ਟੋਰਾਂਟੋ : ਪੀਸੀ ਪਾਰਟੀ ਦੇ ਨੇਤਾ ਡਗ ਫੋਰਡ ਨੇ ਐਲਾਨ ਕੀਤਾ ਕਿ ਉਹ ਉਨਟਾਰੀਓ ਵਿਚ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਿਯਮਾਂ ਨੂੰ ਬਦਲਣਗੇ ਅਤੇ ਇਸਦੀ ਵਿਕਰੀ ਦੇ ਪੁਆਇੰਟਾਂ ਨੂੰ ਵਧਾਉਣਗੇ। ਲੋਕਾਂ ਅਤੇ ਗ੍ਰਾਹਕਾਂ ਦੀ ਮੰਗ ‘ਤੇ ਇਸਦੀ ਵਿਕਰੀ ਨੂੰ ਸੁਵਿਧਾਜਨਕ ਬਣਾਇਆ ਜਾਵੇਗਾ। ਫੋਰਡ ਨੇ ਕਿਹਾ ਕਿ ਜੇਕਰ 7 ਜੂਨ ਨੂੰ ਉਹ ਪ੍ਰੀਮੀਅਰ ਪੋਸਟ ਲਈ ਚੁਣੇ ਗਏ ਤਾਂ ਉਨ੍ਹਾਂ ਦੀ ਸਰਕਾਰ ਕੌਰਨਰ ਸਟੋਰ, ਗਰੌਸਰੀ ਸਟੋਰ ਅਤੇ ਬਾਕਸ ਸਟੋਰਾਂ ‘ਤੇ ਬੀਅਰ ਅਤੇ ਵਾਈਨ ਦੀ ਦਾ ਦਾਇਰਾ ਹੋਰ ਵਧਾਏਗੀ। ਇਹ ਵਿਸਥਾਰ ਪੂਰੇ ਸੂਬੇ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਟੋਰੀਆ ਡੇਅ ਵੀਕਐਂਡ ਵੱਲ ਵਧਦੇ ਹੋਏ ਮੈਂ ਲੋਕਾਂ ਨੂੰ ਇਹ ਖੁਸ਼ਖਬਰੀ ਦੇਣ ਲਈ ਤਿਆਰ ਹਾਂ। ਉਨਟਾਰੀਓ ਹੁਣ ਕਾਫੀ ਅੱਗੇ ਵਧ ਚੁੱਕਾ ਹੈ ਅਤੇ ਲੋਕਾਂ ਦੀ ਇਸ ਜ਼ਰੂਰਤ ਨੂੰ ਵੀ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਇਸਦੇ ਨਾਲ ਹੀ ਉਨਟਾਰੀਓ ਦੀ ਪੀਸੀ ਸਰਕਾਰ ਲਿਬਰਲਾਂ ਦੁਆਰਾ ਵਿਦੇਸ਼ੀ ਬੀਅਰ ਕਾਰਪੋਰੇਸ਼ਨ ਨਾਲ ਕੀਤੀ ਗਈ ਡੀਲ ਨੂੰ ਵੀ ਖਾਰਜ ਕਰਕੇ ਸਥਾਨਕ ਕੰਪਨੀਆਂ ਲਈ ਸੰਭਾਵਨਾਵਾਂ ਨੂੰ ਵਧਾਏਗੀ। ਛੇਤੀ ਹੀ ਗ੍ਰਾਹਕ ਆਪਣੇ ਘਰ ਦਾ ਸਮਾਨ ਖਰੀਦਦੇ ਸਮੇਂ ਹੀ ਵਾਈਨ ਜਾਂ ਬੀਅਰ ਦੀ ਬੋਤਲ ਵੀ ਖਰੀਦ ਸਕਣਗੇ। ਫੋਰਡ ਨੇ ਕਿਹਾ ਕਿ ਉਹ ਲੋਕਾਂ ਲਈ ਸਭ ਕੁਝ ਕਰਨਾ ਚਾਹੁੰਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਸਾਨ ਹੋ ਸਕੇ ਅਤੇ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰੇਗੀ। ਇਸ ਦੌਰਾਨ ਸਾਰੇ ਤੈਅ ਨਿਯਮਾਂ ਨੂੰ ਵੀ ਲਾਗੂ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਇਸ ਛੋਟ ਦਾ ਗਲਤ ਫਾਇਦਾ ਨਾ ਉਠਾ ਸਕੇ। ਬਾਕੀ ਸੂਬਿਆਂ ਵਿਚ ਪਹਿਲਾਂ ਹੀ ਅਜਿਹਾ ਕੀਤਾ ਜਾ ਚੁੱਕਾ ਹੈ ਤਾਂ ਉਨਟਾਰੀਓ ਨੂੰ ਵੀ ਕਿਉਂ ਪਿੱਛੇ ਰੱਖਿਆ ਜਾ ਰਿਹਾ ਹੈ।
Check Also
ਮਸਕ ਦੀ ਨਵੀਂ ਪਾਰਟੀ ’ਤੇ ਭੜਕੇ ਡੋਨਾਲਡ ਟਰੰਪ – ਟਰੰਪ ਨੇ ਮਸਕ ਦੇ ਕਦਮ ਨੂੰ ਦੱਸਿਆ ਮੂਰਖਤਾ ਪੂਰਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਵਲੋਂ ‘ਅਮਰੀਕਾ ਪਾਰਟੀ’ …