Breaking News
Home / ਰੈਗੂਲਰ ਕਾਲਮ / ਚਾਈਲਡ ਟੈਕਸ ਬੈਨੀਫਿਟ ਅਤੇ ਆਰ.ਈ.ਐਸ.ਪੀ.

ਚਾਈਲਡ ਟੈਕਸ ਬੈਨੀਫਿਟ ਅਤੇ ਆਰ.ਈ.ਐਸ.ਪੀ.

ਚਰਨ ਸਿੰਘ ਰਾਏ
ਕਨੇਡਾ ਚਾਈਲਡ ਟੈਕਸ ਬੈਨੀਫਿਟ (ਸੀ ਸੀ ਟੀ ਬੀ) ਅਧੀਨ ਇਕ ਟੈਕਸ-ਫਰੀ ਰਕਮ ਹਰ ਮਹੀਨੇ ਬੱਚਿਆਂ ਦੀ ਪਾਲਣਾ ਅਤੇ ਦੇਖ-ਭਾਲ ਕਰਨ ਵਾਸਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਪ੍ਰੀਵਾਰਾਂ ਨੂੰ ਦਿਤੀ ਜਾਂਦੀ ਹੈ। ਇਸ ਵਿਚ ਇਕ ਬੇਸਿਕ ਬੈਨੀਫਿਟ ਹੁੰਦਾ ਹੈ ਅਤੇ ਦੂਸਰਾ  ਨੈਸ਼ਨਲ ਚਾਈਲਡ ਬੈਨੀਫਿਟ ਸਪਲੀਮੈਂਟ (ਐਨ ਸੀ ਬੀ ਐਸ) ਹੁੰਦਾ ਹੈ।
‘ਇਹ ਲਾਭ ਲੈਣ ਲਈ ਸਰਕਾਰ ਨੂੰ ਅਰਜੀ ਭੇਜਣੀ ਪੈਂਦੀ ਹੈ ਅਤੇ ਬੱਚੇ ਦੇ ਜਨਮ ਸਮੇਂ ਹੀ ਇਹ ਅਰਜੀ ਭੇਜ ਦੇਣੀ ਚਾਹੀਦੀ ਹੈ। ਜੇ ਇਹ ਅਰਜੀ ਭੇਜਣੀ ਲੇਟ ਹੋ ਜਾਵੇ ਤਾਂ ਕਈ ਹੋਰ ਕਾਗਜ ਪੱਤਰ ਸਰਕਾਰ ਨੂੰ ਭੇਜਣੇ ਪੈਂਦੇ ਹਨ। ਉਨਟਾਰੀਓ ਵਿਚ ਹੁਣ ਬੱਚੇ ਦੇ ਜਨਮ ਦੀ ਰਜਿਸਟਰੇਸ਼ਨ ਕਰਵਾਉਣ ਸਮੇਂ ਹੀ ਇਹ ਲਾਭ ਲੈਣ ਲਈ ਅਰਜੀ ਦਿਤੀ ਜਾ ਸਕਦੀ ਹੈ।
‘ਇਹ ਲਾਭ ਲੈਣ ਲਈ ਅਤੇ ਚਲਦਾ ਰੱਖਣ ਲਈ ਹਰ ਸਾਲ ਟੈਕਸ ਰਿਟਰਨ ਭਰਨੀ ਜਰੂਰੀ ਹੁੰਦੀ ਹੈ ਅਤੇ ਜੇ ਕਿਸੇ ਸਾਲ ਕੋਈ ਵੀ ਆਮਦਨ ਨਹੀਂ ਤਾਂ ਵੀ ਇਹ ਰਿਟਰਨ ਭਰਨੀ ਪੈਂਦੀ ਹੈ।
‘ਅਰਜੀ ਭੇਜਣ ਤੋਂ ਬਾਅਦ ਸਰਕਾਰ 80 ਦਿਨਾਂ ਦੇ ਵਿਚ ਵਿਚ ਇਸ ਅਰਜੀ ਤੇ ਫੈਸਲਾ ਦਿੰਦੀ ਹੈ ਅਤੇ ਜੇ ਕੋਈ ਕਾਗਜ-ਪੱਤਰ ਚਾਹੀਦਾ ਹੈ ਤਾਂ ਸਰਕਾਰ ਨੂੰ ਭੇਜਣਾ ਪੈਂਦਾ ਹੈ ‘ਇਸ ਬੇਸਿਕ ਬੈਨੀਫਿਟ  ਵਿਚ 18 ਸਾਲ ਤੱਕ ਦੇ ਬੱਚੇ ਨੂੰ 122.58 ਡਾਲਰ ਹਰ ਮਹੀਨੇ ਮਿਲਦੇ ਹਨ ਅਤੇ ਤੀਸਰੇ ਜਾਂ ਵੱਧ ਬੱਚਿਆਂ ਨੂੰ 8.58 ਡਾਲਰ ਹੋਰ ਵੀ ਮਿਲਦੇ ਹਨ।
‘ਇਹ ਲਾਭ ਉਹਨਾਂ ਪ੍ਰੀਵਾਰਾਂ ਨੂੰ ਮਿਲਦਾ ਹੈ ਜਿਹਨਾਂ ਦੀ ਆਮਦਨ 44701 ਡਾਲਰ ਤੱਕ ਹੋਵੇ। ਇਸ ਤੋਂ ਵੱਧ ਆਮਦਨ ਹੋਣ ਤੇ ਇਹ ਲਾਭ ਘੱਟਣਾ ਸੁਰੂ ਹੋ ਜਾਂਦਾ ਹੈ।
ਇਸ ਬੇਸਿਕ ਬੈਨੀਫਿਟ ਵਿਚ ਨੈਸ਼ਨਲ ਚਾਈਲਡ ਬੈਨੀਫਿਟ ਸਪਲੀਮੈਂਟ (ਐਨ ਸੀ ਬੀ ਐਸ) ਦੀ ਰਕਮ ਵੀ ਸ਼ਾਮਲ ਹੁੰਦੀ ਹੈ ਜਿਹੜੀ ਕਿ ਘੱਟ ਆਮਦਨ ਵਾਲੇ ਪ੍ਰੀਵਾਰਾਂ ਨੂੰ ਮਿਲਦੀ ਹੈ।
ਨੈਸ਼ਨਲ ਚਾਈਲਡ ਬੈਨੀਫਿਟ ਸਪਲੀਮੈਂਟ (ਐਨ ਸੀ ਬੀ ਐਸ) ਇਹ ਕੇਂਦਰ,ਪ੍ਰਾਂਤਕ ਸਰਕਾਰ ਦਾ ਸਾਂਝਾ ਕਦਮ ਹੈ ਅਤੇ ਇਸ ਵਿਚ ਬਹੁਤ ਹੀ ਘੱਟ ਆਮਦਨ ਵਾਲੇ ਪ੍ਰੀਵਾਰ ਦੇ ਬੱਚਿਆਂ ਨੂੰ ਇਹ ਬੈਨੀਫਿਟ ਮਿਲਦਾ ਹੈ।
‘ਇਹ ਲਾਭ ਹਰ ਮਹੀਨੇ 189.91 ਡਾਲਰ ਪਹਿਲੇ ਬੱਚੇ ਨੂੰ,168 ਡਾਲਰ ਦੂਜੇ ਨੂੰ ਅਤੇ 159.84 ਡਾਲਰ ਤੀਜੇ ਜਾਂ ਇਸ ਤੋਂ ਵੱਧ ਬੱਚਿਆਂ ਨੂੰ ਮਿਲਦੇ ਹਨ।
‘ਇਸ ਵਿਚ ਪ੍ਰੀਵਾਰ ਦੀ ਆਮਦਨ 26021 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਜੇ ਆਮਦਨ ਇਸ ਤੋਂ ਵੱਧ ਜਾਂਦੀ ਹੈ ਤਾਂ ਇਹ ਲਾਭ ਘੱਟ ਹੋਣੇ ਸੁਰੂ ਹੋ ਜਾਂਦੇ ਹਨ। ਇਸ ਦਾ ਸਮਾਂ ਜੁਲਾਈ ਤੋਂ ਜੂਨ ਤੱਕਰ ਹੁੰਦਾ ਹੈ।
ਹਰ ਸਾਲ ਜੁਲਾਈ ਮਹੀਨੇ ਵਿਚ ਪਿਛਲੇ ਸਾਲ ਦੀ ਆਮਦਨ-ਕਰ ਰਿਟਰਨ ਦੇਖ ਕੇ ਇਸ ਲਾਭ ਦੀ ਰਕਮ ਫਿਕਸ ਕਰੀ ਜਾਂਦੀ ਹੈ।
ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ-ਇਹ ਟੈਕਸਏਬਲ ਲਾਭ 6 ਸਾਲ ਤੱਕ ਦੇ ਬੱਚੇ ਨੂੰ ਹਰ ਮਹੀਨੇ 160 ਡਾਲਰ ਮਿਲਦਾ ਹੈ ਅਤੇ 6 ਤੋਂ 17 ਸਾਲ ਦੇ ਬੱਚੇ ਨੂੰ 60 ਡਾਲਰ ਤੱਕ ਹਰ ਮਹੀਨੇ  ਮਿਲਦਾ ਹੈ । ਇਹ ਰਕਮ ਆਪਣੀ  ਆਮਦਨ ਵਿਚ ਦਿਖਾਉਣੀ ਹੁੰਦੀ ਹੈ। ਉਨਟਾਰੀਓ ਚਾਈਲਡ ਬੈਨੀਫਿਟ-ਇਹ ਨਾਨ-ਟੈਕਸਏਬਲ ਲਾਭ ਉਨਟਾਰੀਓ ਸਰਕਾਰ ਵਲੋਂ ਘੱਟ ਆਮਦਨ ਵਾਲੇ ਪ੍ਰੀਵਾਰਾਂ ਨੂੰ ਦਿਤਾ ਜਾਂਦਾ ਹੈ ਜਿਨਾਂ ਦੀ ਆਮਦਨ 20400 ਡਾਲਰ ਤੱਕ ਹੈ ਅਤੇ ਇਹ ਹਰ 18 ਸਾਲ ਤੱਕ ਦੇ ਬੱਚੇ ਨੂੰ 111.33 ਡਾਲਰ ਮਹੀਨਾਂ ਤੱਕ ਮਿਲ ਸਕਦਾ ਹੈ।
ਇਹ ਕਨੇਡਾ ਚਾਈਲਡ ਟੈਕਸ ਬੈਨੀਫਿਟ(ਸੀ ਸੀ ਟੀ ਬੀ) ਦੀ ਰਕਮ ਦੇ ਵਿਚ ਹੀ ਜੋੜਕੇ ਇਕੋ ਪੇਮੈਂਟ ਬਣਾਈ ਜਾਂਦੀ ਹੈ।
‘ਕਨੇਡਾ ਰੈਵੀਨਿਊ ਏਜੰਸੀ (ਸੀ ਆਰ ਏ) ਉਨਟਾਰੀਓ ਚਾਈਲਡ ਬੈਨੀਫਿਟ ਨੂੰ ਵੀ ਸੰਭਾਲਦੀ ਹੈ। ਇਹ ਲਾਭ ਲੈਣ ਲਈ ਅਪਲਾਈ ਕਰਨ ਦੀ ਲੋੜ ਨਹੀਂ ਪੈਂਦੀ । ਇਹ ਆਪਣੇ ਆਪ ਹੀ ਮਿਲ ਜਾਂਦਾ ਹੈ ਕਿਊਂਕਿ ਕਨੇਡਾ ਰੈਵੀਨਿਊ ਏਜੰਸੀ(ਸੀ ਆਰ ਏ) ਕੋਲ ਪਹਿਲਾਂ ਹੀ ਸਾਰੀ ਜਾਣਕਾਰੀ ਹੁੰਦੀ ਹੈ।
ਇਕ ਘੱਟ ਆਮਦਨ ਵਾਲੇ ਪ੍ਰੀਵਾਰ ਨੂੰ ਉਪਰ ਲਿਖੇ ਜੇ ਸਾਰੇ ਲਾਭ ਮਿਲਣ ਤਾਂ ਇਹ ਲੱਗ-ਭੱਗ 580 ਡਾਲਰ ਮਹੀਨਾ ਹੋ ਜਾਂਦੇ ਹਨ। ਜੇ ਇਹ ਸਾਰੀ ਸਰਕਾਰੀ ਲਾਭ ਵਾਲੀ ਰਕਮ ਵਿਚੋਂ ਕੁਝ ਰਕਮ ਬੱਚੇ ਦਾ ਆਰ ਈ ਐਸ ਪੀ ਖਾਤਾ ਖੋਹਲ ਕੇ ਜਮਾਂ ਕਰਵਾਈ ਜਾਵੇ ਤਾਂ ਸਰਕਾਰ ਵਲੋਂ ਹੋਰ ਵੀ ਸਹਾਇਤਾ ਦਿਤੀ ਜਾਂਦੀ ਹੈ ਅਤੇ ਇਹ ਸਹਾਇਤਾ ਜਮਾਂ ਕਰਵਾਏ ਹਰ 100 ਡਾਲਰ ਪਿਛੇ 40 ਡਾਲਰ ਤੱਕ ਹੋ ਸਕਦੀ ਹੈ ਅਤੇ ਇਸ ਤੋ ਇਲਾਵਾ 2000 ਡਾਲਰ ਤੱਕ ਕਨੇਡਾ ਲਰਨਿੰਗ ਬਾਂਡ ਅਧੀਨ ਪੈਸਾ ਵੀ ਬੱਚੇ ਦੇ ਖਾਤੇ ਵਿਚ ਜਮਾਂ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜੇ ਆਰ.ਈ.ਐਸ.ਪੀ.ਦਾ ਖਾਤਾ ਜੀਰੋ ਡਾਲਰ ਨਾਲ ਵੀ ਖੋਹਲ ਦਿਤਾ ਜਾਵੇ ਤਾਂ ਵੀ ਸਰਕਾਰ 500 ਡਾਲਰ ਤਾਂ ਖਾਤਾ ਖੁਲਣ ਸਾਰ ਹੀ ਬੱਚੇ ਦੇ ਖਾਤੇ ਵਿਚ ਜਮਾਂ ਕਰਵਾ ਦਿੰਦੀ ਹੈ । ਸਰਕਾਰ ਬੱਚਿਆਂ ਦੀ ਪੜਾਈ ਲਈ ਮੱਦਦ  ਕਰਨਾ ਚਾਹੁੰਦੀ ਹੈ ਪਰ ਸਰਕਾਰ  ਚਾਹੁੰਦੀ ਹੈ ਕਿ ਇਸ ਦੀ ਪਹਿਲ ਮਾਪਿਆਂ ਵਲੋੰ ਇਹ ਆਰ.ਈ.ਐਸ.ਪੀ.ਦਾ ਖਾਤਾ ਖੋਹਲ ਕੇ ਕਰੀ ਜਾਵੇ। ਇਸ ਤਰਾਂ ਸਰਕਾਰ ਬੱਚੇ ਦੀ ਪੜਾਈ ਦਾ ਖਰਚਾ ਵੀ ਚੁਕਣ ਦਾ ਯਤਨ ਕਰਦੀ ਹੈ ਅਤੇ ਹਰ ਬੱਚੇ ਨੂੰ 7200 ਡਾਲਰ ਤੱਕ ਗਰਾਂਟ ਅਤੇ 2000 ਡਾਲਰ ਬਾਂਡ ਦੀ ਰਕਮ ਦਿਤੀ ਜਾਂਦੀ ਹੈ। ਪਰ ਹਾਲੇ ਵੀ ਬਹੁਤ ਮਾਪੇ ਹਨ ਜਿਹੜੇ 2000 ਡਾਲਰ ਦੇ ਬਾਂਡ ਦੀ ਰਕਮ ਵੀ ਨਹੀੰ ਲੈਂਦੇ ਜਿਹੜਾ ਕਿ ਬਿਨਾਂ ਪੈਸੇ ਤੋ ਵੀ ਖਾਤਾ ਖੋਹਲਣ ਤੇ ਮਿਲ ਜਾਂਦੀ ਹੈ।
ਬੱਚੇ ਦਾ ਆਰ ਈ ਐਸ ਪੀ ਖਾਤਾ ਖੋਹਲਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …