Breaking News
Home / ਨਜ਼ਰੀਆ / ਨੋਟਬੰਦੀ ਦੇ ਦੋ ਸਾਲ ਬਾਅਦ ਵੀ ਉਦੇਸ਼ ਘੱਟੇ ‘ਚ ਤੇ ਲੋਕਾਂ ਦੇ ਜਖਮ ਰਿਸਦੇ

ਨੋਟਬੰਦੀ ਦੇ ਦੋ ਸਾਲ ਬਾਅਦ ਵੀ ਉਦੇਸ਼ ਘੱਟੇ ‘ਚ ਤੇ ਲੋਕਾਂ ਦੇ ਜਖਮ ਰਿਸਦੇ

ਹਰਚੰਦ ਸਿੰਘ ਬਾਸੀ
ਅੱਠ ਨਵੰਬਰ 2016 ਦੀ ਅੱਧੀ ਰਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਐਲਾਨ ਕਰ ਦਿੱਤਾ ਕਿ ਪੰਜ ਸੌ ਅਤੇ ਇੱਕ ਹਜ਼ਾਰ ਵਾਲੇ ਨੋਟ ਬੰਦ ਕਰ ਦਿਤੇ ਗਏ ਹਨ। ਜਿਨ੍ਹਾਂ ਵਿਅੱਕਤੀਆਂ ਕੋਲ ਇਹ ਨੋਟ ਹਨ ਉਹ ਬੈਂਕਾਂ ਵਿੱਚ ਪੁਰਾਣੇ ਨੋਟ ਜਮਾਂ ਕਰਵਾ ਕੇ ਨਵੇਂ ਨੋਟ ਲੈ ਸਕਦੇ ਹਨ। ਇਸ ਨਾਲ ਦੇਸ਼ ਵਿੱਚ ਹਫੜਾ ਦਫੜੀ ਮੱਚ ਗਈ ਸਵੇਰੇ ਹੀ ਬੈਂਕਾਂ ਮੁਹਰੇ ਲੰਮੀਆਂઠઠਲੰਮੀਆਂ ਲਾਈਨਾਂ ਲੱਗ ਗਈਆਂ। ਲੋਕ ਆਪਣੇ ਕੋਲ ਰੱਖੇ ਪੈਸੇ ਬੈਕਾਂ ਵਿੱਚ ਜਮ੍ਹਾਂ ਕਰਾਉਣ ਦੌੜੇ। ਫਿਰ ਇਹ ਕੰਮ ਇੱਕ ਦਿਨ ਵਿੱਚ ਹੋਣ ਵਾਲਾ ਨਹੀਂ ਸੀ। ਸਾਰੀ ਸਾਰੀ ਦਿਹਾੜੀ ਖੜ੍ਹ ਕੇ ਲੋਕ ਖਾਲੀ ਮੁੜ ਆਉਂਦੇ ਰਹੇ। ਦੇਸ਼ ਅੰਦਰ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਕੀ ਬੁੱਢੇ, ਔਰਤਾਂ, ਨੌਜਵਾਨ ਆਪਣੇ ਕੰਮ ਧੰਦੇ ਛੱਡ ਕੇ ਮੂੰਹ ਹਨ੍ਹੇਰੇ ਹੀ ਲਾਈਨਾਂ ਬਣਾ ਕੇ ਖੜ੍ਹ ਜਾਂਦੇ। ਜਦ ਤੱਕ ਕਈਆਂ ਦੀ ਵਾਰੀ ਆਉਂਦੀ ਤਾਂ ਬੈਂਕ ਵਿੱਚੋਂ ਪੈਸੇ ਮੁੱਕ ਜਾਂਦੇ।
ਸਧਾਰਨ ਲੋਕ ਆਪਣੇ ਪੈਸੇ ਜਮਾਂ ਤਾਂ ਕਰਾ ਦਿੰਦੇ ਪਰ ਬੈਂਕ ਉਹਨਾਂ ਨੂੰ ਉਨੇ ਪੈਸੇ ਨਾ ਦਿੰਦੀ ਕਿੰਨੇ ਜਮਾਂ ਕਰਾਏ ਹੁੰਦੇ। ਏ ਟੀ ਐਮ ‘ਚ ਪਾਏ ਪੈਸੇ ਬੜੀ ਥੋੜ੍ਹੀ ਗਿਣਤੀ ਵਿੱਚ ਹੁੰਦੇ ਅਤੇ ਨਾਲ ਏ ਟੀ ਐਮ ਨੋਟਾਂ ਦੇ ਸਾਈਜ਼ ਦੀਆਂ ਨਾ ਹੋਣ ਕਾਰਨ ਪੈਸੇ ਨਾ ਨਿਕਲਦੇ। ਇਸ ਨਾਲ ਲੋਕਾਂ ਦੀਆਂ ਰੋਜ਼ਾਨਾ ਜਿੰਦਗੀ ਦੀਆਂ ਲੋੜਾਂ ਪੂਰੀਆਂ ਨਾ ਹੁੰਦੀਆਂ ਦੁਕਾਨਦਾਰ ਉਧਾਰ ਨਾ ਦਿੰਦੇ। ਇਸ ਨਾਲ ਸੱਭ ਕਾਰੋਬਾਰ ਨੂੰ ਵੱਡੀ ਸੱਟ ਲੱਗੀ। ਬੈਂਕਾਂ ਤੋਂ ਆਪਣਾ ਪੈਸਾ ਨਾ ਮਿਲਣ ਕਾਰਨ ਕਈਆਂ ਦੇ ਰਿਸ਼ਤੇ ਟੁੱਟ ਗਏ, ਕਈ ਵਿਅੱਕਤੀ ਇਲਾਜ ਖੁਣੋਂ ਮਰ ਗਏ। ਘਰ ਦੀਆਂ ਔਰਤਾਂ ਅਤੇ ਬਜ਼ੁਰਗਾਂ ਦੀ ਆਪਣੀ ਬੱਚਿਆਂ ਤੋਂ ਸਾਂਭ ਕੇ ਰੱਖੀ ਪੂੰਜੀ ਬੈਂਕ ਚਲੀ ਗਈ ਪਰ ਫਿਰ ਉਹਨਾਂ ਦੇ ਹੱਥ ਨਾ ਆਈ। ਉਹ ਬੱਚਿਆਂ ਦੇ ਹੱਥ ਆ ਗਈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਮਗਜੇ ਮਾਰਦਿਆਂ ਕਿਹਾ ਦੇਸ਼ ਦੀ ਤਰੱਕੀ ਲਈ ਵੱਡੇ ਫੈਸਲੇ ਲੈਣੇ ਪੈਂਦੇ ਹਨ। ਜੋ ਲਾਈਨਾਂ ਵਿੱਚ ਖੜ੍ਹੇ ਹਨ ਉਹ ਦੇਸ਼ ਭਗਤ ਹਨ। ਭੈਣੋ ਭਾਈਓ, ਮਿਤਰੋ ਮੈਨੂੰ ਪੰਜਾਹ ਦਿਨ ਦੇ ਦਿਉ ਤੁਸੀਂ ਚਮਤਕਾਰੀ ਨਤੀਜੇ ਦੇਖੋਗੇ। ਇਸ ਨਾਲ ਕਾਲਾ ਕਿਵੇਂ ਬਾਹਰ ਆਉਂਦਾ ਹੈ ਅਤੇ ਅੱਤਵਾਦੀਆਂ ਕਿਵੇਂ ਸਫਾਇਆ ਹੁੰਦਾ ਹੈ। ਉਹਨਾਂ ਕੋਲ ਜੋ ਕਾਲਾ ਧਨ ਪਹੁੰਚਦਾ ਹੈ ਬੰਦ ਹੋ ਜਾਏਗਾ। ਸਧਾਰਨ ਲੋਕ ਤਾਂ ਲਾਈਨਾਂ ਵਿੱਚ ਖੜ੍ਹ ਕੇ ਕਸ਼ਟ ਭੋਗਦੇ ਰਹੇ ਕੋਈ ਰਸੂਖ ਵਾਲਾ ਜਾਂ ਵੱਡਾ ਨੇਤਾ ਲਾਈਨ ਵਿੱਚ ਖੜ੍ਹਾ ਨਹੀਂ ਦਿਸਿਆ। ਉਹਨਾਂ ਦੇ ਪੈਸੇ ਮਗਰਲੇ ਦਰਵਾਜੇ ਰਾਹੀਂ ਬਦਲ ਦਿੱਤੇ ਗਏ। ਸਰਕਾਰੀ ਧਿਰ ਨਾਲ ਸਬੰਧਤઠઠਸੱਭ ਧਨ ਕੁਬੇਰਾਂ ਦੇ ਪੈਸੇઠઠਐਲਾਨ ਤੋਂ ਪਹਿਲਾਂ ਹੀ ਬਦਲ ਦਿੱਤੇ ਗਏ। ਬੀ ਜੇ ਪੀ ਸਰਕਾਰ ਨੇ ਕੀ ਕੀ ਕੁੱਝ ਘਾਲੇ ਮਾਲੇ ਕੀਤੇ ਕਾਫੀ ਕੁੱਝ ਦਾ ਖੁਲਾਸਾ ਲੋਕਾਂ ਦੇ ਸਾਹਮਣੇ ਸਪੱਸ਼ਟ ਹੋ ਗਿਆ। ਪੰਜਾਹ ਦਿਨ ਨਹੀਂ, ਸੌ ਦਿਨ ਨਹੀਂ ਦੋ ਸਾਲ (730ਦਿਨ) ਬਾਅਦ ਵੀ ਸਰਕਾਰ ਲੋਕਾਂ ਨੂੰ ਦੱਸ ਨਹੀਂ ਸਕੀ ਕਿੰਨਾ ਕਾਲਾ ਧਨ ਬਾਹਰ ਆਇਆ। ਜਿੰਨਾ ਪੈਸਾ ਦੇਸ਼ ਦੇ ਸਰਕਲ ਵਿੱਚ ਸੀ ਉਸ ਦਾ ਲਗਪਗ 99% ਬੈਕਾਂ ਵਿਚ ਆਗਿਆઠઠਕੋਈ ਕਾਲਾ ਧਨ ਨਹੀਂ ਦਿਸਿਆ ਨਾ ਸਰਕਾਰ ਦੱਸ ਸਕੀ ਹੈ। ਇਹ ਜ਼ਰੂਰ ਹੈ ਦੇਸ਼ ਦੀ ਅਰਥ ਵਿਵਸਥਾ ਨੂੰ ਗਹਿਰੀ ਸੱਟ ਲੱਗੀ ਹੈ। ਲੋਕਾਂ ਦੇ ਕਾਰੋਬਾਰ ਤਹਿਸ ਨਹਿਸ ਹੋ ਗਏ। ਬੈਂਕਾਂ ਦੀ ਹਾਲਤ ਬੁਰੀ ਤਰ੍ਹਾਂ ਵਿਗੜੀ ਹੋਈ ਹੈ ਆਮ ਬੰਦੇ ਨੂੰ ਬੈਂਕਾਂ ਤੇ ਭਰੋਸਾ ਨਹੀਂ ਰਹਿ ਗਿਆ। ਇਸ ਵਿਗੜੀ ਹੋਈ ਹਾਲਤ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਸਰਕਾਰ ਵਿਚਾਲੇ ਤਨਾਓ ਪੈਦਾ ਹੋ ਗਿਆ। ਸਰਕਾਰ ਰਿਜ਼ਰਵ ਬੈਂਕ ਤੋਂ ਤਿੰਨ ਦਸ਼ਮਲਵ ਛੇ ਲੱਖ ਕਰੋੜ ਪੈਸੇ ਮੰਗਦੀ ਹੈ ਰਿਜ਼ਰਵ ਬੈਂਕ ਕਹਿੰਦਾ ਹੈ ਕਿ ਖਸਤਾ ਹਾਲਤ ਵਾਲੀਆਂ ਬੈਂਕਾਂ ਨੂੰ ਹੋਰ ਪੈਸੇ ਨਹੀਂ ਦਿਤੇ ਜਾ ਸਕਦੇ ਇਹ ਨਿਯਮਾਂ ਦੀ ਉਲੰਘਣਾ ਹੈ। ਸਰਕਾਰ ਦਬਾਅ ਬਣਾ ਰਹੀ ਹੈ। ਆਰਥਿਕ ਮਾਹਰ ਇਹ ਕਹਿੰਦੇ ਹਨ ਕਿ ਜੇ ਰਿਜ਼ਰਵ ਬੈਂਕ ਪੈਸੇ ਜਾਰੀ ਕਰਦੀ ਹੈ ਤਾਂ ਇਸ ਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ। ਦੇਸ਼ ਦਾ ਅਰਥਚਾਰਾ ਬੁਰੀ ਹਾਲਤ ਵਿੱਚ ਫਸ ਜਾਵੇਗਾ। ਸਰਕਾਰ ਕਿਤੇ ਕਹਿੰਦੀ ਹੈ ਨੋਟਬੰਦੀ ਕਾਰਨ ਵਧੇਰੇ ਟੈਕਸ ਦੇਸ ਦੇ ਖਜ਼ਾਨੇ ਵਿੱਚ ਆਏ ਹਨ। ਅਰਥ ਸ਼ਾਸ਼ਤਰੀ ਪੁੱਛਦੇ ਹਨ ਜੇ ਟੈਕਸਾਂ ਨਾਲ ਖਜ਼ਾਨਾ ਪਹਿਲਾਂ ਨਾਲੋਂ ਭਰਿਆ ਹੈ ਤਾਂ ਫਿਰ ਕਿਉਂ ਰਿਜ਼ਰਵ ਬੈਂਕ ਤੇ ਪੈਸਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਹ ਇਹ ਕਹਿੰਦੇ ਹਨ ਕਿ ਕਈ ਵੱਡੇ ਕਰਜ਼ਦਾਰਾਂ ਨੈ ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ਾਂ ਵਿੱਚ ਲਾ ਦਿੱਤਾ ਹੈ ਉਹ ਬੈਂਕਾਂ ਨੂੰ ਮੋੜ ਨਹੀਂ ਰਹੇ। ਸਰਕਾਰ ਉਹਨਾਂ ਨੂੰ ਦੀਵਾਲੀਆ ਘੋਸ਼ਤ ਕਰਨ ਦੀ ਥਾਂ ਬੈਂਕਾਂ ਦਾ ਵਿਆਜ ਮੋੜਣ ਲਈ ਪੈਸੇ ਹੋਰ ਦੇ ਕੇ ਬਚਾਉਣਾ ਚਾਹੁੰਦੀ ਹੈ। ਦੇਸ ਦੇ ਲੋਕ ਪੁੱਛ ਰਹੇ ਹਨ ਜੇ ਇੱਕ ਕਿਸਾਨ ਬੈਂਕ ਦਾ ਪੈਸਾ ਦੇਣ ਦੇ ਅਸਮਰਥ ਹੈ ਤਾਂ ਉਸ ਦੀ ਕੁਰਕੀ ਲਈ ਹੁਕਮ ਜਾਰੀ ਹੋ ਜਾਂਦੇ ਹਨ। ਪਰ ਵੱਡੇ ਕਰਜ਼ਦਾਰਾਂ ਦੀ ਪਿੱਠ ‘ਤੇ ਸਰਕਾਰ ਆ ਖੜ੍ਹਦੀ ਹੈ ਉਹਨਾਂ ਦੇ ਡੀਫਾਲਟਰਾਂ ਵਿੱਚ ਨਾ ਘੋਸ਼ਤ ਨਹੀਂ ਕੀਤੇ ਜਾਂਦੇ ਇਸ ਲਈ। ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਡੂੰਘੀ ਸਾਂਝ ਹੈ। ਬੈਂਕਾਂ ਵਿੱਚ ਇਹ ਪੈਸਾ ਦੇਸ ਦੇ ਲੋਕਾਂ ਦੁਆਰਾ ਦਿੱਤਾ ਗਿਆ ਟੈਕਸ ਹੈ। ਇਸ ਨਾਲ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਨਾਲ ਧ੍ਰੋਹ ਹੈ।ઠ
ਅਸਲ ਗੱਲ ਇੱਥੇ ਨਿਬੜਦੀ ਹੈ ਕਿ 2019 ਵਿੱਚ ਪਾਰਲੀਮੈਂਟ ਦੀਆਂ ਚੋਣਾਂ ਆਉਣ ਵਾਲੀਆਂ ਹਨ। ਜੋ ਲੋਕਾਂ ਨਾਲ ਗਪੌੜਸੰਖ ਵਰਗੇ ਵਾਅਦੇ ਕੀਤੇ ਸਨ ਉਹਨਾਂ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਇੱਕ ਵਿੱਚ ਵੀ ਖਰੇ ਨਹੀ ਉਤਰੇ। ਆਰ ਬੀ ਆਈ ਦੇ ਸਾਬਕਾ ਗਵਰਨਰ ਨੇ ਕਿਹਾ ਹੈ ਦੇਸ਼ ਕਿਸੇ ਇੱਕ ਆਦਮੀ ਨਾਲ ਨਹੀਂ ਚਲਦਾ ਸੱਭ ਨੂੰ ਨਾਲ ਲੈਣਾ ਪੈਂਦਾ ਹੈ। ਮੰਤਰੀ ਮੰਡਲ ਦੇ ਪੌਣੇ ਦੋઠઠਆਦਮੀ ਹੀ ਸਾਰੀ ਤਾਕਤ ਅਤੇ ਫੈਸਲੇ ਆਪਣੇ ਹੱਥ ਰੱਖਦੇ ਹਨ। ਕਈ ਮਹਿਕਮਿਆਂ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਚਲਾ ਰਿਹਾ ਹੈ। ਦੇਸ਼ ਦਾ ਸੰਵਿਧਾਨ, ਅਰਥਚਾਰਾ, ਸਮਾਜਿਕ ਅਤੇ ਧਾਰਮਿਕ ਮੇਲ ਜੋਲ ਖਤਰੇ ਵਿੱਚ ਹੈ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …