0.3 C
Toronto
Wednesday, December 24, 2025
spot_img
Homeਦੁਨੀਆਬਰੈਂਪਟਨ 'ਚ ਇਕ ਹੋਰ ਅਧਿਆਪਕ ਬੱਚੇ ਦੇ ਯੌਨ ਸ਼ੋਸ਼ਣ ਦਾ ਦੋਸ਼ੀ

ਬਰੈਂਪਟਨ ‘ਚ ਇਕ ਹੋਰ ਅਧਿਆਪਕ ਬੱਚੇ ਦੇ ਯੌਨ ਸ਼ੋਸ਼ਣ ਦਾ ਦੋਸ਼ੀ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿਚ ਇਕ ਹਾਈ ਸਕੂਲ ਅਧਿਆਪਕ ਅਤੇ ਰੈਸਲਿੰਗ ਕੋਚ ਨੂੰ ਆਪਣੇ 26 ਸਾਲ ਦੇ ਕਰੀਅਰ ਵਿਚ ਵਿਦਿਆਰਥੀਆਂ ਨੂੰ ਗਲਤ ਇਰਾਦੇ ਨਾਲ ਛੂਹਣ ਅਤੇ ਇਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਮੰਨਿਆ ਗਿਆ ਹੈ। ਟਰਨਰ ਫੈਨਟਨ ਸੈਕੰਡਰੀ ਸਕੂਲ ਦੇ 53 ਸਾਲਾ ਅਧਿਆਪਕ ਅਤੇ ਕੋਚ ਰਿਚਰਡ ਕਨਿਲ ਨੂੰ ਇਸ ਹਫਤੇ ਪੀਲ ਰੀਜ਼ਨਲ ਪੁਲਿਸ ਨੇ ਦੋਸ਼ੀ ਮੰਨਿਆ ਹੈ। ਇਕ ਵਿਦਿਆਰਥੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਓਨਟਾਰੀਓ ਕਾਲਜ ਆਫ ਟੀਚਰਜ਼ ਦੀ ਵੈਬਸਾਈਟ ਅਨੁਸਾਰ ਕਨਿਲ ਨੂੰ ਕਾਲਜ ਵਿਚ ਸਾਲ 2003 ਵਿਚ ਵੀ ਅਜਿਹੇ ਦੋਸ਼ਾਂ ਦੇ ਚੱਲਦਿਆਂ ਚਿਤਾਵਨੀ ਦਿੱਤੀ ਗਈ ਸੀ, ਹੁਣ ਉਸ ਨੂੰ ਇਕ ਲੜਕੀ ਦੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਗਰਦਾਨਿਆ ਹੈ। ਸਾਲ 2000 ਵਿਚ ਉਹ ਬ੍ਰੇਮਿਲਿਆ ਸੈਕੰਡਰੀ ਸਕੂਲ ਵਿਚ ਪੜ੍ਹਾ ਰਿਹਾ ਸੀ ਤਾਂ ਉਸ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੁਆਰਾ ਹਟਾ ਦਿੱਤਾ ਗਿਆ ਸੀ ਅਤੇ ਪੁਲਿਸ ਕੋਲ ਵੀ ਮਾਮਲਾ ਪਹੁੰਚਿਆ ਸੀ। ਤਦ ਉਸ ਨੇ ਆਪਣੀ ਕਾਰ ਵਿਚ ਇਕ ਵਿਦਿਆਰਥਣ ਨਾਲ ਛੇੜਖਾਨੀ ਕੀਤੀ ਸੀ। ਅਦਾਲਤ ਵਿਚ ਉਹ ਦੋਸ਼ੀ ਸਾਬਤ ਨਹੀਂ ਹੋਇਆ ਅਤੇ ਬਚ ਗਿਆ ਸੀ। ਸਕੂਲ ਵਿਚ ਉਸ ਦੇ ਖਿਲਾਫ ਜਾਂਚ ਕੀਤੀ ਗਈ ਅਤੇ ਉਸ ਨੂੰ ਪ੍ਰੋਫੈਸ਼ਨਲ ਤੌਰ ‘ਤੇ ਸਹੀ ਵਿਵਹਾਰ ਨਾ ਕਰਨ ਦਾ ਦੋਸ਼ੀ ਪਾਇਆ ਗਿਆ।  ਨਵੰਬਰ 2003 ਵਿਚ ਕਾਲਜ ਨੇ ਕਨਿਲ ਦਾ ਤਿੰਨ ਮਹੀਨੇ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ ਅਤੇ ਉਸ ਨੂੰ ‘ਬਾਊਂਡਰੀ ਇਸ਼ੂਜ਼’ ਨੂੰ ਲੈ ਕੇ ਕਾਊਂਸਲਿੰਗ ਲੈਣ ਲਈ ਵੀ ਕਿਹਾ ਗਿਆ। ਉਸ ਨੂੰ ਸਾਈਕ੍ਰੇਟ੍ਰਿਸਟ ਦੀ ਵੀ ਮੱਦਦ ਲੈਣ ਲਈ ਕਿਹਾ ਗਿਆ। ਉਸ ਤੋਂ ਬਾਅਦ ਸਾਈਕ੍ਰੇਟ੍ਰਿਸਟ ਨੇ ਕਾਊਂਸਲਿੰਗ ਤੋਂ ਬਾਅਦ ਉਸ ਨੂੰ ਸਕੂਲ ਵਿਦਿਆਰਥੀਆਂ ਲਈ ਜੋਖਮ ਮੁਕਤ ਕਰਾਰ ਦਿੱਤਾ। ਉਹ ਵਾਪਸ ਕਲਾਸ ਰੂਮ ਵਿਚ ਆ ਗਿਆ ਅਤੇ ਸਸਪੈਨਸ਼ਨ ਵੀ ਸਮਾਪਤ ਕਰ ਦਿੱਤੀ ਗਈ। ਉਸ ਨੂੰ ਬੱਚਿਆਂ ਨਾਲ ਚੰਗਾ ਵਿਵਹਾਰ ਕਰਦੇ ਹੋਏ ਵੀ ਦੇਖਿਆ ਗਿਆ। ਚਾਰ ਮਹੀਨੇ ਬਾਅਦ 20 ਮਈ, 2004 ਨੂੰ ਕਾਲਜ ਨੇ ਉਸਦਾ ਸਟੇਟਸ ਗੁੱਡ ਸਟੈਡਿੰਗ ਕਰ ਦਿੱਤਾ। ਪੀਲ ਸਕੂਲ ਬੋਰਡ ਨੇ ਵੀ ਉਸੇ ਮਹੀਨੇ ਉਸ ਨੂੰ ਕਲਾਸਰੂਮ ਵਿਚ ਵਾਪਸ ਆਉਣ ਦੀ ਆਗਿਆ ਦੇ ਦਿੱਤੀ। ਕਾਲਜ ਦੀ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਵਿਚ ਕਿਹਾ ਗਿਆ ਹੈ ਕਿ ਕਨਿਲ ‘ਤੇ ਇਸ ਤਰ੍ਹਾਂ ਦਾ ਦੋਸ਼ ਪਹਿਲੀ ਵਾਰ ਨਹੀਂ ਲੱਗਾ ਹੈ। ਸਾਲ 1992 ਵਿਚ ਵੀ ਕਨਿਲ ‘ਤੇ ਦੋ ਵਿਦਿਆਰਥੀਆਂ ਨੇ ਉਸ ਸਮੇਂ ਚੁੰਮਣ ਦਾ ਦੋਸ਼ ਲਗਾਇਆ ਸੀ, ਜਦ ਉਹ ਮੇਡੋਬੇਲ ਸੈਕੰਡਰੀ ਸਕੂਲ ਵਿਚ ਪੜ੍ਹਾ ਰਹੇ ਸਨ। ਉਸ ਸਮੇਂ ਜਾਂਚ ਤੋਂ ਬਾਅਦ ਉਸ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਸੀ।

RELATED ARTICLES
POPULAR POSTS