25.2 C
Toronto
Sunday, September 13, 2026
spot_img
Homeਦੁਨੀਆਸਿਨਸਿਨਾਤੀ 'ਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਉਪਲ ਨੇ ਦਮ ਤੋੜਿਆ

ਸਿਨਸਿਨਾਤੀ ‘ਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਉਪਲ ਨੇ ਦਮ ਤੋੜਿਆ

ਸਿਨਸਿਨਾਤੀ ‘ਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਉਪਲ ਨੇ ਦਮ ਤੋੜਿਆਨਡਾਲਾ : ਅਮਰੀਕਾ ਦੇ ਸ਼ਹਿਰ ਸਿਨਸਿਨਾਤੀ ਵਿੱਚ ਇਕ ਸਿਆਹਫ਼ਾਮ ਵਿਅਕਤੀ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕੀਤੇ ਨਡਾਲਾ ਵਾਸੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ 10 ਮਈ ਨੂੰ ਜਸਪ੍ਰੀਤ ਸਿੰਘ ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਕਿ ਇਕ ਕਾਲੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਸਪ੍ਰੀਤ ਸਿੰਘ ਕਰੀਬ 8 ਸਾਲ ਤੋਂ ਆਪਣੀ ਪਤਨੀ, 2 ਲੜਕੇ ਤੇ 2 ਲੜਕੀਆਂ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ। ਹਮਿੰਲਟਨ ਪੁਲਿਸ ਨੇ ਬਰੋਡਰਿਕ ਮਲਿਕ ਨਾਂ ਦੇ ਕਾਲੇ ਵਿਅਕਤੀ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ।

RELATED ARTICLES
POPULAR POSTS