Breaking News
Home / ਨਜ਼ਰੀਆ / ਨਮਕ ਮਾਈਨਸ 10 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਤਾਪਮਾਨ ਉੱਤੇ ਬਰਫ਼ ਨਹੀਂ ਪਿਘਲਾਉਂਦਾ

ਨਮਕ ਮਾਈਨਸ 10 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਤਾਪਮਾਨ ਉੱਤੇ ਬਰਫ਼ ਨਹੀਂ ਪਿਘਲਾਉਂਦਾ

ਮਹਿੰਦਰ ਸਿੰਘ ਵਾਲੀਆ
ਵਿਸ਼ਵ ਦੇ ਕਈ ਦੇਸ਼ਾਂ ਦੇ ਖੇਤਰਾਂ ਵਿਚ ਅੱਤ ਦੀ ਬਰਫ਼ਾਨੀ ਹੁੰਦੀ ਹੈ। ਸ਼ਹਿਰ ਦੇ ਸ਼ਹਿਰ ਬਰਫ਼ ਨਾਲ ਢਕੇ ਜਾਂਦੇ ਹਨ। ਸੜਕਾਂ ਉਤੇ ਵਾਹਨ ਨਹੀਂ ਚਲ ਸਕਦੇ ਅਤੇ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਹ ਯਕੀਨ ਕਰਨਾ ਔਖਾ ਹੈ, ਬੈਰਿਨ (ਬੇਕਿਨ) ਪਹਾੜ ਉਤੇ ਇਕ ਸਾਲ ਵਿਚ 95 ਫੁੱਟ ਬਰਫ਼ ਡਿੱਗੀ ਅਤੇ ਕਲੋਰਾਡ ਖੇਤਰ ਵਿਚ 24 ਘੰਟਿਆਂ ਵਿਚ 2 ਫੁੱਟ ਬਰਫ਼ ਡਿੱਗੀ।ਬਰਫ ਡਿੱਗਣ ਕਾਰਨ ਮੁਲਕਾਂ ਦੇ ਜੀਵਨ ਵਿਚ ਖੜੋਤ ਆ ਜਾਂਦੀ ਹੈ। ਸਰਕਾਰ ਅਤੇ ਨਾਗਰਿਕ ਬਰਫ਼ ਹਟਾਉਣ ਲੀ ਇਕ ਜੁੱਟ ਹੋ ਜਾਦੇ ਹਨ। ਬਰਫ ਨੂੰ ਜਲਦੀ ਪਿੰਘਲਾਉਣ ਯੰਤਰਾਂ ਅਤੇ ਰਸਾਇਣਾਂ ਦੀ ਮਦਦ ਲੈਂਦੇ ਹਨ।
ਬਰਫ਼ ਪਿੰਘਲਾਉਣ ਲਈ ਨਮਕ ਦੀ ਵਰਤੋਂ:-
ਵਿਸ਼ਵ ਵਿਚ ਬਰਫ਼ ਪਿੰਘਲਾਉਣ ਲਈ ਵੱਡੀ ਮਾਤਰਾ ਵਿਚ ਨਮਕ ਵਰਤਿਆ ਜਾਂਦਾ ਹੈ। ਨਮਕ ਪਾਉਣ ਨਾਲ ਬਰਫ ਕਿਉਂ ਪਿੰਘਲਦੀ ਦਾ ਜਵਾਬ ਵਿਗਿਆਨ ਕੋਲ ਹੈ। ਮੋਟੇ ਤੌਰ ‘ਤੇ ਜਦੋਂ ਨਮਕ ਬਰਫ਼ ਉੱਤੇ ਪਾਇਆ ਜਾਂਦਾ ਹੈ, ਤਦ ਨਮਕ ਬਰਫ ਨਾਲ ਲੱਗੇ ਪਾਣੀ ਵਿਚ ਘੁਲ ਜਾਂਦਾ ਹੈ। ਰਸਾਇਣਕ ਕ੍ਰਿਆ ਹੁੰਦੀ ਹੈ ਅਤੇ ਪਾਣੀ ਦਾ ਜਮਾਓ ਦਰਜਾ ਜਿਹੜਾ ਸਿਫਰ ਦਰਜੇ ਸੈਂਟੀਗ੍ਰੇਡ ਸੀ, ਘਟਨਾ ਸ਼ੁਰੂ ਹੋ ਜਾਂਦਾ ਹੈ। ਉਦਾਹਰਣ ਦੇ ਤੌਰ ‘ਤੇ ਨਫ਼ੀ 5 ਸੈਂਟੀਗ੍ਰੇਡ ਹੋ ਗਿਆ ਹੈ, ਤਦ ਬਰਫ ਜਿਸ ਦਾ ਤਾਪਮਾਨ 4, 3, 2, 1, 0 ਹੋਵੇਗਾ, ਉਹ ਪਿੰਘਲ ਜਾਵੇਗੀ ਅਤੇ ਪਾਣੀ ਦਾ ਰੂਪ ਲੈ ਲਵੇਗੀ। ਇਸੇ ਵਿਧੀ ਦਾ ਪ੍ਰਯੋਗ ਆਈਸਕ੍ਰੀਮ ਬਨਾਉਣਾ ਵਾਲੇ ਅਤੇ ਕੁਲਫੀਆਂ ਵੇਚਣ ਵਾਲੇ ਕਰਦੇ ਹਨ। ਨਮਕ ਦੀ ਥਾਂ ਹੋਰ ਰਸਾਇਣ ਜਿਵੇਂ ਕੈਲਸ਼ੀਅਮ ਕਲੋਰਾਈਡ, ਯੂਰੀਆ ਆਦਿ ਵੀ ਵਰਤੇ ਜਾ ਸਕਦੇ ਹਨ। ਨਮਕ ਅਸਾਨੀ ਨਾਲ ਮਿਲ ਜਾਂਦਾ ਹੈ। ਸਸਤਾ ਹੈ ਅਤੇ ਵਰਤਣਾ ਅਸਾਨ ਹੈ, ਪ੍ਰੰਤੂ ਨਮਕ ਦੀ ਵਰਤੋਂ ਫਰਸਾਂ, ਧਾਤਾਂ, ਘਾਹ, ਪੌਦਿਆਂ ਉੱਤੇ ਮਾਰੂ ਅਸਰ ਪਾਉਂਦੀ ਹੈ। ਨਮਕ ਪਾਣੀ ਨੂੰ ਦੂਸ਼ਿਤ ਕਰਦਾ ਹੈ, ਮਜ਼ਬੂਰੀ ਬਸ ਵਰਤਣਾ ਪੈਂਦਾ ਹੈ।
ਨਮਕ ਹਰ ਬਾਹਰੀ ਤਾਪਮਾਨ ਉਤੇ ਬਰਫ਼ ਨਹੀਂ ਪਿੰਘਲਾਉਂਦਾ:- ਨਮਕ ਦੀ ਵਰਤੋਂ ਅੰਨੇਵਾਹ ਨਹੀਂ ਕੀਤੀ ਜਾ ਸਕਦੀ, ਹਰ ਇਕ ਰਸਾਇਣ ਦੀ ਬਰਫ਼ ਪਿੰਘਲਾਉਣ ਦੀ ਸਮਰੱਥਾ ਆਲੇ-ਦੁਆਲੇ-ਬਾਰਲੇ ਤਾਪਮਾਨ ਵਿੱਚ ਚਿਲੇ ਸੜਕ ਦੇ ਤਾਪਮਾਨ ਉਤੇ ਨਿਰਭਰ ਕਰਦੀ ਹੈ। ਜਦੋਂ ਬਰਫ ਉਤੇ ਨਮਕ ਪਾਇਆ ਜਾਂਦਾ ਹੈ, ਤਦ ਨਮਕ ਬਰਫ ਨਾਲ ਲੱਗੇ ਕੁਝ ਪਾਦੀ ਵਿਚ ਘੁਲਦਾ ਹੈ, ਕੁਝ ਖਾਸ ਹਾਲਤਾਂ ਵਿਚ ਸ਼ੁੱਧ ਨਮਕ 21 ਡਿਗਰੀ ਸੈਂਟੀਗ੍ਰੇਡ ਤੱਕ ਘੁਲ ਸਕਦਾ ਹੈ। ਮਾਹਰਾਂ ਅਨੁਸਾਰ ਮਾਰਕੀਟ ਵਿਚ ਮਿਲਣ ਵਾਲਾ ਨਮਕ ਕੇਵਲ ਨਫ਼ੀ 10 ਡਿਗਰੀ ਸੈਂਟੀਗ੍ਰੇਡ ਤਕ ਹੀ ਘੁਲਦਾ ਹੈ, ਜੇ ਬਾਹਰਲਾ ਤਾਪਮਾਨ 10 ਡਿਗਰੀ ਸੈਂਟੀਗ੍ਰੇਡ ਤੋਂ ਘਟ ਹੋਵੇ ਤਦ ਨਮਕ ਪਾਣੀ ਵਿਚ ਨਹੀਂ ਘੁਲਦਾ ਅਤੇ ਬਰਫ਼ ਨੂੰ ਪਿੰਘਲਾਉਣ ਤੋਂ ਅਸਮਰਥ ਹੋ ਜਾਂਦਾ ਹੈ। ਨਮਕ ਪਾਉਣ ਦਾ ਕੋਈ ਲਾਭ ਨਹੀਂ ਹੁੰਦਾ।
ਕੈਲਸ਼ੀਅਮ ਕਲੋਰਾਈਡ ਦੀ ਵਰਤੋਂ : ਜਿਵੇਂ ਪਹਿਲਾਂ ਸਪਸ਼ਟ ਕੀਤਾ ਗਿਆ ਹੈ ਕਿ ਹਰ ਇਥ ਰਸਾਇਣ ਦੀ ਬਰਫ਼ ਪਿੰਘਲਾਉਣ ਦੀ ਸਮਰੱਥਾ ਆਲੇ-ਦੁਆਲੇ ਅਤੇ ਸੜਕ ਦੇ ਤਾਪਮਾਨ ਉੱਤੇ ਨਿਰਭਰ ਕਰਦੀ ਹੈ। ਕਿਹੜੇ ਰਸਾਇਣ ਕਿਸ ਤਾਪਮਾਨ ਉਤੇ ਬਰਫ਼ ਪਿੰਘਲਾਉਂਦੇ ਹਨ ਦਾ ਵੇਰਵਾ ਚਾਰਟ ਅਨੁਸਾਰ ਹੈ।
ਮਾਹਰ ਕੈਲਸ਼ੀਅਮ ਕਲੋਰਾਈਡ ਵਰਤਣ ਦੀ ਸਿਫਾਰਸ਼ ਕਰਦੇ ਹਨ, ਚਾਹੇ ਉਹ ਰਸਾਇਣ ਮਹਿੰਗਾ ਹੈ, ਪ੍ਰੰਤੂ ਨਮਕ ਨਾਲੋਂ ਇਸ ਦੀ ਇਕ ਤਿਆਈ ਮਾਤਰਾ ਵੀ ਕਾਫੀ ਰਹਿੰਦੀ ਹੈ। ਰਸਾਇਣ ਦੀ ਚੋਣ ਬਾਹਰਲਾ ਤਾਪਮਾਨ ਵੇਖ ਕੇ ਹੀ ਕਰੋ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …