18.8 C
Toronto
Saturday, October 18, 2025
spot_img
Homeਦੁਨੀਆਟਰੰਪ ਨੇ ਅਹਿਮ ਪ੍ਰਸ਼ਾਸਨਿਕ ਅਹੁਦਿਆਂ 'ਤੇ ਤਿੰਨ ਭਾਰਤੀ ਕੀਤੇ ਨਿਯੁਕਤ

ਟਰੰਪ ਨੇ ਅਹਿਮ ਪ੍ਰਸ਼ਾਸਨਿਕ ਅਹੁਦਿਆਂ ‘ਤੇ ਤਿੰਨ ਭਾਰਤੀ ਕੀਤੇ ਨਿਯੁਕਤ

ਅਦਿੱਤਿਆ ਬਾਮਜ਼ਈ, ਬਿਮਲ ਪਟੇਲ ਤੇ ਰੀਟਾ ਬਰਨਵਾਲ ਨੂੰ ਮਿਲੇ ਅਹਿਮ ਅਹੁਦੇ
ਵਾਸ਼ਿੰਗਟਨ : ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਤਿੰਨ ਅਮਰੀਕੀਆਂ ਨੂੰ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਪਰਮਾਣੂ ਮਾਹਿਰ ਰੀਟਾ ਬਰਨਵਾਲ ਵੀ ਸ਼ਾਮਲ ਹੈ, ਜਿਸ ਨੂੰ ਊਰਜਾ (ਪਰਮਾਣੂ ਊਰਜਾ) ਬਾਰੇ ਸਹਾਇਕ ਸਕੱਤਰ ਦੇ ਅਹੁਦੇ ਲਈ ਮਨੋਨੀਤ ਕੀਤਾ ਗਿਆ ਹੈ। ਹੋਰਨਾਂ ਦੋ ਭਾਰਤੀ-ਅਮਰੀਕੀਆਂ ਵਿੱਚੋਂ ਆਦਿੱਤਿਆ ਬਾਮਜ਼ਈ ਨੂੰ ਪ੍ਰਾਈਵੇਸੀ ਤੇ ਸਿਵਲ ਲਿਬਰਟੀਜ਼ ਓਵਰਸਾਈਟ ਬੋਰਡ ਦੇ ਮੈਂਬਰ ਅਤੇ ਬਿਮਲ ਪਟੇਲ ਨੂੰ ਟਰੈਜ਼ਰੀ (ਖ਼ਜ਼ਾਨੇ) ਦੇ ਸਹਾਇਕ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਤਿੰਨੇ ਨਾਂ ਅਗਲੇਰੀ ਪ੍ਰਵਾਨਗੀ ਲਈ ਸੈਨੇਟ ਨੂੰ ਭੇਜ ਦਿੱਤੇ ਗਏ ਹਨ। ਟਰੰਪ ਹੁਣ ਤਕ ਤਿੰਨ ਦਰਜਨ ਭਾਰਤੀ-ਅਮਰੀਕੀਆਂ ਨੂੰ ਅਹਿਮ ਸਰਕਾਰੀ ਅਹੁਦਿਆਂ ਲਈ ਨਾਮਜ਼ਦ ਜਾਂ ਨਿਯੁਕਤ ਕਰ ਚੁੱਕੇ ਹਨ। ਰੀਟਾ ਬਰਨਵਾਲ ਇਸ ਵੇਲੇ ਗੇਟਵੇਅ ਫਾਰ ਐਕਸਿਲੇਰੇਟਿਡ ਇਨੋਵੇਸ਼ਨ ਇਨ ਨਿਊਕਲੀਅਰ (ਗੇਨ) ਵਿੱਚ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਹੈ। ਜੇਕਰ ਸੈਨੇਟ ਉਨ੍ਹਾਂ ਦੇ ਨਾਂ ‘ਤੇ ਮੋਹਰ ਲਾ ਦਿੰਦੀ ਹੈ ਤਾਂ ਉਨ੍ਹਾਂ ਹੱਥ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਊਰਜਾ ਬਾਰੇ ਦਫ਼ਤਰ ਦੀ ਕਮਾਨ ਆ ਜਾਏਗੀ। ਉਧਰ ਯੇਲ ਯੂਨੀਵਰਸਿਟੀ ਤੋਂ ਗਰੈਜੂਏਟ ਬਾਮਜ਼ਈ ਸਿਵਲ ਪ੍ਰੋਸੀਜ਼ਰ, ਪ੍ਰਸ਼ਾਸਨਿਕ ਕਾਨੂੰਨ, ਸੰਘੀ ਅਦਾਲਤਾਂ, ਕੌਮੀ ਸੁਰੱਖਿਆ ਕਾਨੂੰਨ ਤੇ ਕੰਪਿਊਟਰ ਅਪਰਾਧ ਬਾਰੇ ਪੜ੍ਹਾਉਣ ਦੇ ਨਾਲ ਇਨ੍ਹਾਂ ਬਾਰੇ ਲਿਖਦੇ ਹਨ। ਪਟੇਲ ਖ਼ਜ਼ਾਨਾ ਵਿਭਾਗ ਵਿੱਚ ਫਾਇਨਾਂਸ਼ੀਅਲ ਸਟੈਬਿਲਟੀ ਓਵਰਸਾਈਟ ਕੌਂਸਲ ਵਿਚ ਡਿਪਟੀ ਸਹਾਇਕ ਸਕੱਤਰ ਵਜੋਂ ਸੇਵਾਵਾਂ ਦੇ ਰਹੇ ਹਨ।

RELATED ARTICLES
POPULAR POSTS