਹੀ ਛੱਡੀ।
ਭਾਰਤ ਦੀਆਂ ਮਹਾਨ ਔਰਤਾਂ ਮਾਈ ਭਾਗੋ, ਝਾਂਸੀ ਦਾ ਰਾਣੀ ਲਛਮੀਭਾਈ ਆਦਿ ਮਹਾਨ ਔਰਤਾਂ ਨੇ ਸੰਸਾਰ ਨੂੰ ਮਰਦਾਂ ਨਾਲੋ ਕਿਸੇ ਵੀ ਤਰਾਂ ਘੱਟ ਦੇਣ ਨਹੀ ਦਿੱਤੀ ਕਿਉ ਕਿ ਉਹ ਰਾਜਨੀਤਿਕ ਤੌਰ ‘ਤੇ ਵੀ ਬਹੁਤ ਸੁਚੇਤ ਹਨ, ਸਾਇੰਸ ਖੇਤਰ ਸਿੰਘ ਖੇਡਾਂ ਦੇ ਖੇਤਰ ਵਿਚ ਕੋਈ ਘੱਟ ਮਲਾਂ ਨਹੀ ਮਾਰੀਆਂ। ਜਿਵੇ ਗੋਲਡਾ ਮੇਅਰ ਪ੍ਰਧਾਨ ਮੰਤਰੀ ਇਜਰਾਈਲ ਮਾਰਗਰੇਟ ਸੈਂਸਰ ਪ੍ਰਧਾਨ ਮੰਤਰੀ ਇੰਗਲੈਂਡ ਹੈਰੀ ਕਲਿੰਗਟਨ ਸੈਕਟਰੀ ਆਫ ਸਟੇਟ ਅਮਰੀਕਾ, ਕੈਥਰੀਨ ਵਿਨ ਪ੍ਰੀਮੀਅਰ ਉਨਟਾਰੀਓ ਕੈੇਨੇਡਾ, ਬਿਦਿਆ ਦੇਵੀ ਭੰਡਾਈ ਰਾਸ਼ਟਰਪਤੀ ਨੇਪਾਲ ਜੁਲੀਰਾ ਵਿਨੀਅਰਡ, ਪ੍ਰਧਾਨ ਮੰਤਰੀ ਆਸਟ੍ਰੇਲੀਆ ਅੰਗੇਲਾ ਮੇਰਕੇਲ ਚਾਂਨਸਲਰ ਜਰਮਣੀ ਬੇਨਜੀਰ ਭੁੱਟੋ, ਪ੍ਰਧਾਨ ਮੰਤਰੀ ਪਾਕਿਸਤਾਨ ਕਿਮ ਕੈਮਪੈਲ ਪ੍ਰਧਾਨ ਮੰਤਰੀ ਕੈਨੇਡਾ, ਸ਼੍ਰੀ ਮਾੳ ਭੰਡਾਰਨਾਇਕੇ ਪ੍ਰਧਾਨ ਸ਼੍ਰੀ ਲੰਕਾ ਬਰਦਿਸ ਚਾਗਰ, ਕੈਬਨਿਟ ਮਨਿਸਟਰ ਕੈਨੇਡਾ, ਹਰਸਿਮਰਤ ਕੌਰ ਬਾਦਲ, ਕਸਮਾ ਸਵੰਤ ਅਮਰੀਕਾ ਕਾਉਂਨਸਲਰ ਸੈਟਲ, ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸ਼੍ਰੀ ਮਤੀ ਇਰਾਨੀ ਸਿੱਖਿਆ ਮੰਤਰੀ ਭਾਰਤ, ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ ਭਾਰਤ, ਮੇਨਕਾ ਗਾਂਧੀ, ਜੰਗਲੀ ਜੀਵਨ ਮੰਤਰੀ ਭਾਰਤ, ਮਮਤਾ ਬੇਨਰਜੀ ਚੀਫ ਮਨਿਸ਼ਟਰ, ਪੱਛਮੀ ਬੰਗਾਲ ਭਾਰਤ, ਵਸੂੰਧਰਾ ਰਾਜੇ ਸਿੰਧੀਆਂ ਚੀਫ ਮਨਿਸ਼ਟਰ ਰਾਜਸਥਾਨ ਭਾਰਤ, ਜੈ ਲਲਤਾ ਚੀਫ ਮਨਿਸ਼ਟਰ ਤਾਮਿਨਾਡੀ ਇੰਡੀਆ, ਕਮਲ ਖੇਹਰਾ ਪਾਲੀਮੈਂਟਰੀ, ਸੋਨੀਆ ਗਾਂਧੀ ਪ੍ਰਧਾਨ ਕਾਰਗਰਸ ਪਾਰਟੀ, ਇੰਡੀਆ ਪਰਨੀਤ ਕੋਰ ਵਿਦੇਸ਼ ਰਾਜ ਮੰਤਰੀ ਇੰਡੀਆ, ਮਾਇਆ ਵੱਤੀ ਚੀਫ ਮਨਿਸ਼ਟਰ ਉਤਰ ਪ੍ਰਦੇਸ਼ ਇੰਡੀਆ ਤੇ ਬੀ.ਐਸ.ਪੀ. ਪ੍ਰਧਾਨ ਇੰਡੀਆ- ਉਮਾਂ ਭਾਰਤੀ ਕੈਬਨੇਟ ਮੰਤਰੀ ਇੰਡੀਆ, ਰੇਚੇਲ ਨੈਟਲੇ ਪ੍ਰੀਮੀਅਰ ਅਲਬਰਟ ਕੇੈਨੇਡਾ ਇਹ ਸਾਰੀਆਂ ਦੁਨੀਆਂ ਦੀਆਂ ਮਹਾਨ ਔਰਤਾਂ ਹਨ ਜਿਨਾਂ ਨੇ ਰਾਜਨੀਤੀ ਵਿਚ ਆਪਣਾ ਨਾਮ ਰੋਸ਼ਨ ਕੀਤਾ ਹੈ। ਸਾਇੰਸ ਦੇ ਖੇਤਰ ਵਿਚ ਮਲਾਂ ਮਾਰਨ ਵਾਲੀਆ ਔਰਤਾਂ ਵਿਚ ਜਾਨੇ ਗੁਡਾਲ ਇੰਗਲੈਂਡਮ ਨੋਬਲ ਪ੍ਰਾਇਜ਼ ਵਿਨਰ, ਮਾਰੀਆ ਮੇਅਰ ਜਰਨਵੀ ਬੋਰਨ ਅਮਰੀਕਨ ਚੈਮਪੀਜ ਤੇ ਖੋਜ ਕੀਤੀ। ਰੈਚਲ ਕਾਰਸਨ ਐਮਰਕਨ ਵਾਤਾਵਰਨ ਸਾਇੰਸ ਰੋਜਲਿੰਡ ਫਰੈਕਲਿਨ ਇੰਗਲੈਂਡ ਵੱਲੋਂ ਨੌਨ ਫਾਰ ਮਾਲੀਕੁਲਰ ਸਟਰ ਕਚਰ ਆਫ ਗ੍ਰੇਫਾਈਟ ਐਂਡ ਕੋਇਲ, ਬਾਰਬਾਰ ਮਕਲਿਕੋਟ ਅਮੈਰਕੇਨ ਨੌਬਲ ਪ੍ਰਾਈਜ ਉਨ ਜੈਨਟਿਨ ਟਰਾਸਫਾਰਮੇਸ਼ਨ ਰੀਟਾ ਨੇਵੀ ਮੰਨਟੋਲ ਮਿਨੀ ਇਟਲੀ ਨੋਬਲ ਪ੍ਰਾਈਜ ਹੋਲਡਰ ਡਿਸਕਵਰੀ ਆਫ ਨਰਵ ਗ੍ਰੋਥ ਫੈਕਟਰ ਗੈਰਟਰੁਡੇ ਏਲਨ ਅਮੈਰਕਨ ਮੈਡੀਸੀਨ ਤੇ ਨੋਬਲ ਪ੍ਰਾਈਜ ਹੋਲਡਰ, ਇਲਿਜਬਥ ਬਲੈਕਵੈਲ ਅਮੈਰਕਨ ਪਹਿਲੀ ਔਰਤ ਜੋ ਅਮਰੀਕਾ ਵਿਚ ਮੈਡੀਕਲ ਡਾਕਟਰ ਬਣੀ। ਕ੍ਰਿਸਟਾਇਨੇ ਨਸਲਇਨਵੋਲ ਹਾਰਡ ਜਰਮਣ ਬਾਇਲੋ ਜਿਸਟ। ਇਹਨਾਂ ਅੰਕੜਿਆ ਤੋਂ ਇਸ ਪਤਾ ਲਗਦਾ ਹੈ ਕਿ ਉਪਰ ਦਿੱਤੀਆਂ ਔਰਤਾਂ ਸਾਇੰਸਦਾਨਾਂ ਵਿਚੋਂ ਸਭ ਤੋਂ ਜਿਆਦਾ ਐਮਰਕਨ ਹਨ ਇਥੋ ਇਹ ਸਾਬਤ ਹੁੰਦਾ ਹੈ ਕਿ ਔਰਤਾਂ ਦੀ ਤਰੱਕੀ ਕਰਕੇ ਅਮਰੀ ਦੁਨੀਆ ਦਾ ਇਕ ਨੰਬਰ ਦੇਸ਼ ਬਣ ਗਿਆ ਹੈ। ਦੁਨੀਆ ਦੇ ਦੇਸ਼ਾ ਵਿਚ ਉਹਨਾਂ ਦੀ ਤਰੱਕੀ ਉਹਨਾਂ ਦੀਆਂ ਔਰਤਾਂ ਦੇ ਪੱਧਰ ਉਚਾ ਹੋਣ ਕਰਕੇ ਹੀ ਹੈ। ਕਿਉਕਿ ਤਰੱਕੀ ਵਿਚ ਮਰਦਾ ਦੇ ਬਰਾਬਰ ਹੀ ਨਹੀ ਸਗੋਂ ਹੋਰ ਵੱਧ ਛੱੜ ਕੇ ਹਿਸਾ ਪਾਉਂਦੀਆਂ ਹਨ ਪਰ ਇਕ ਦੇਸ਼ ਨੂੰ ਇਸ ਵਰਗ ਨੂੰ ਹਰ ਪੱਖੋ ਬਚਾਉ ਦੇ ਕਾਨੂੰਨ ਬਣਾ ਕੇ ਇਹਨਾਂ ਅਧਿਕਾਰਾਂ ਦੀ ਰੱਖਿਆ ਕਰਨਾ ਚਾਹੀਦਾ ਹੈ ਕੈਨੇਡਾ ਨੇ ਔਰਤਾਂ ਅਤੇ ਬੱਚਿਆਂ ਦੀ ਰਾਖੀ ਲਈ ਬਹੁਤ ਸਖਤ ਕਾਨੂੰਨ ਬਣਾਏ ਹਨ। ਜਿਸ ਕਰਕੇ ਇਥੇ ਉਹ ਸੁਰੱਖਿਅਤ ਮਹਿਸੂਸ ਕਰਦੀਆਂ ਹਨ।
ਇਸ ਮੁਲਕ ਦੀ ਤਰੱਕੀ ਲਈ ਪੂਰਾ ਯਤਨ ਕਰ ਰਹੀਆ ਹਨ ਭਾਵੇਂ ਮਰਦ ਵੀ ਇਸ ਮੁਲਕ ਦੀ ਤਰੱਕੀ ਕਰਨ ਲਈ ਕਿਸੇ ਨਾਲੋਂ ਘਟ ਨਹੀ ਲਗਦਾ ਹੈ ਕਿ ਇਹ ਮੁਲਕ ਅਗੇ ਵੀ ਉਚਾਈਆਂ ਦੀ ਬੁਲੰਦੀ ‘ਤੇ ਹੈ, ਹੋਰ ਵੀ ਅਗੇ ਨਾਲੋਂ ਵੱਧ ਤਰੱਕੀ ਕਰੇਗਾ, ਤਰੱਕੀ ਹਮੇਸ਼ਾ ਕੰਮ ਕਰਨ ਵਾਲਿਆਂ ਮਰਦਾਂ ਅਤੇ ਔਰਤਾਂ ਤੇ ਸਿਆਸਦਾਨ ਸਾਇੰਸਦਾਨ ਤੇ ਹੋਰ ਸਿਵਲ ਪ੍ਰਬੰਧਕਾਂ ਦੀ ਸਹੀ ਕਾਰਗੁਜਾਰੀ ਤੇ ਹੀ ਨਿਰਭਰ ਕਰਦੀ ਹੈ। ਖੇਡਾ ਵਿਚ ਔਰਤਾਂ ਕਿਸੇ ਨਾਲੋਂ ਪਿਛੇ ਨਹੀ ਡਾ. ਕਵਲਦੀਪ ਕੌਰ ਕੀਰਤੀ ਦੁਨੀਆਂ ਵਿਚ ਅਜਿਹੀ ਫਿਜਿਉਥਰੋਪਿਸਟ ਹੈ ਜੋ ਕਿ ਮੈਡੀਕਲ ਸਾਇੰਸ ਦੀ ਪੜਾਈ ਦੇ ਨਾਲ ਨਾਲ ਇਕ ਬਹੁਤ ਹੀ ਵਧੀਆ ਫੀਲਡ ”ਹਾਕੀ” ਦੀ ਖਿਡਾਰਨ ਰਹੀ ਹੈ ਜੋ ਆਲ ਇੰਡੀਆ ਇੰਨਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਖੇਡਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਪੰਜਾਬ ਇੰਡੀਆ ਨੂੰ ਦੋ ਗੋਲਡ ਕੱਪ ਅਤੇ ਇਕ ਸਿਲਵਰ ਕੱਪ ਦੁਵਾਇਆ ਹੈ ਤੇ ਇਸੇ ਸਮੇਂ ਦੋਰਾਨ ਇਸੇ ਹੀ ਚੈਪੀਅਨ ਸ਼ਿਪ ਵਿਚ ਇਕ ਚਾਂਦੀ ਦਾ ਅਤੇ ਦੋ ਸੋਨੇ ਦੇ ਤਮਗੇਂ ਹਾਸਲ ਕੀਤੇ ਹਨ ਅਜ ਕਲ ਕੀਰਤੀ ਕੈਨੇਡਾ ਦੀ ਸਿਟੀਜਨ ਹੈ ਅਤੇ ਕੈਨੇਡਾ ਲਈ ਡਾਕਟਰ ਹੋਣ ਦੇ ਹੁਨਰ ਨਾਲ ਬੈਰਪਟਨ ਵਿਖੇ ਤਨੋ ਮਨੋ ਧਨੋਂ ਕੈਨੇਡਾ ਦੀ ਸੇਵਾ ਕਰ ਰਹੀ ਹੈ। ਕੀਰਤੀ ਚਾਹੁੰਦੀ ਹੈ ਕਿ ਉਹ ਲੜਕੀਆਂ ਨੂੰ ਫੀਲਡ ਹਾਕੀ ਵਿਚ ਦੁਨੀਆ ਦੇ ਨਕਸੇ ਤੇ ਕੁੜੀਆਂ ਨੂੰ ਲਿਆਉਣ ਲਈ ਕੈਨੇਡਾ ਲਈ ਉਹ ਬਤੌਰ ਕੋਚ ਕੰਮ ਫਿਜਿਉਥਰੋਪਿਸਟ ਦੇ ਤੋਰ ਤੇ ਕਿਸੇ ਵੀ ਸ਼ੂਰਤ ਵਿਚ ਕੰਮ ਕਰਨ ਲਈ ਆਪਣੀ ਤਨੋ ਮਨੋ ਧਨੋਂ ਖਾਸ ਪ੍ਰਗਟ ਕਰਦੀ ਹੈ। ਉਹ ਇਕ ਹਾਕੀ (ਫੀਲਡ) ਦੇ ਟੇਲੈਂਟ ਨੂੰ ਕੈਨੇਡਾ ਦੀ ਖਿਡਾਰਨਾਂ ਨੂੰ ਦੇ ਕੇ ਉਹਨਾਂ ਨੂੰ ਦੁਨੀਆਂ ਦੀਆਂ ਸਫਲ ਟੀਮਾਂ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ। ਇਸ ਲਈ ਉਹ ਕਿਸੇ ਵੀ ਕੁਰਬਾਨੀ ਕਰਨ ਲਈ ਤਿਆਰ ਹੈ।
ਇਸੇ ਤਰ੍ਹਾਂ ਹੀਨਾ ਸਿੱਧੂ ਪਹਿਲੀ ਪਿਸਟਲ ਸ਼ੂਟਰ ਇੰਡੀਅਨ ਹੈ ਅਤੇ ਵਰਲਡ ਚੈਪੀਅਨ ਹੈ ਗੀਤਾ ਫੋਗਟ ਇਕ ਪਹਿਲੀ ਔਰਤ ਰੈਸਲਰ ਹੈ ਜਿਸ ਨੇ ਉਲਿਪਕਸ ਲਈ ਕੁਵਾਲੀਫਾਈ ਕੀਤਾ ਹੈ। ਰਾਜਬੀਰ ਕੋਰ ਫੀਲਡ ਹਾਕੀ ਪਲੇਅਰ ਇੰਡੀਆ ਕੈਪਟਨ। ਨਾਟੇਲੈ ਐਨਾਂ ਗੁਲਬਿਸ ਗੋਲਫ ਦੀ ਐਮੇਰਕਨ ਖਿਡਾਰਨ ਹੈ ਤੇ ਇਹ ਗੋਲਡ ਚੈਂਪੀਅਨ ਹੈ। ਮੈਰੀਨ ਐਲਾਬਾਓ ਨੈਰਾ -ਸੇਲਰ ਸਪੈਨਿਸ਼ ਈਯੋਰਪੀਅਨ ਚੈਪੀਅਨਸ਼ਿਪ ਗੋਲਡ ਮੈਡਲਿਸ਼ਟ, ਨਿਨੋਲਾ ਸਪਰਿੰਗ ਸਰਵਿਸ ਐਥਲੀਟ- ਵਰਲਡ ਚੈਪੀਅਨਸ਼ਿਪ ਰਨਰਜ ਸਿਲਵਰ ਮੈਡਲ ਗੋਲਡ, ਪੀ.ਵੀ. ਸੰਧੂ ਬੈਡਮਿੰਟਨ ਵਿਚ ਵਰਲਡ ਬੈਡਮਿੰਟਨ ਚੈਪੀਅਨਸ਼ਿਪ – ਭਾਰਤ ਮਿਥਾਲੀ ਰਾਜ ਕ੍ਰਿਕਟਰ ਫਸਟ ਵੋਮੈਨ ਜਿਸ ਨੇ ਇੰਗਲੈਂਡ ਦੇ ਵਿਰੁਧ ਡਬਲ ਸੈਂਕੜਾ ਮਾਰਿਆ- ਭਾਰਤ ਹਰਵੰਤ ਕੋਰ ਡਿਸਕਸ ਥ੍ਰੋਵਰ ਸਿਲਵਰ ਮੈਂਡਲ ਏਸ਼ੀਅਨ ਚੈਪੀਅਨਸ਼ਿਪ , ਪੀ.ਟੀ. ਉਸ਼ਾ- ਭਾਰਤ ਐਥਲੀਟ, ਅਵੀਨੀਤ ਕੌਰ ਸਿੱਧੂ ਭਾਰਤ ਗੋਲਡ ਮੈਡਲ ਹੋਲਡਰ ਸੂਟਿੰਗ- ਸਬਾਂ ਅੰਜੁਮ ਹਾਕੀ- ਗੋਲਫ ਕਾਮਲਵੈਲਥ ਗੇਮਜ ਭਾਰਤ, ਮੈਰਕਾਇਲਾ ਰੋਜ਼ ਮੋਹੋਕੀ ਜਿੰਮਨਾਸਿਟ ਸਿਲਵਰ ਮੈਡਲਿਸਟ- ਅਮਰੀਕਾ- ਸਟੀਫੈਨੀ ਹਾਉਸ ਰਾਈਸ ਸਵਿਮਿੰਗ ਤਿੰਨ ਗੋਲਡ ਮੈਡਲਿਸ਼ਟ- ਆਸਟ੍ਰੇਲੀਆ, ਨਾਸੀਮ ਹਾਮੀਦ ਐਥਲੈਟਿਕਸ ਫਾਸਟੈਕਸ ਵੋਮੈਂਨ ਇੰਨ ਸਾਉਥ ਏਸ਼ੀਆ, ਅਰਸ਼ਮੀਰ ਕੈਪਟਨ ਆਫ ਪਾਕਿਸਤਾਨੀ ਕ੍ਰਿਕਟ ਟੀਮ ਕ੍ਰਿਕਟ ਵੱਲਡ ਕੱਪ 2008 ਵਿਚ ਪਲੇਅਰ ਆਫ ਦੀ ਟੂਰਨਾਮੈਂਟ ਘੋਸ਼ਿਤ ਕੀਤੀ ਗਈ। ਮੂਸਟਾਫੀਨਾ ਰਸ਼ਿਅਨ ਜਿਮਨਾਟਿਕ, ਬਾਬੇ ਡਿਡਰਿਕਸਨ ਯਾਹਰੇਸਟਰੇਕ ਅਮਰੀਕਾ ਅਥੈਲੀਟ 80 ਮੀਟਰ ਹਰਡਲਜ ਤੇ ਜੇਵਲਨਥਰੋ ਹਾਈ ਜੰਪ ਵਿਚ ਗੋਲਡ ਮੈਡਿਲਿਸਟ, ਜੈਕੀ ਜੋਵੇਨਰ ਕੈਰਸੀਟ੍ਰੈਕ ਯੂ.ਐਸ.ਏ 6 ਵਾਰੀ ਗੋਲਡ ਮੈਡਲਿਸਟ, ਇਕ ਮਹਾਨ ਔਰਤ ਐਥਲੀਟ ਫੈਨੀਵਲੈਨਟਜ਼ ਕੋਇਨਟ੍ਰੈਕ ਸਪਰਿੰਦਰ ਤੇ ਹਰਡਲਰ -ਚਾਰ ਸੋ ਤਗਮੇਂ, ਜੇਤੂ ਉਲਿਂਪੀਅਨ ਨੀਦਰ ਲੈਂਡ ਸਲਾਰਾ ਹੁਗੇ- ਸਾਇਕਲਿੰਗ-ਕੇੈਨੇਡਾ, ਸਕੇਟਿੰਗ 6 ਵਾਰੀ ਉਲਿੰਪੀਅਨ ਮੀਆ ਹਿੰਮ- ਸ਼ਾਕਰ ਯੂ .ਐਸ.ਏ., ਵਰਲਡ ਕੱਪ ਵਿਨਰ ਨੈਨਸੀ ਗਰੀਨ ਕੈਨੇਡਾ ਐਥਲੀਟ ਉਲਿੰਪਕਸ ਗੋਲਡ ਮੈਡਲਿਸਟ, ਇਰੀਨ ਮਾਰਗਰੇਟ ਮੈਕ ਡੋਨਾਰਡ-ਐਥਲੀਟ, ਅੰਜਲੀ ਭਗਵਾਨ ਭਾਰਤ ਨਿਸ਼ਨੇਬਾਜੀ, ਸਾਨੀਆ ਮਿਰਜਾ- ਲਾਂਗ ਟੈਨਿਸ ਪਹਿਲੀ ਦੁਨੀਆ ਖਿਡਾਰਨ ਭਾਰਤ ਸੈਨਾਂ ਨੇਹਵਾਲ-ਬੈਡਮਿੰਟਨ- ਭਾਰਤ- ਸੰਧੀਆਂ ਅਗਰਵਾਲ ਕ੍ਰਿਕਟ ਭਾਰਤ, ਨੇਹਾ ਅਗਰਵਾਲ ਟੇਬਲ ਟੈਨਿਸ-ਭਾਰਤ, ਨੀਲਮ ਜਸਵੰਤ ਸਿੰਘ ਐਥਲੀਟ -ਭਾਰਤ ਰਾਣੀ ਸੀਵਾਚ-ਫੀਲਡ ਹਾਕੀ- ਭਾਰਤ ਰਾਨੂੰ ਵੇਟ ਲਿਫਟਿੰਗ ਸਾਰਜੁਬਾਲਾ ਦੇਵੀ ਬਾਕਸਰ-ਭਾਰਤ, ਸੁਨੀਤਾ ਰਾਣੀ – ਐਥਲੀਟ ਭਾਰਤ, ਵਿਜੇ ਲਕਸ਼ਮੀ ਢੈਸ-ਭਾਰਤ ਹਨੈਟੀਰਾ ਹੈਟੀ ਹੈਟਿਟੀਆ ਟੂ ਜੋ ਵਿਲਸਨ ਮਾਉਲੈਨੀਅਰ ਕੈਨੇਡਾ, ਲੇਲਾ ਬਹੁਕਸ਼ ਸਕੇਟਿੰਗ “ਕੈਨੇਡਾ ਫਿਲੀਅਸ ਮੁੰਡੇ- ਮਾਉਟੈਰੀਅਨ ਕੋਰਾਲਾਇਨ ਬਹੁਨੇਟ, ਐਥਲੀਟ ਕੈਨੇਡਾ, ਏਥਨਸ ਗਰੀਸ ਗੋਲਫਰ ਐਥਲੀਟ ਕੈਨੇਡਾ, ਹੈਲੇ ਹਿਕਨ ਹੇਂਜਰ-ਫੀਲਡ ਹਾਕੀ ਕੇੈਨੇਡਾ, ਇਸ ਹੀ ਤਰਾਂ ਦੁਨੀਆ ਵਿਚ ਹੋਰ ਵੀ ਮਹਾਨ ਰਾਜਨੀਤਿਕ ਸਮਾਜਿਕ ਖੇਡਾਂ ਸਾਇੰਸ ਨਾਲ ਸਬੰਧ ਰੱਖਦੀਆਂ ਹੋਰ ਵੀ ਮਹਾਨ ਔਰਤਾਂ ਹਨ। ਜਿਨ੍ਹਾਂ ਨੇ ਦੁਨੀਆ ਨੂੰ ਕੁਝ ਨਾ ਕੂਝ ਜਰੂਰ ਦਿੱਤਾ ਹੈ।
ਸਭ ਤੋਂ ਵੱਡੀ ਗਲ ਦੁਨੀਆ ਵਿਚ ਔਰਤਾਂ ਦੇ ਆਪਸ ਵਿਚ ਸਬੰਧਾਂ ਦਾ ਸਮਾਜ ਤੇ ਬਹੁਤ ਅਸਰ ਹੁੰਦਾ ਹੈ। ਭਾਵ ਜੇਕਰ ਪਰਿਵਾਰ ਵਿਚ ਇਹ ਸਬੰਧ ਅਨੁਕੂਲ ਹੀ ਰਹਿਣ ਤਾਂ ਉਹ ਪਰਿਵਾਰ ਸੁਖੀ ਪਰਿਵਾਰ ਕਹਿਲਾਇਆਂ ਜਾ ਸਕਦਾ ਹੈ। ਜਿਵੇਂ ਸਭ ਤੋਂ ਮਹੱਤਵਪੂਰਨ ਰਿਸ਼ਤਾ ਨੂੰਹ ਸੱਸ ਦਾ ਹੁੰਦਾ ਹੈ ਕਿਉਂਕਿ ‘ਸਾਸ ਭੀ ਕਬੀ ਬਹੁ ਥੀ’ ਅਨੁਸਾਰ ਜੇਕਰ ਉਸ ਦੀ ਸੱਸ ਭਾਵ ਸੱਸ ਦੀ ਸੱਸ ਨੇ ਉਸ ਨਾਲ ਭੈੜਾ ਵਰਤਾਉ ਕੀਤਾ ਹੋਵੇਗਾ ਤਾਂ ਉਹ ਆਪਣਾ ਬਦਲਾ ਆਪਣੀ ਨੂੰਹ ਕੋਲੋ ਲਵੇਗੀ ਲੜਾਈ ਝਗੜੇ ਕਾ ਕਾਰਨ ਬਣੇਗੀ, ਘਰ ਦਾ ਸਤਿਆਨਾਸ਼ ਹੋ ਜਾਵੇਗਾ, ਪਰ ਜੇਕਰ ਸੱਸ ਉਸ ਨਾਲ ਜਿਆਜਤੀਆਂ ਉਸ ਦੀ ਸੱਸ ਨੇ ਕੀਤੀਆ ਹੋਣਗੀਆਂ ਤਾਂ ਉਸ ਦੇ ਸੰਤਾਪ ਨੂੰ ਅਗੇ ਰੱਖਗੀ ਤੇ ਆਪਣੀ ਨੂੰਹ ਨੂੰ ਅਜਿਹੀ ਹਾਲਤ ਤੋਂ ਰੋਕੇਗੀ ਤਾਂ ਘਰ ਵਿਚ ਕੋਈ ਅਣਸੁਖਾਵੀ ਘਟਨਾ ਨਹੀ ਵਾਪਰ ਸਕਦੀ ਸਾਰੇ ਪਰਿਵਾਰ ਦਾ ਪਾਰ ਉਤਾਰਾ ਹੋ ਜਾਵੇਗਾ। ਇਹ ਸੱਸ ਅਤੇ ਨੌਹ ਦੇਵਾਂ ਦੀ ਸੋਚਣੀ ਤੇ ਨਿਰਭਰ ਕਰਦਾ ਹੈ। ਇਸ ਤਰਾਂ ਦੇਰਾਣੀ-ਜੇਠਾਣੀ, ਨਣਾਨ-ਭਰਜਾਈ, ਭੈਣ-ਭੈਣ, ਮਾਂ-ਧੀ ਦੇ ਰਿਸ਼ਤਿਆਂ ਵਿਚ ਕੋਈ ਤਰੇੜ ਨਹੀ ਆਵੇਗੀ। ਉਹ ਪਰਿਵਾਰ ਦੁਨੀਆਂ ਦਾ ਸਭ ਤੋਂ ਖੁਸ਼ ਪਰਿਵਾਰ ਹੋਵੇਗਾ। ਭਾਵੇਂ ਅਸੀ ਪੁਰਾਣੇ ਜ਼ਮਾਨੇ ਤੋਂ ਹੀ ਆਦਮੀ ਜਾਂ ਸਹੁਰੇ ਪਰਿਵਾਰ ਨੂੰ ਔਰਤਾਂ ਵਿਰੁਧ ਘਟੀਆ ਕਾਰਵਾਈਆਂ ਕਰਨ ਤੇ ਉਹਨਾਂ ਨੂੰ ਕੋਸਦੇ ਆਏ ਹਾਂ, ਪਰ ਕਈਆਂ ਦੇਸ਼ਾ ਵਿਚ ਲੜਕੀਆ ਜਾਂ ਔਰਤਾਂ ਨੂੰ ਵੀ ਆਪਣੇ ਪਤੀ ਜਾਂ ਸਹੁਰਿਆ ਪ੍ਰਤੀ ਰਵਈਆ ਬਹੁਤ ਹੀ ਖੁਸ਼ਗਵਾਰ ਹੋਣਾ ਚਾਹੀਦਾ ਹੈ, ਸਗੋਂ ਉਹਨਾਂ ਇਸਤਰੀਆਂ ਨੂੰ ਕਿਸੇ ਵੀ ਕੁਦਰਤੀ ਦੁੱਖ ਤਕਲੀਫ ਵੇਲੇ ਪਤੀ ਅਤੇ ਸਾਰਾ ਪਰਿਵਾਰ ਉਸ ਤੋਂ ਮਰ ਮਰ ਜਾਂਦਾ ਹੈ, ਅਜਿਹੀ ਸਥਿਤੀ ਵਿਚ ਉਹ ਔਤਰ ਜਾਂ ਕੁੜੀ ਦੀ ਉਸ ਪਰਿਵਾਰ ਵਿਚ ਕਾਫੀ ਇਜਤਮਾਨ ਹੁੰਦਾ ਹੈ ਜੇਕਰ ਕੋਈ ਹੋਰ ਲੜਕੀ ਜਾਂ ਔਰਤ ਨੂੰ ਸਹੁਰੇ ਪਰਿਵਾਰ ਵਾਲੇ ਇਜ਼ਤਮਾਣ ਤਾਂ ਜਰੂਰ ਕਰਦੇ ਹਨ, ਪਰ ਉਹ ਉਹਨਾਂ ਦੀ ਪਰਵਾਹ ਨਹੀ ਕਰਦੀ ਅਤੇ ਉਹਨਾਂ ਨੂੰ ਪੁਛਣ ਤੋਂ ਬਗੈਰ ਆਪਣੇ ਯਾਰਾਂ ਮਿਤਰਾਂ ਨਾਲ ਤੁਰੀ ਫਿਰਦੀ ਹੈ, ਜੋ ਮਰਜੀ ਕਰਦੀ ਹੈ ਭੈੜੀਆਂ ਆਦਤਾਂ ਵਿਚ ਪੈ ਜਾਂਦੀ ਹੈ ਤਾਂ ਉਹ ਪਰਿਵਾਰ ਵਾਲੇ ਕੀ ਕਰਨ, ਜਦੋਂ ਕਲਬਾਂ ਵਿਚ ਮਿੱਤਰਾਂ ਨਾਲ ਸ਼ਰਾਬ ਪੀਦੀ ਹੈ ਰਾਤ ਬਾਹਰ ਰਹਿੰਦੀ ਹੈ ਜਾਂ ਡਿਗਦੀ ਢਹਿੰਦੀ ਰਾਤ ਨੂੰ ਘਰ ਆਉਂਦੀ ਹੈ ਤਾਂ ਉਸ ਪਤੀ ਜਾ ਪਰਿਵਾਰ ਦਾ ਉਸ ਨਾਲੋਂ ਤਲਾਕ ਲੈ ਕੇ ਖਹਿੜਾ ਛਡਾਉਣ ਤੋਂ ਬਗੈਰ ਕੋਈ ਚਾਰਾ ਹੀ ਹੁੰਦਾ, ਇਸ ਹਾਲਤ ਵਿਚ ਬੱਚਿਆ ਦਾ ਕੀ ਹਾਲ ਹੋ ਸਕਦਾ ਹੈ ਕਈ ਵਾਰੀ ਜੇ ਪਤਨੀ ਜਾਂ ਔਰਤ ਨਾ ਸੁਧਰੇ ਤਾਂ ਪਤੀ ਦੇ ਆਤਮਘਾਤ ਤੱਕ ਨੌਬਤ ਪਹੁੰਚ ਜਾਂਦੀ ਹੈ, ਬੱਚਿਆਂ ਸਮੇਤ ਪਰਿਵਾਰ ਦੀ ਜੋ ਦੁਗਤੀ ਹੁੰਦੀ ਹੈ ਉਸ ਦਾ ਅਸੀ ਕੋਈ ਅੰਦਾਜਾ ਨਹੀ ਲਗਾ ਸਕਦੇ, ਇਸੇ ਤਰਾਂ ਕਈ ਵਾਰੀ ਨੌਜਵਾਨ ਬੱਚੇ ਕੁੜੀਆਂ ਮਾਤਾ ਪਿਤਾ ਦੀ ਇਛਾ ਦੇ ਖਿਲਾਫ ਜਿੱਦਬਾਜੀ ਨਾਲ ਪਿਆਰ ਵਿਆਹ ਗਲਤ ਮੁੰਡਿਆਂ ਨਾਲ ਭਾਵਕ ਹੋ ਕੇ ਕਰਵਾ ਲੈਦੀਆਂ ਹਨ ਉਸ ਲੋਭੀ ਮੁੰਡੇ ਨਾਲ ਰਲਕੇ ਮਾਪਿਆਂ ਨੂੰ ਬਲੈਕਮੇਲ ਕਰਦੀਆਂ ਹਨ ਅਤੇ ਮਾਪੇ ਔਖੇ ਸੌਖੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਹਨ, ਪਰ ਕਿੰਨਾ ਚਿਰ ਅਖੀਰ ਉਹ ਮਾਪੇ ਚਿੰਤਾ ਗ੍ਰਰਸਤ ਹੋ ਜਾਂਦੇ ਹਨ ਅਤੇ ਕੁੜੀਆਂ ਵੱਲੋਂ ਸੁੱਖ ਮਿਲਣ ਦੀ ਤਾਂ ਤੇ ਚਿੰਤਾਵਾਂ ਅਤੇ ਪ੍ਰੈਸ਼ਾਨੀਆਂ ਤੇ ਦੁੱਖਾਂ ਦਾ ਸ਼ਿਕਾਰ ਹੋ ਕੇ ਕਈ ਵਾਰੀ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਤੋਂ ਤੁਰ ਜਾਂਦੇ ਹਨ। ਸਮੇਂ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਦੁਨੀਆਂ ਵਿਚ ਅਜਿਹੀਆਂ ਘਟਨਾਵਾਂ ਦੀ ਸੰਖਿਆਂ ਵੀ ਬਹੁਤ ਵੱਧ ਰਹੀ ਹੈ, ਭਾਵੇਂ ਦੁਨੀਆਂ ਵਿਚ 50% ਤੋਂ ਵੱਧ ਔਰਤਾਂ ਦੀ ਅਬਾਦੀ ਕੁਲ ਜਨਸੰਖਿਆ ਦਾ ਹੈ ਕਿਸੇ ਵੀ ਮੁਲਕ ਵਿਚ ਅਜਿਹੀ ਸਥਿਤੀ ਨਾਲ ਨਿਪਟਣ ਲਈ ਸਿੱਖਿਆ ਪ੍ਰਬੰਧ ਵਿਚ ਕੋਈ ਵਿਵਸਥਾ ਨਹੀ ਹੈ, ਭਾਵੇਂ ਇਹ ਵੱਡਿਆਂ ਜਾਂ ਛੋਟਿਆਂ ਬੱਚਿਆਂ ਦੀ ਸੈਕਸ ਵਿਦਿਆ ਨਾਲ ਸਬੰਧਤ ਵਿਸ਼ਾ ਹੈ, ਇਸ ਦੀ ਵਿਰੋਧਤਾ ਨਹੀ ਹੋਣੀ ਚਾਹੀਦੀ। ਬੱਚਿਆ ਨੂੰ ਵੱਡੀ ਜਾਂ ਛੋਟੀ ਉਮਰ ਤੋਂ ਹੀ ਆਉਣ ਵਾਲੀ ਕਿਸੇ ਵੀ ਸਮਸਿਆ ਦੇ ਹੱਲ ਲਈ ਸਕੂਲ ਜਾਂ ਕਾਲਜ ਦੀ ਪੜਾਈ ਵਿਚ ਇੰਤਜਾਮ ਹੋਣਾ ਜਰੂਰੀ ਬਣਦਾ ਹੈ। ਫੀਮੇਲ ਬੱਚਿਆ ਨੂੰ ਕੋਈ ਕੰਮ ਕਰਨਾ ਹੈ ਤਾਂ ਬਹੁਤ ਹੀ ਦੂਰ ਅੰਦੇਸ਼ੀ ਨਾਲ ਸੋਚਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਵਿਚ ਕੀਤੇ ਹੋਏ ਗਲਤ ਫੈਸਲੇ ਦਾ ਸਮਾਜ, ਪੜ੍ਹਾਈ, ਪਰਿਵਾਰ, ਦੇਸ਼ ਤੇ ਕੋਮ ਤੇ ਕੀ ਭੈੜਾ ਅਸਰ ਪਵੇਗਾ।ਭਾਵੇਂ ਔਰਤ ਤੇ ਘੋਰ ਅਨਿਆਂ ਤੇ ਭਿਆਨਕ ਗਲਤ ਕਾਰ, ਅਪਰਾਧ, ਜਿਆਦਤੀਆਂ ਬਹੁਤ ਸਮੇਂ ਤੋਂ ਹੋ ਰਹਅਿਾਂ ਹ ਨ ਜੋ ਹਰ ਤਰੀਕੇ ਨਾਲ ਬੰਦ ਹੋਣੀਆਂ ਚਾਹੀਦੀਆਂ ਹਨ ਪਰ ਔਰਤ ਨੂੰ ਅਣਮਨੁੱਖੀ, ਸਮਾਜ ਵਿਚ ਗਿਰੇ ਕੰਮ ਨਹੀ ਕਰਨੇ ਚਾਹੀਦੇ ਸਗੋਂ ਨੇਕ ਚਲਣੀ, ਇਮਾਨਦਾਰੀ, ਦਿਆਨਤਦਾਰੀ ਇਕ ਪਤੀ ਸਦਾ ਬ੍ਰਹਮਚਾਰਨ, ਪ੍ਰੇਮਭਾਵ, ਚੰਗੀ ਗ੍ਰਹਿਣੀ, ਸ਼ਘੜ ਸਿਆਣੀ, ਗੁਣਵੰਤੀ ਘਰੇਲੂ ਗੁਣਾ ਵਾਲੀ, ਇਸ ਸਭਿਆ ਇਸਤਰੀ ਬਣਨ ਦੀ ਲੋੜ ਹੈ ਤਾਂ ਕਿ ਚੰਗੇ ਪਰਿਵਾਰ ਦੀ ਕਾਮਨਾ ਕੀਤੀ ਜਾ ਸਕੇ- ਸਾਰੇ ਸੁੱਖੀ-ਸੁੱਖੀ ਵਸਦੇ ਰਹਿਣ।
(ਸਮਾਪਤ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …