ਅਧਿਕਾਰੀਆਂ ਦਾ ਕਹਿਣਾ – ਅਮਰੀਕਾ ‘ਚ ਹੈ ਪਾਥੀਆਂ ‘ਤੇ ਪਾਬੰਦੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤ ਤੋਂ ਪਰਤੇ ਯਾਤਰੀ ਦੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ ਕੀਤੀਆਂ ਹਨ। ਜਿਸ ਬੈਗ ਵਿਚ ਭਾਰਤੀ ਯਾਤਰੀ ਗਾਂ ਦੇ ਗੋਹੇ ਵਾਲੀਆਂ ਪਾਥੀਆਂ ਲੈ ਕੇ ਆਇਆ ਸੀ, ਉਸ ਨੂੰ ਉਹ ਹਵਾਈ ਅੱਡੇ ‘ਤੇ ਹੀ ਛੱਡ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਵਿੱਚ ਪਾਥੀਆਂ ‘ਤੇ ਪਾਬੰਦੀ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਮੂੰਹ-ਖੁਰ ਦੀ ਬਿਮਾਰੀ ਫੈਲਦੀ ਹੈ। ਇਨ੍ਹਾਂ ਪਾਥੀਆਂ ਨੂੰ ਮਗਰੋਂ ਨਸ਼ਟ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ, ”ਕਸਟਮਜ਼ ਤੇ ਬਾਰਡਰ ਸਕਿਓਰਿਟੀ ਦੇ ਖੇਤੀ ਮਾਹਿਰਾਂ ਨੇ ਹਵਾਈ ਅੱਡੇ ‘ਤੇ ਛੱਡੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ ਕੀਤੀਆਂ ਹਨ। ਇਹ ਸਾਮਾਨ 4 ਅਪਰੈਲ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਪਰਤੇ ਮੁਸਾਫ਼ਰਾਂ ‘ਚੋਂ ਇਕ ਦਾ ਸੀ।’ ਸੀਬੀਪੀ ਦੇ ਬਾਲਟੀਮੋਰ ਫੀਲਡ ਦਫ਼ਤਰ ਦੇ ਕਾਰਜਕਾਰੀ ਨਿਰਦੇਸ਼ਕ ਕੀਥ ਫਲੈਮਿੰਗ ਨੇ ਕਿਹਾ ਕਿ ਮੂੰਹ ਤੇ ਖੁਰ ਜਾਨਵਰਾਂ ਨੂੰ ਹੋਣ ਵਾਲੀ ਅਜਿਹੀ ਬਿਮਾਰੀ ਹੈ, ਜਿਸ ਤੋਂ ਸਾਰੇ ਪਸ਼ੂ ਪਾਲਕ ਡਰਦੇ ਹਨ ਤੇ ਇਸ ਦੇ ਗੰਭੀਰ ਆਰਥਿਕ ਸਿੱਟੇ ਵੀ ਭੁਗਤਣੇ ਪੈਂਦੇ ਹਨ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …