ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਚੋਣਾਂ ਦੇ ਦਿਨ ਚੱਲ ਰਹੇ ਹਨ।ਨਤੀਜੇ ਵੀ ਆ ਚੁੱਕੇ ਹਨ। ਕਈ ਥਾਈਂ ਹਸਾ ਗਏ ਨਤੀਜੇ ਤੇ ਕਈ ਥਾਈਂ ਰੁਵਾ ਗਏ ਨਤੀਜੇ।ਕੈਨੇਡਾ ਤੋਂ ਆਇਆ ਇੱਕ ਮਿੱਤਰ ਅਖਬਾਰਪੜ੍ਹਦਾ ਹੱਸ ਰਿਹਾ ਸੀ, ਆਖਣ ਲੱਗਿਆ,”ਇੰਡੀਆ ‘ਚ ਹੋਰ ਕੁਛ ਚਾਹੇ ਹੋਵੇ ਨਾਹੋਵੇ, ਚੋਣਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਹਰਵੇਲੇ!” ਉਹਦੀ ਗੱਲ ਸੁਣ ਮੈਂ ਵੀ ‘ਹਾਂ’ ਵਿਚ ‘ਹਾਂ’ ਮਿਲਾਈ। ਕੁਝ ਦਿਨਾਂ ਦੀਭਾਰਤਫੇਰੀ’ਤੇ ਆਏ ਹੋਏ ਕੈਨੇਡੀਅਨ ਮਿੱਤਰ ਦੀ ਆਖੀ ਗੱਲ ਸੁੱਟਣ ਵਾਲੀਨਹੀਂ ਹੈ। ਹੁਣੇ ਹੀ ਪੰਜ ਰਾਜਾਂ ਵਿਚਚੋਣਾਂ ਹੋ ਕੇ ਹਟੀਆਂ ਨੇ ਤੇ ਪੰਜਾਬ ਵਿਚ ਪੰਚਾਇਤੀ ਚੋਣਾਂ ਆ ਗਈਆਂ ਨੇ।ਨਵੇਂ ਸਾਲਵਿਚਲੋਕਸਭਾਚੋਣਾਂ ਵਾਸਤੇ ਡੰਕੇ ਵੱਜ ਜਾਣਗੇ। ‘ਲ਼ਾਲਾਲਾਲਾ’ਹੋਣੀ ਤਾਂ ਹੁਣੇ ਈ ਸ਼ੁਰੂ ਹੋ ਗਈ ਹੈ। ਪੰਚਾਇਤੀ ਚੋਣਾਂ ਲਈਵੀਦੂਜੀਆਂ ਚੋਣਾਂ ਵਾਂਗ ਸਿਰਧੜਦੀਬਾਜ਼ੀਲਗਦੀ ਹੈ ਤੇ ਪੰਚ-ਸਰਪੰਚ ਤੋਂ ਲੈਹਲਕਾਵਿਧਾਇਕਵੀਇਹਨਾਂ ਚੋਣਾਂ ਨੂੰ ਆਪਣਾ ਵੱਕਾਰ ਮੰਨਦੇ ਆ ਰਹੇ ਨੇ। ਜੇ ਇੱਕ ਪਿੰਡ ਵਿਚ ਸਰਪੰਚ ਸੱਤਾਧਾਰੀ ਧਿਰਦਾ ਹੈ, ਤਾਂ ਸਭ ਕੁਝ ‘ਪੱਲੇ’ ਤੇ ‘ਬੱਲੇ ਬੱਲੇ’ ਹੈ, ਜੇ ਨਹੀ ਹੈ ਤਾਂ ਸਭ ਕੁਝ ‘ਥੱਲੇ ਥੱਲੇ’ ਹੈ!
ਮੈਂ ਮਾਲਵੇ ਦੇ ਪਿੰਡ ਦਾਵਾਸੀ ਹਾਂ ਤੇ ਅਕਸਰਚੋਣਾਂ ਦੇ ਦਿਨਾਂ ਨੂੰ ਧਰਤੀ’ਤੇ ਖਲੋ ਕੇ ਨੇੜਿਓਂ ਦੇਖਦਾ ਆ ਰਿਹਾ ਹਾਂ। ਹੁਣਵੀਦੇਖਰਿਹਾ ਹਾਂ, ਤੇ ਕਈ ਕੁਝ ਸੋਚ ਰਿਹਾ ਹਾਂ। ਕਿਤੇ ਢੋਲ ਵੱਜ ਰਿਹਾਂ ਹੈ। ਕਿਤੇ ਨਾਰੇ ਗੂੰਜ ਰਹੇ ਨੇ।ਕਿਤੇ ਰੁੱਸੇ ਮਨਾਏ ਜਾ ਰਹੇ ਨੇ ਤੇ ਗਲਾਂ ਵਿਚਹਾਰਪੈਰਹੇ ਨੇ, ਫੁੱਲਾਂ ਦੇ ਵੀ ਤੇ ਨੋਟਾਂ ਦੇ ਵੀ ਵੰਨ-ਸੁਵੰਨੇ ਹਾਰ! ਕਿਤੇ ਕਿਸੇ ਦੀ ਮਿੰਨਤ-ਤਰਲਾ ਕੀਤਾ ਜਾ ਰਿਹਾ ਹੈ ਤੇ ਕਿਤੇ ਤਾਹਨੇ ਮਿਹਣੇ ਸੁਣੇ-ਸੁਣਾਏ ਜਾ ਰਹੇ ਨੇ।ਛੋਟੇ ਵੱਡੇ ਨੇਤਾ ਪੱਬਾਂ-ਭਾਰ ਹਨ ਕਿ ਕਿਧਰੇ ਉਹਨਾਂ ਦੇ ਧੜੇ ਦਾ ਬੰਦਾ ‘ਮਾਰ’ਨਾ ਖਾ ਜਾਏ! ਮਿੱਤਰ ਗਾਇਕ ਰਾਜਬਰਾੜਭਾਵੇ ਇਸ ਸੰਸਾਰ ‘ਤੇ ਨਹੀਂ ਹੈ ਪਰ ਕਈ ਪਿੰਡਾਂ ਵਿਚਉਸਦਾ ਗਾਇਆ ਦੋਗਾਣਾਖੂਬ ਵੱਜ ਰਿਹਾ ਹੈ, ਜਿਸ ਵਿਚ ਔਰਤ ਆਖਦੀ ਹੈ:
ਲੈਲੈ ਵੇ ਸਰਪੰਚੀ, ਸਰਕਾਰੀਪੈਸਾਖਾਵਾਂਗੇ
ਸ਼ਾਮਲਾਟਵਿਚਆਪਾਂ ਵੀਘਰਕੋਠੀਵਰਗਾਪਾਵਾਂਗੇ
ਇਸ ਗੀਤਵਿਚਸਰਕਾਰੂ ਪੇਂਡੂ ਤੰਤਰ ਉਤੇ ਇੱਕ ਤਰ੍ਹਾਂ ਦੀਚੋਟਵੀਕੀਤੀ ਹੈ, ਅੱਗੋਂ ਮਰਦਆਖਦਾ ਹੈ,
ਜੇਲਾਂ ਦੇ ਵਿਚਬੈਠੇ ਹੁਣ ਤਾਂ ਕਈ ਵਜ਼ੀਰਵਿਚਾਰੇ ਨੀ
ਬੜੀ ਜ਼ਮਾਨਤ ਔਖੀ ਹੁਣ ਤਾਂ, ਨਾਚਲਦੇ ਝੂਠੇ ਲਾਰੇ ਨੀ
: ::
ਤੇਲੰਗਾਨਾਵਿਚਚੋਣਾਂ ਹੋ ਹਟੀਆਂ ਨੇ। ਇੱਕ ਅਖਬਾਰੀ ਸੁਰਖੀ ਨਵੀਂ-ਨਿਵੇਕਲੀਸੂਚਨਾਲੈ ਕੇ ਆਈ ਹੈ। ਇਹ ਸੂਚਨਾਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਨੇਤਾਵਾਂ ਦੇ ਚਹੇਤੇ ਵੀ ਸਾਧਾਂ-ਸੰਤਾਂ ਦੇ ਚੇਲਿਆਂ ਤੋਂ ਕਿਧਰੇ ਘੱਟ ਨਹੀਂ।ਮਰਨ-ਮਾਰਨ ਨੂੰ ਤਿਆਰ ਹੁੰਦੇ ਬੈਠੇ ਹੁੰਦੇ ਨੇ ਅਜਿਹੇ ਲੋਕਇਹਨੀਂ ਦਿਨੀਂ।ਹੈਦਰਾਬਾਦਵਿਚ ਇੱਕ ਨੇਤਾ ਦੇ ਚਹੇਤੇ-ਸ਼ਰਧਾਲੂ ਨੇ ਇਸ ਕਰ ਕੇ ਆਪਣੀਜੀਭਦਾਟੁਕੜਾ ਕੱਟ ਕੇ ਮੰਦਰ ਦੀ ਗੋਲਕਵਿਚ ਜਾ ਚੜ੍ਹਾਇਆ ਕਿ ਉਸਦੇ ਮਾਣਯੋਗ ਨੇਤਾ ਨੂੰ ਜਿੱਤ ਪ੍ਰਾਪਤਹੋਵੇ! ਜੀਭਦਾਟੁਕੜਾਭੋਰਾਜ਼ਿਆਦਾ ਵੱਢ ਹੋ ਗਿਆ, ਤੇ ਬੇਹੋਸ਼ਹੋਣ’ਤੇ ਉਸਨੂੰਹਸਪਤਾਲਦਾਖਲਕਰਨਾਪਿਆ। ਇਹ ਤਾਂ ਪਤਾਨਹੀ, ਉਸਦਾਨੇਤਾ ਜਿੱਤਿਆ ਜਾਂ ਨਹੀਂ ਪਰਨੇਤਾਦਾਚਹੇਤਾ ‘ਗੂੰਗਾ’ ਜ਼ਰੂਰਬਣਬੈਠਿਆ। ਇੱਥੇ ਹੀ ਬਸਨਹੀਂ, ਪੁਲਿਸ ਨੂੰ ਚਿੱਠੀ ਲਿਖ ਕੇ ਉਸ ਨੇ ਇਹ ਵੀ ਜ਼ਾਹਰਕੀਤਾ ਕਿ ਉਹ ਆਪਣੇ ਨੇਤਾ ਨੂੰ ਮੁੱਖ-ਮੰਤਰੀ ਬਣਿਆਦੇਖਣਾ ਚਾਹੁੰਦਾ ਹੈ ਇਸ ਲਈਜੀਭਦੀਬਲੀ ਦਿੱਤੀ ਹੈ। ਡਾਇਰੀਨਾਮਾਲਿਖਦਿਆਂ ਸੋਚਦਾ ਹਾਂ ਕਿ ਵਾਰੇ ਵਾਰੇ ਜਾਈਏ ਇਹੋ-ਜਿਹੇ ਚਹੇਤਿਆਂ ਦੇ! ਵੇਖਾਂਗੇ ਰੌਣਕਾਂ ਤੇ ਰੰਗ ਅਗਲੇ ਸਾਲਦੀਆਂ ਲੋਕਸਭਾਵੀਚੋਣਾਂ ਵਿਚ। ਦੁਆ ਹੈ ਕਿ ਨੇਤਾਵਾਂ ਦੇ ਚਹੇਤੇ ਜੀਭਾਂ ਦੀਬਲੀਦੇਣ ਤੋਂ ਗੁਰੇਜ਼ ਕਰਨ ਤੇ ਨਿਰੋਏ ਸਮਾਜਦੀਸਿਰਜਣਾਵਿਚਆਪਣਾ ਯੋਗਦਾਨਪਾਉਣ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …