ਗਰਮੀਂ
ਚਮਕਦੀ ਧੁੱਪ ਨੇ ਚੰਮ ਨੇ ਸਾੜ ਦਿੱਤੇ,
ਵਰ੍ਹਦੀ ਅੱਗ ਨੂੰ ਦੱਸੋ ਕਿੰਝ ਠੱਲ੍ਹੀਏ ਜੀ ।
ਹਰ Family ਦੀ ਇਕੋ ਹੈ ਮੰਗ ਅੱਜ-ਕੱਲ,
ਏਸ ਗਰਮੀਂ ਤੋਂ ਦੂਰ ਕਿਉਂ ਨਾ ਚੱਲੀਏ ਜੀ ।
ਠੰਡੇ ਮੁਲਕ ਦਾ ਟੂਰ ਕੋਈ ਲਾ ਲਈਏ,
ਕਿਸੇ ਬੀਚ ਦਾ ਕਿਨਰਾ ਜਾਂ ਫਿਰ ਮੱਲੀਏ ਜੀ ।
ਜਿਸ ਸਰਦੀ ਨੂੰ ਤਰਲ੍ਹੇ ਪਾ ਵਿਦਾ ਕੀਤਾ,
ਬੁਲਾਵਾ ਮੁੜਨ ਦਾ ਛੇਤੀ ਕਾਹਤੋਂ ਘੱਲੀਏ ਜੀ ।
ਸ਼ੁਕਰ ਰੱਬ ਦਾ ਕਿ A. C. ਨਸੀਬ ਹੋਏ,
ਪੱਖ਼ੀਆਂ ਹੱਥਾਂ ਨਾਲ ਏਥੇ ਨਾ ਹੱਲੀਏ ਜੀ ।
ਗੋਲ਼ੇ ਬਰਫ਼ਾਂ ਦੇ ਚੂਸੀਏ ਪਿੰਡ ਜਾ ਕੇ,
ਘੋੜੇ ਖ਼ਿਆਲਾਂ ਵਾਲੇ ਰੋਜ ਹੀ ਦਬੱਲੀਏ ਜੀ ।
Wind-Chill ਦੀ ਬਲਵਿੰਦਰ ਨੂੰ ਪਈ ਆਦਤ,
ਚੌਮਾਸੇ ਹਾੜ ਦੇ ਦੋਬਾਰਾ ਕਿਵੇਂ ਝੱਲੀਏ ਜੀ ।
ਗਿੱਲ ਬਲਵਿੰਦਰ
CANADA +1.416.558.5530, ([email protected])
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …