22.6 C
Toronto
Friday, April 3, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

REMEMBRANCE DAY
Remembrance Day ਤੇ ਸ਼ਹੀਦਾਂ ਨੂੰ ਯਾਦ ਕਰੀਏ,
ਜੋ ਹੱਸ ਕੇ ਵਤਨ ਲਈ ਦੁੱਖੜੇ ਹਜ਼ਾਰ ਸਹਿ ਗਏ।

ਆਪਣੀ ਜਾਨ ਦੀ ਨਹੀਂ ਪ੍ਰਵਾਹ ਕੀਤੀ,
ਕੈਨੇਡਾ ਜਿੰਦਾਬਾਦ ਵਾਲੀ ਮੂੰਹੋਂ ਗੱਲ ਕਹਿ ਗਏ।

ਹਿਸਾਬ ਲਾਇਆ ਨਾ ਗਿਣਤੀਆਂ-ਮਿਣਤੀਆਂ ਦਾ,
ਇਕੱਲੇ-ਦੁਕੱਲੇ ਵੀ ਵੈਰੀਆਂ ਦੇ ਨਾਲ ਖ਼ਹਿ ਗਏ।

ਲੋਹਾ ਦੁਸ਼ਮਣਾਂ ਨਾਲ ਉਦੋਂ ਤਕ ਰਹੇ ਲੈਂਦੇ,
ਜਵਾਨ ਜਦ ਤਕ ਨਾ ਪੂਰੇ ਦੇ ਪੂਰੇ ਢਹਿ ਗਏ।

ਅੱਧੇ-ਪੌਣੇ ਹੋ ਪਰਤੇ ਸੀ ਕੁਝ ਘਰ ਨੂੰ,
ਅਣਗਿਣਤ ਮੜੇ ਨਾ, ਖੌਰੇ ਕਿਸ ਰਾਹ ਪੈ ਗਏ।

‘ਗਿੱਲ ਬਲਵਿੰਦਰਾ’ ਸਾਡੇ ਲਈ ਰਹੇ ਜਿਉਂਦੇ,
ਸਾਡੇ ਵਾਸਤੇ ਹੀ ਬਣ ਕੇ ਤਸਵੀਰ ਰਹਿ ਗਏ ।
ਗਿੱਲ ਬਲਵਿੰਦਰ
CANADA +1.416.558.5530
([email protected] )
ਫ਼ੋਨ: 94635-72150

+647-786-6329

Previous article
Next article
RELATED ARTICLES
POPULAR POSTS