ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਨੇ ਘਰੇਲੂ ਉਡਾਣ ਭਰਨ ਵੇਲੇ ਜਹਾਜ਼ ਤੋਂ ਕੀਤੀ ਕਾਲ ‘ਤੇ ਉਠਿਆ ਵਵਾਲ
ਮੰਤਰੀ ਸਾਹਿਬ ਨੇ ਮੰਨੀ ਗਲਤੀ ਅਤੇ ਅਸਤੀਫਾ ਤੱਕ ਪੇਸ਼ ਕਰ ਦਿੱਤਾ
ਆਕਲੈਂਡ : ਗਲਤੀ ਹੋ ਜਾਣਾ ਬਹੁਤ ਛੋਟੀ ਗੱਲ ਹੈ ਪਰ ਗਲਤੀ ਮੰਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜੇਕਰ ਗਲਤੀ ਕਿਸੇ ਨੇਤਾ ਜਾਂ ਮੰਤਰੀ ਨੇ ਕੀਤੀ ਹੋਵੇ ਤਾਂ ਮਾਮਲਾ ਕਈ ਵਵਾਲ ਤੱਕ ਜਾਂਦਾ ਹੈ। ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਸ੍ਰੀ ਫਿੱਲ ਟਾਈਫੋਰਡ ਨੇ ਲੰਘੀ 17 ਮਈ ਨੂੰ ਵਲਿੰਗਟਨ ਤੋਂ ਘਰੇਲੂ ਉਡਾਣ ਲਈ ਸੀ। ਜਹਾਜ਼ ਉਡਣ ਦੀ ਤਿਆਰੀ ਵਿਚ ਸੀ ਅਤੇ ਦਰਵਾਜ਼ੇ ਬੰਦ ਹੋ ਚੁੱਕੇ ਸਨ, ਪਰ ਮੰਤਰੀ ਸਾਹਿਬ ਨੇ ਕਿਸੇ ਜਰੂਰੀ ਕੰਮ ਲਈ ਆਪਣੇ ਸਟਾਫ ਨੂੰ ਫੋਨ ਲਾ ਲਿਆ ਸੀ। ਮਾਮਲਾ ਵਿਰੋਧੀ ਧਿਰਦੇ ਨੋਟਿਸ ਵਿਚ ਆ ਗਿਆ ਅਤੇ ਮੰਤਰੀ ਸਾਹਿਬ ਨੂੰ ਪਾਰਲੀਮੈਂਟ ਵਿਚ ਪ੍ਰਸ਼ਨ ਦਾ ਉਤਰ ਦੇਣਾ ਪੈ ਗਿਆ।
ਇਸ ਮਾਮਲੇ ਦੇ ਵਿਚ ਜਿੱਥੇ ਮੰਤਰੀ ਸਾਹਿਬ ਨੇ ਹਵਾਬਾਜ਼ੀ ਕਾਨੂੰਨ ਦੀ ਕਦਰ ਕਰਦਿਆਂ ਆਪਣੀ ਗਲਤੀ ਮੰਨੀ ਉਥੇ ਨੈਤਿਕਤਾ ਦੇ ਅਧਾਰ ਉਤੇ ਆਪਣਾ ਅਸਤੀਫਾ ਵੀ ਪ੍ਰਧਾਨ ਮੰਤਰੀ ਨੂੰ ਪੇਸ਼ ਕਰ ਦਿੱਤਾ। ਭਾਵੇਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਪਰ ਉਨ੍ਹਾਂ ਨੇ ਮੰਤਰੀ ਸਾਹਿਬ ਕੋਲੋਂ ‘ਸਿਵਲ ਐਵੀਏਸ਼ਨ ਅਥਾਰਟੀ’ ਵਾਲੀ ਜ਼ਿੰਮੇਵਾਰੀ ਵਾਪਿਸ ਲੈ ਕੇ ਕਿਸੇ ਹੋਰ ਨੂੰ ਦੇ ਦਿੱਤੀ ਹੈ। ਇਸਦਾ ਸਿੱਧਾ ਸਬਕ ਇਹ ਬਣਦਾ ਹੈ ਕਿ ਮੰਤਰੀ ਸਾਹਿਬ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿਚ ਕੁਤਾਹੀ ਕਰ ਗਏ ਹਨ ਜਿਸ ਕਰਕੇ ਇਹ ਜ਼ਿੰਮੇਵਾਰੀ ਨੂੰ ਉਨ੍ਹਾਂ ਕੋਲੋਂ ਵਾਪਿਸ ਲਿਆ ਜਾਂਦਾ ਹੈ। ਇਹ ਮੰਤਰੀ ਸਾਹਿਬ 2008 ਤੋਂ ਸੰਸਦ ਮੈਂਬਰ ਚੱਲੇ ਆ ਰਹੇ ਹਨ ਪਰ ਗਲਤੀ ਕਦੀ ਵੀ ਕਿਸੀ ਕੋਲੋਂ ਹੋ ਸਕਦੀ ਹੈ, ਪਰ ਗੱਲ ਹੈ ਕਾਨੂੰਨ ਦੀ ਕਦਰ ਕਰਨ ਦੀ ਅਤੇ ਨੈਤਿਕਤਾ ਦੀ। ਭਾਰਤ ਦੇ ਨੇਤਾਵਾਂ ਲਈ ਇਹ ਗੱਲ ਸਿਖਿਆਦਾਇਕ ਹੋ ਸਕਦੀ ਹੈ, ਜਿਹੜੇ ਕਿ ਜਹਾਜ਼ ਕਿ ਏਅਰਲਾਈਨ ਦੇ ਸਟਾਫ ਨੂੰ ਸੀਟ ਨਾ ਮਿਲਣ ਕਾਰਨ ਕੁੱਟ ਜਾਂਦੇ ਹਨ। ਪਿਛਲੇ ਸਾਲ ਮਾਰਚ ਮਹੀਨੇ ਇਕ ਸ਼ਿਵ ਸੈਨਾ ਨੇਤਾ ਰਵਿੰਦਰ ਗਾਇਕਵਾੜ ਨੇ ਏਅਰ ਇੰਡੀਆ ਦੇ ਇਕ ਕਰਮਚਾਰੀ ਨੂੰ ਜੁੱਤੀਆਂ ਨਾਲ ਕੁੱਟਿਆ ਸੀ।
Check Also
ਪਾਕਿਸਤਾਨ ਦੇ ਸ਼ਹਿਰ ਲਾਹੌਰ ਅਤੇ ਮੁਲਤਾਨ ’ਚ ਲੱਗਿਆ ਲਾਕਡਾਊਨ
ਵਧੇ ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਸਰਕਾਰ ਨੇ ਲਿਆ ਫੈਸਲਾ ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਪਿਛਲੇ …