Breaking News
Home / ਰੈਗੂਲਰ ਕਾਲਮ / ਡਾਇਰੀਨਾਮਾ

ਡਾਇਰੀਨਾਮਾ

ਬੋਲ ਬਾਵਾ ਬੋਲ
ਤੁਰ ਗਿਆ ‘ਰਤਨ’ ਪੰਜਾਬੀ ਸਾਹਿਤਦਾ!
ਨਿੰਦਰਘੁਗਿਆਣਵੀ
94174-21700
31 ਅਕਤੂਬਰ, 2018 ਦੀਸਵੇਰਦਾਨਵਾਂ ਜ਼ਮਾਨਾ।ਪਹਿਲੇ ਪੰਨੇ ‘ਤੇ ਜਿਹੜੀਪਹਿਲੀਖ਼ਬਰਨਜ਼ਰਪਈ, ਉਹ ਸਵੇਰ ਨੂੰ ਸੋਗੀ ਕਰ ਗਈ। ਬਰਨਾਲੇ ਰਹਿੰਦੇ ਦਰਵੇਸ਼ਨਾਵਲਕਾਰ ਬਸੰਤ ਕੁਮਾਰਰਤਨਚਲੇ ਗਏ। ਉਦਾਸ ਹੋਇਆ ਹਾਂ। ਰਤਨ ਜੀ ਨਾਲਸਾਹਿਤਕਸਮਾਗਮਾਂ ਵਿਚ ਹੋਈਆਂ ਮੇਲ-ਮਿਲਣੀਆਂ ਚੇਤੇ ਆਈਆਂ ਨੇ। ਚਿੱਟਾ ਕੁਰਤਾ, ਤੇ ਪਜਾਮਾਵੀ ਚਿੱਟਾ ਖੁੱਲ੍ਹੇ ਪੌਚ੍ਹਿਆਂ ਵਾਲਾ। ਚਿੱਟੇ ਬੂਟ ਕੱਪੜੇ ਦੇ, ਤੇ ਫਿੱਕੇ ਰੰਗ ਦੀਆਂ ਜੁਰਾਬਾਂ।ਹਮੇਸ਼ਾ ਗੰਭੀਰ ਮੁਦਰਾ। ਕੁਝ ਨਾ ਕੁਝ ਸੋਚਦੇ ਰਹਿੰਦੇ ਦਿਖਦੇ।ਨਾਲਦਿਆਂ ਨੂੰ ਸੁਣਦੇ ਜਾਂ ਕੁਝ ਪੜ੍ਹਦੇ ਹੁੰਦੇ। ਘੱਟ ਬੋਲਦੇ, ਮਸਾਂ ਹੀ, ਜਿਵੇਂ ਲੋੜਪੈਣਉਤੇ ਰਿਹਾਨਾ ਗਿਆ ਹੋਵੇ! ਮੈਂ ਉਹਨਾਂ ਦੀ ਅਜਿਹੀ ਦਰਵੇਸ਼ੀਸ਼ਖਸੀਅਤ ਤੋਂ ਪ੍ਰਭਾਵਿਤ ਸਾਂ। ਉਹਨਾਂ ਦੇ ਦਰਸ਼ਨਕਰ ਕੇ ਨਿਰਮਲ-ਨਿਰਮਲ ਹੋ ਜਾਂਦਾ ਸੀ ਮਨ। ਉਹ ਸਰਸਰੀ ਜਿਹੀ ਗੱਲ ਕਰਦੇ, ਹਾਲ-ਚਾਲ ਪੁਛਦੇ, ਨਵਾਂ ਕੀ ਲਿਖਿਆ ਜਾਂ ਪੜ੍ਹਿਆ ਹੈ, ਇਸ ਬਾਬਤਵੀਜਾਣਲੈਂਦੇ।ਜਦਕਦਵੀਬਰਨਾਲੇ ਜਾਣਾ, ਤਾਂ ਵੇਲੇ ਵਿਚੋਂ ਵਲ਼ ਭੰਨ ਕੇ ਪ੍ਰੋ ਪ੍ਰੀਤਮ ਸਿੰਘ ਰਾਹੀ ਦੇ ਦੁਵਾ ਖਾਨੇ ਜ਼ਰੂਰ ਗੇੜਾ ਕੱਢਣਾ ਕਿ ਇਸੇ ਬਹਾਨੇ ਰਤਨ ਜੀ ਦੇ ਦੀਦਾਰ ਹੋ ਜਾਣਗੇ। ਉਹ ਨਾਵੀ ਆਏ ਹੁੰਦੇ ਤਾਂ ਬੈਂਚ’ਤੇ ਬਹਿ ਕੇ ਉਡੀਕਣਾ।
ਪੰਜਾਬੀ ਲੇਖਕਾਂ ਦਾ ਸਾਂਝਾ ਪਾਠਕ ਮਿੱਤਰ ਵਿਰਸਾ ਸਿੰਘ ਫਰੀਦਕੋਟ ਦੇ ਸੈਸ਼ਨ ਜੱਜ ਦਾਰੀਡਰ ਸੀ ਤੇ ਰਤਨ ਜੀ ਦੇ ਨਾਵਲ ‘ਸੱਤ ਵਿੱਢਾ ਖੂਹ’ ਦੀਆਂ ਗੱਲਾਂ ਕਰਦਾਨਾਥਕਦਾ।ਵਕੀਲਉਸਦੀਆਂ ਗੱਲਾਂ ਅਣਸੁਣੀਆਂ ਕਰ ਦਿੰਦੇ। ਮੈਂ ਨਿਆਣਾ, ਕੁਝ ਨਾਜਾਣਾ, ਕਿਉਂਕਿ ਉਦੋਂ ਕਚਹਿਰੀਵੇਲਾ ਹੋਇਆ ਹੁੰਦਾ ਸੀ, ਜੱਜ ਦੀਆਂ ਘੰਟੀਆਂ ਸੁਣਾਂ ਕਿ ਵਿਰਸਾ ਸਿੰਘ ਦੀਆਂ ਗੱਲਾਂ? ਤੇ ਨਾ ਹੀ ਰਤਨ ਜੀ ਨੂੰ ਮਿਲਿਆ ਸਾਂ, ਤੇ ਨਾ ਹੀ ਵੇਖੀ ਸੀ ਉਹਨਾਂ ਦੀ ਕੋਈ ਪੁਸਤਕ। ਪ੍ਰੋ ਪ੍ਰੀਤਮ ਸਿੰਘ ਰਾਹੀਦਾ ਸੁਭਾਅ ਸੀ ਕਿ ਨਿੱਕੇ-ਨਿੱਕੇ ਚੁਟਕਲੇ ਸੁਣਾਈ ਜਾਣੇ ਤੇ ਲਾਗੇ ਬੈਠੈਦਾਦਿਲਲਵਾਈ ਰੱਖਣਾ। ਹਸਾਈ ਵੀਜਾਣਾ ਤੇ ਦੇਸੀਦਵਾਦੀਆਂ ਦੀਆਂ ਪੁੜੀਆਂ ਵੀ ਬੰਨ੍ਹੀ ਜਾਣੀਆਂ। ਚਿੱਟੇ ਕਾਗਜ਼ਾਂ ਦੀਆਂ ਪੁੜੀਆਂ ਵੱਲ ਵੇਂਹਦੇ-ਵੇਂਹਦੇ ਰਤਨ ਜੀ ਲੋੜਪੈਣ’ਤੇ ਵੀ ਹੱਸਣ ਜੋਕਰਾ ਹੀ ਹਸਦੇ। ਕਈ ਵਾਰਰਾਹੀ ਜੀ ਦਾ ਚੁਟਕਲਾ ਠੁੱਸ ਹੋ ਜਾਂਦਾਫਿਊਜ਼ ਹੋਈ ਫੁੱਲਝੜੀ ਵਾਂਗਰ।ਫਿਰ ਉਹ ਕੋਈ ਹੋਰ ਚੁਟਕਲਾ ਸੋਚਣਲਗਦੇ।ਰਤਨ ਜੀ ਨੂੰ ਖੁੱਲ੍ਹ ਕੇ ਹਸਦਿਆਂ ਘੱਟ ਹੀ ਦੇਖਿਆ ਸੀ, ਬਹੁਤ ਘੱਟ।
ਇਸ ਵੇਲੇ ਉਹ ਇਕਾਸੀ ਵਰ੍ਹਿਆਂ ਦੇ ਸਨ। ਪੰਜਾਬੀ ਸਾਹਿਤ ਦੇ ਸੂਝਵਾਨਪਾਠਕਉਹਨਾਂ ਦੇ ਲਿਖੇ ਨਾਵਲਾਂ ਨੂੰ ਸਹਿਜੇ ਹੀ ਪੋਟਿਆਂ ਉਤੇ ਗਿਣਲੈਂਦੇ ਨੇ। ‘ਸੱਤ ਵਿੱਢਾ ਖੂਹ’ (1978) ਬਹੁਤਪੜ੍ਹਿਆ ਗਿਆ ਤੇ ਸੰਨ 1978 ਵਿਚਸਾਹਿਤਸਮੀਖਿਆਬੋਰਡਜਲੰਧਰ ਵੱਲੋ ਉਸ ਸਾਲਦਾਸਰਵੋਤਮਨਾਵਲਐਲਾਨਿਆਂ ਗਿਆ। ਉਹ ‘ਇੱਛਰਾਂ’ ਨਾਵਲ (2003), ‘ਸੂਫ਼ਦਾ ਘੱਗਰਾ’ (1976), ਤੇ ‘ਨਿੱਕੀ ਝਨਾਂ'(1992), ‘ਬਿਸ਼ਨੀ (1974), ਰਾਤਦਾਕਿਨਾਰਾ,ਨਾਵਲਵੀਰਚ ਗਏ। 1967 ਵਿੱਚ ”ਅਸ਼ਟਮੀਂ'(ਕਾਵਿ-ਸੰਗ੍ਰਹਿ), ਆਤਮਕਥਾ’ਕਾਫਰ’ (2010), ਵੀਲਿਖ ਗਏ। ਪੰਜਾਬੀ ਤੋਂ ਬਿਨਾਂ ਉਹ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਵੀ ਚੰਗੇ ਗਿਆਤਾਸਨ।ਦਸਣਵਾਲੇ ਦਸਦੇ ਨੇ ਕਿ ਉਹਨਾਂ ਪੜ੍ਹਦਿਆਂ -ਪੜ੍ਹਦਿਆਂ ਹੀ 34 ਇਮਤਿਹਾਨਪਾਸਕੀਤੇ।ਗਿਆਨੀਪ੍ਰਭਾਕਰ ਤੇ ਫਿਰਰਾਹੀ ਜੀ ਦੇ ਪ੍ਰੇਰਨਉਹਨਾਂ ਰਤਨਦਰਸ਼ਨ,ਰਤਨਅਦੀਬ ਤੇ ਅਦੀਬਫਾਜ਼ਿਨਕਰਲਏ। ਕਈ ਵਾਰ ਸ਼ੁਗਲ-ਸ਼ੁਗਲ ਵਿਚਉਨਾਂ ਰਾਹੀ ਜੀ ਨਾਲ ਸੰਸਕ੍ਰਿਤ ਵਿਚ ਗੱਲਾਂ ਕਰਨੀਆਂ, ਕਿਉਂਕਿ ਰਾਹੀ ਜੀ ਵੀ ਸੰਸਕ੍ਰਿਤ ਦੀਐਮ.ਏ ਸਨ।’ਪਰਦੇਸੀਕਲਾ ਮੰਚ’ ਵੱਲੋਂ ਉਹਨਾਂ ਨੂੰ ਭੇਟਕੀਤੇ ਸਨਮਾਨ-ਪੱਤਰ ਵਿਚਉਹਨਾਂ ਦਾ ਜੱਦੀ ਪਿੰਡ ਜੱਬੋਮਾਜਰਾ ਜਿਲਾਬਠਿੰਡਾ ਹੈ। ਸੰਨ 1959 ਵਿਚ ਉਹ ਪ੍ਰਾਇਮਰੀਟੀਚਰ ਲੱਗ ਗਏ ਤੇ 1995 ਵਿਚ ਸੇਵਾ-ਮੁਕਤ ਹੋਏ।
ਇੱਕ ਆਥਣ,ਜਦ ਉਹ ਘਰ ਨੂੰ ਚਲੇ ਗਏ ਤਾਂ ਰਾਹੀ ਜੀ ਨੇ ਦੱਸਿਆ ਕਿ ਛੇਆਂ ਧੀਆਂ ਮਗਰੋਂ ਇੱਕ ਪੁੱਤਰ ਪੈਦਾ ਹੋਇਆ ਸੀ, ਉਹ ਵੀਸੜਕਹਾਦਸੇ ਨੇ ਖੋਹ ਲਿਆਰਤਨ ਜੀ ਤੋਂ, ਫਿਰਵੀ ਵੱਡੇ ਦਿਲਵਾਲੇ ਤੇ ਦਲੇਰ ਨੇ, ਏਡੀ ਵੱਡੀ ਕਬੀਲਦਾਰੀਦਾਬੋਝ ਚੁੱਕ ਕੇ ਲਿਖ-ਪੜ੍ਹ ਰਹੇ ਨੇ।”ਰਾਹੀ ਜੀ ਤੋਂ ਇਹ ਸੁਣ ਕੇ ਰਤਨ ਜੀ ਪ੍ਰਤੀ ਉਸ ਦਿਨ ਤੋਂ ਮੇਰੀਹਮਦਰਦੀਹੋਰਵੀ ਜਾਗ ਪਈ ਸੀ।
ੲੲੲ
ਜਦਵੀਕਦੀਮਿਲਣਾ ਤਾਂ ਉਹਨਾਂ ਨਿਹੋਰਾਦੇਣਾ,”ਭਾਈਹੁਣ ਤੂੰ ਵੱਡਾ ਹੁੰਦੈ ਜਾਨੈ, ਮਿਲਣੋ-ਗਿਲਣੋ ਵੀ ਗਿਆ ਐਂ।” ਮੈਂ ਸ਼ਰਮਾਅ ਕੇ ਮਾਫੀ ਮੰਗ ਲੈਣੀ। ਇੱਕ ਦਿਨ ਜੋਗਿੰਦਰ ਸਿੰਘ ਨਿਰਾਲਾਆਖਣ ਲੱਗੇ ਕਿ ਇਸ ਬੰਦੇ ਦਾਸਿਦਕ ਤੇ ਸਬਰਦੇਖੋ ਕਿ ਸੁਰਜੀਤ ਸਿੰਘ ਬਰਨਾਲਾਨਾਲ ਖਾਸੀ ਨੇੜਤਾਰਹੀ, ਬਰਨਾਲਾ ਜੀ ਇਸਦੀਦਿਲੋਂ ਕਦਰਕਰਦੇ ਸੀ ਤੇ ਉਹਨਾਂ ਕਈ ਵਾਰ ਪੁੱਛਿਆ ਕਿ ਰਤਨ ਜੀ, ਮੇਰੇ ਲਈ ਕੋਈ ਸੇਵਾ ਦੱਸੋ, ਤਾਂ ਹਰਵਾਰ ਹੱਥ ਜੋੜ ਦਿੰਦੇ ਰਹੇ ਕਿ ਕੋਈ ਸੇਵਾਨਹੀਂ ਸਰਦਾਰਸਾਹਿਬ। ਇਹ ਸੱਚ ਹੈ ਕਿ ਅਜਿਹੇ ਦਾਨਿਸ਼ਵਰਕਲਮਕਾਰਤੁਰਦੇ ਜਾ ਰਹੇ ਨੇ ਵਾਰੋ ਵਾਰੀ, ਜੋ ਕਲਮਦੀਪੂਜਾਕਰਦੇ ਰਹੇ।ਨਹੀਂੳਲੱਭਣੇ ਲਾਲ ਗੁਆਚੇ ਮਿੱਟੀ ਨਾਫਰੋਲ ਜੋਗੀਆ!

Check Also

ਪਰਵਾਸੀ ਨਾਮਾ

ਪੰਜਾਬ ਇਲੈਕਸ਼ਨ 2022 ਵੋਟਾਂ ਕਰਵਾਉਣ ਦਾ ਕੀ ਐਲਾਨ ਹੋਇਆ, ਸਿਆਸੀ ਦਲ਼ਾਂ ਨੂੰ ਚੜ੍ਹ ਗਈ ਲੋਰ …