-16 C
Toronto
Saturday, January 24, 2026
spot_img
Homeਦੁਨੀਆਪਾਕਿ 'ਚ ਇਕ ਹੋਰ ਹਿੰਦੂ ਲੜਕੀ ਦਾ ਧਰਮ ਪਰਿਵਰਤਨ

ਪਾਕਿ ‘ਚ ਇਕ ਹੋਰ ਹਿੰਦੂ ਲੜਕੀ ਦਾ ਧਰਮ ਪਰਿਵਰਤਨ

ਅੰਮ੍ਰਿਤਸਰ : ਪਾਕਿਸਤਾਨ ‘ਚ ਹਿੰਦੂ ਭਾਈਚਾਰੇ ਦੀਆਂ ਲੜਕੀਆਂ ਦੇ ਅਗਵਾ ਤੇ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੂਬਾ ਸਿੰਧ ਦੇ ਕਰਾਚੀ ਸ਼ਹਿਰ ਦੇ ਕਸਬਾ ਬਦੀਨ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਹਿੰਦੂ ਲੜਕੀ ਕਾਂਤਾ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਸਵੈ-ਇੱਛਾ ਨਾਲ ਜਾਮੀਆ ਬਿਨੋਰੀਆ ਕਰਾਚੀ ਵਿਖੇ ਇਸਲਾਮ ਕਬੂਲ ਕਰਕੇ ਆਪਣਾ ਨਾਮ ਕਾਂਤਾ ਤੋਂ ਬਦਲ ਕੇ ਖ਼ਦੀਜ਼ਾ ਰੱਖ ਲਿਆ ਹੈ। ਜਾਰੀ ਕੀਤੀ ਵੀਡੀਓ ‘ਚ ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਆਪਣੇ ਮਾਪਿਆਂ ਤੋਂ ਖ਼ਤਰਾ ਹੈ ਅਤੇ ਉਹ ਕਿਸੇ ਵੀ ਹਾਲ ‘ਚ ਉਨ੍ਹਾਂ ਦੇ ਨਾਲ ਨਹੀਂ ਜਾਵੇਗੀ। ਉੱਧਰ ਉਸਦੇ ਮਾਪਿਆਂ ਨੇ ਕਿਹਾ ਕਿ ਕਾਂਤਾ ਪਾਸੋਂ ਦਬਾਅ ਹੇਠ ਇਹ ਬਿਆਨ ਦਿਵਾਇਆ ਗਿਆ ਹੈ ਅਤੇ ਜਾਮੀਆ ਬਿਨੋਰੀਆ ਦੇ ਪ੍ਰਬੰਧਕ ਉਨ੍ਹਾਂ ਨੂੰ ਕਾਂਤਾ ਨਾਲ ਮਿਲਣ ਦੀ ਮਨਜ਼ੂਰੀ ਨਹੀਂ ਦੇ ਰਹੇ।

RELATED ARTICLES
POPULAR POSTS