ਖਾਣ ‘ਤੇ ਵੀ ਲਗਾਈ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਾਲਿਬਾਨ ਨੇ ਅਗਸਤ 2021 ਵਿਚ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਸਿੱਖਿਆ ਪ੍ਰਣਾਲੀ ਵਿਚ ਬਦਲਾਅ ਕੀਤਾ ਸੀ। ਤਾਲਿਬਾਨ ਸਰਕਾਰ ਨੇ ਕੁੜੀਆਂ ਦੇ ਹਾਈ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਸਨ। ਔਰਤਾਂ ਦੇ ਵਿਰੋਧ ਤੋਂ ਬਾਅਦ ਸਕੂਲ ਛੇਵੀਂ ਜਮਾਤ ਤੱਕ ਖੋਲ੍ਹੇ ਗਏ। ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਅਤੇ ਤਾਲਿਬਾਨ ਦੇ ਸਹਿ ਉਪ ਨੇਤਾ ਸਿਰਾਜੁਦੀਨ ਹੱਕਾਨੀ ਨੇ ਇੱਕ ਹਾਈ ਸਕੂਲ ਖੋਲ੍ਹਣ ਦਾ ਵਾਅਦਾ ਕੀਤਾ ਸੀ। ਪਰ ਹੁਣ ਉਚੇਰੀ ਸਿੱਖਿਆ ਵਿਰੁੱਧ ਨਵਾਂ ਫ਼ਰਮਾਨ ਜਾਰੀ ਕੀਤਾ ਗਿਆ ਹੈ।
ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਨੇ ਕਿਹਾ ਸੀ ਕਿ ਉਹ ਔਰਤਾਂ ਨੂੰ ਵੱਧ ਤੋਂ ਵੱਧ ਆਜ਼ਾਦੀ ਦੇਣਗੇ। ਪਰ ਅਫਗਾਨਿਸਤਾਨ ਵਿੱਚ ਪਿਛਲੇ ਇੱਕ ਸਾਲ ਤੋਂ ਰਹਿ ਰਹੀਆਂ ਔਰਤਾਂ ਦੀ ਹਾਲਤ ਦੁਨੀਆਂ ਤੋਂ ਲੁਕੀ ਨਹੀਂ ਹੈ। ਇੱਥੇ ਔਰਤਾਂ ‘ਤੇ ਜ਼ੁਲਮ ਹੋ ਰਹੇ ਹਨ। ਪਰਿਵਾਰ ਵਿੱਚ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਖਾਣਾ ਮਿਲ ਰਿਹਾ ਹੈ।
ਤਾਲਿਬਾਨ ਸਰਕਾਰ ਨੇ ਇਹ ਫੈਸਲਾ ਮੌਲਵੀਆਂ ਦੀ ਸ਼ਿਕਾਇਤ ਤੋਂ ਬਾਅਦ ਲਿਆ ਹੈ। ਮੌਲਵੀਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਜਿਹੀਆਂ ਥਾਵਾਂ ‘ਤੇ ਮਰਦਾਂ ਅਤੇ ਔਰਤਾਂ ਦੀ ਭੀੜ ਲੱਗ ਗਈ ਹੈ। ਅਫਗਾਨ ਅਧਿਕਾਰੀਆਂ ਨੇ ਕਿਹਾ ਕਿ ਹਿਜਾਬ ਨਾ ਪਹਿਨਣ ਅਤੇ ਪੁਰਸ਼ਾਂ ਅਤੇ ਔਰਤਾਂ ਦੇ ਇੱਕ ਥਾਂ ‘ਤੇ ਹੋਣ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਹਨ। ਹੁਣ ਤੱਕ, ਪਾਬੰਦੀ ਸਿਰਫ ਹੇਰਾਤ ਸੂਬੇ ਵਿੱਚ ਹਰੀਆਂ ਥਾਵਾਂ ਵਾਲੇ ਰੈਸਟੋਰੈਂਟਾਂ ‘ਤੇ ਲਾਗੂ ਹੁੰਦੀ ਹੈ।
ਤਾਲਿਬਾਨ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰ ਰਿਹਾ ਹੈ। ਚਾਹੇ ਸਕੂਲ ਬੰਦ ਕਰਨ ਦੀ ਗੱਲ ਹੋਵੇ, ਸਰਕਾਰੀ ਦਫ਼ਤਰਾਂ ਦੇ ਦਰਵਾਜ਼ੇ ਔਰਤਾਂ ਲਈ ਬੰਦ ਕਰਨ ਦੀ ਹੋਵੇ ਜਾਂ ਫਿਰ ਕਿਸੇ ਹੋਟਲ ਵਿੱਚ ਜਾ ਕੇ ਖਾਣਾ ਖਾਣ ਦੀ ਗੱਲ ਹੋਵੇ। ਤਾਲਿਬਾਨ ਆਪਣੇ ਪੁਰਾਣੇ ਰੂਪ ਵਿੱਚ ਵਾਪਸ ਆ ਰਿਹਾ। ਔਰਤਾਂ ਦੇ ਹੱਕ ਖੋਹੇ ਜਾ ਰਹੇ ਹਨ। ਤਾਲਿਬਾਨ ਵਿੱਚ ਔਰਤਾਂ ਦਾ ਜੀਵਨ ਗੁਜ਼ਰਨਾ ਔਖਾ ਹੋਇਆ ਹੈ। ਤਾਲਿਬਾਨ ਵਿੱਚ ਔਰਤਾਂ ਨੂੰ ਮੁੰਡਿਆਂ ਦੇ ਬਰਾਬਰ ਤਾਂ ਰੱਖਣਾ ਦੂਰ ਦੀ ਗੱਲ ਪਰਿਵਾਰ ਵਿੱਚ ਹਰ ਪੱਖ ਤੋਂ ਵਿਤਕਰਾ ਕੀਤਾ ਜਾਂਦਾ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਦੇ ਖਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …