Breaking News
Home / ਭਾਰਤ / ਹਿਮਾਚਲ ਪ੍ਰਦੇਸ਼ ‘ਚ ਬੱਸ ਨਦੀ ‘ਚ ਡਿੱਗੀ

ਹਿਮਾਚਲ ਪ੍ਰਦੇਸ਼ ‘ਚ ਬੱਸ ਨਦੀ ‘ਚ ਡਿੱਗੀ

45 ਵਿਅਕਤੀਆਂ ਦੀ ਮੌਤ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਚੌਪਾਲ ਖੇਤਰ ਵਿੱਚ ਇੱਕ ਬਹੁਤ ਦਰਦਨਾਕ ਬੱਸ ਹਾਦਸਾ ਹੋਇਆ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਬੱਸ ਦੇ ਟੋਂਸ ਨਦੀ ਵਿੱਚ ਡਿੱਗਣ ਨਾਲ 45 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 11 ਵਜੇ ਹੋਇਆ । ਜਾਣਕਾਰੀ ਮੁਤਾਬਕ ਬੱਸ ਵਿੱਚ 56 ਵਿਅਕਤੀ ਸਵਾਰ ਸਨ।  ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰੇਸਕਿਊ ਆਪ੍ਰੇਸ਼ਨ ਚਲਾਇਆ । ਪੁਲਿਸ ਅਨੁਸਾਰ ਇਹ ਪ੍ਰਾਈਵੇਟ ਬੱਸ ਉੱਤਰਾਖੰਡ ਦੇ ਵਿਕਾਸ ਨਗਰ ਤੋਂ ਤਊਨੀ ਚੌਪਾਲ ਲਈ ਰਵਾਨਾ ਹੋਈ ਸੀ। ਸ਼ਿਮਲਾ ਦੇ ਐੱਸ ਪੀ ਨੇਗੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

Check Also

ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …