Breaking News
Home / ਦੁਨੀਆ / ਅਮਰੀਕਾ ਨੇ ਮੰਨਿਆ, ਨਫ਼ਰਤ ਕਾਰਨ ਹੋਈ ਭਾਰਤੀ ਇੰਜੀਨੀਅਰ ਦੀ ਹੱਤਿਆ

ਅਮਰੀਕਾ ਨੇ ਮੰਨਿਆ, ਨਫ਼ਰਤ ਕਾਰਨ ਹੋਈ ਭਾਰਤੀ ਇੰਜੀਨੀਅਰ ਦੀ ਹੱਤਿਆ

ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਵਿਚ ਕੰਮ ਕਰ ਚੁੱਕੇ ਐਡਮ ਪਿਊਰਿੰਟਨ ਨੂੰ ਭਾਰਤੀ ਇੰਜੀਨੀਅਰ ਦੀ ਹੱਤਿਆ ਵਿਚ ਨਫ਼ਰਤ ਦੇ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ ਪਿਊਰਿੰਟਨ ਨੇ ਇੰਜੀਨੀਅਰ ਸ਼੍ਰੀਨਿਵਾਸ ਕੁੱਚੀਭੋਟਲਾ ਨੂੰ ਗੋਲੀ ਮਾਰਨ ਦੇ ਨਾਲ ਉਨ੍ਹਾਂ ਨਾਲ ਮੌਜੂਦ ਇਕ ਹੋਰ ਭਾਰਤੀ ਆਲੋਕ ਮਦਾਸਾਨੀ ਦੀ ਹੱਤਿਆ ਦਾ ਵੀ ਯਤਨ ਕੀਤਾ ਸੀ। ਪਿਊਰਿੰਟਨ ਨੇ ਨਸਲ, ਰੰਗ, ਧਰਮ ਤੇ ਨੈਸ਼ਨੈਲਿਟੀ ਦੇ ਆਧਾਰ ‘ਤੇ ਗੋਲੀਆਂ ਚਲਾਈਆਂ ਸਨ। ਉਸ ਨੇ ਗੋਲੀ ਚਲਾਉਣ ਦੌਰਾਨ ਦੋਵਾਂ ਭਾਰਤੀਆਂ ‘ਤੇ ਨਸਲਭੇਦੀ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਤੁਸੀਂ ਅੱਤਵਾਦੀ ਹੋ, ਮੇਰੇ ਦੇਸ਼ ਤੋਂ ਚਲੇ ਜਾਓ। ਇਸ ਕੇਸ ਵਿਚ ਪਿਊਰਿੰਟਨ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਸਾਊਦੀ ਅਰਬ ਦੇ ਰਾਜਕੁਮਾਰ ਨੇ ਮਿਸਰ ਵਿਚ ਜੂਆ ਖੇਡਿਆ, 6 ਘੰਟੇ ‘ਚ 9 ‘ਚੋਂ 5 ਪਤਨੀਆਂ ਤੇ 22 ਅਰਬ ਰੁਪਏ ਹਾਰੇ
ਮਿਸਰ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਜਲਦੀ ਪੈਸੇ ਅਦਾ ਕਰਕੇ ਪਤਨੀਆਂ ਨੂੰ ਵਾਪਸ ਭੇਜੇਗੀ
ਰਿਆਧ/ਬਿਊਰੋ ਨਿਊਜ਼ : ਮਹਾਂਭਾਰਤ ‘ਚ ਯੁਧਿਸ਼ਟਰ ਪੰਜਾਂ ਭਰਾਵਾਂ ਦੀ ਪਤਨੀ ਦਰੋਪਦੀ ਨੂੰ ਜੂਏ ‘ਚ ਕੌਰਵਾਂ ਨੂੰ ਹਾਰ ਗਏ ਸਨ। ਉਥੇ ਸਾਊਦੀ ਅਰਬ ਦੇ ਰਾਜ ਕੁਮਾਰ ਮਾਜਿਦ ਬਿਨ ਅਬਦੁੱਲਾ ਬਿਨ ਅਬਦੁੱਲ ਅਜੀਜ ਜੁਏ ‘ਚ ਆਪਣੀਆਂ 5 ਪਤਨੀਆਂ ਹਾਰ ਗਏ। ਉਨ੍ਹਾਂ ਦੀਆਂ ਕੁੱਲ 9 ਪਤਨੀਆਂ ਹਨ। ਇਸ ਤੋਂ ਇਲਾਵਾ ਰਾਜ ਕੁਮਾਰ ਛੇ ਘੰਟੇ ‘ਚ ਲਗਭਗ 22 ਅਰਬ ਰੁਪਏ ਵੀ ਹਾਰ ਗਏ।
ਸਾਊਦੀ ਅਰਬ ਦੇ ਰਾਜ ਕੁਮਾਰ ਮਾਜਿਦ ਬਿਨ ਅਬਦੁੱਲਾ ਡਰੱਗਜ਼, ਜੂਏ ਅਤੇ ਸ਼ਾਨੋ-ਸ਼ੌਕਤ ਨੂੰ ਲੈ ਕੇ ਪੂਰੀ ਦੁਨੀਆ ‘ਚ ਮਸ਼ਹੂਰ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕੁਝ ਦਿਨ ਪਹਿਲਾਂ ਮਾਜਿਦ ਮਿਸਰ ਸਿਨਈ ਗ੍ਰੈਂਡ ਕਸੀਨੋ ‘ਚ ਪੋਕਰ ਖੇਲਣ ਪਹੁੰਚੇ ਸਨ।
ਰਾਜ ਕੁਮਾਰ ਨੇ ਗੇਮ ਖੇਡਣਾ ਸ਼ੁਰੂ ਕੀਤਾ ਤਾਂ ਇਕ ਤੋਂ ਬਾਅਦ ਇਕ ਗੇਮ ਹਾਰਦੇ ਚਲੇ ਗਏ। ਇਸ ਦੇ ਚਲਦੇ ਮਾਜਿਦ ਪਹਿਲਾਂ ਆਪਣੇ ਕੋਲ ਮੌਜੂਦ ਸਾਰੀ ਰਕਮ ਹਾਰ ਗਏ। ਇਸ ਤੋਂ ਬਾਅਦ ਵੀ ਉਨ੍ਹਾਂ ਦਾ ਜਨੂੰਨ ਖਤਮ ਨਹੀਂ ਹੋਇਆ ਅਤੇ ਉਨ੍ਹਾਂ ਨੇ ਆਪਣੀਆਂ ਪੰਜ ਪਤਨੀਆਂ ਨੂੰ 160 ਕਰੋੜ ਰੁਪਏ ਦੀ ਰਕਮ ਬਦਲੇ ਗਿਰਵੀ ਰੱਖ ਦਿੱਤਾ। ਇਸ ਤੋਂ ਬਾਅਦ ਵੀ ਉਹ ਸਾਰੀਆਂ ਗੇਮਾਂ ਹਾਰ ਗਏ ਅਤੇ ਉਨ੍ਹਾਂ ਨੂੰ ਆਪਣੀਆਂ ਪੰਜੇ ਪਤਨੀਆਂ ਨੂੰ ਉਥੇ ਹੀ ਕੈਸੀਨੋ ‘ਚ ਛੱਡ ਕੇ ਜਾਣਾ ਪਿਆ। ਇਸ ਕੈਸੀਨੋ ‘ਚ ਰਾਜਕੁਮਾਰ ਮਾਜਿਦ ਇਕ ਹਫ਼ਤਾ ਰੁਕੇ ਸਨ। ਉਹ ਅਨਲਿਮਟਿਡ ਪੋਕਰ ਟੇਬਲ ‘ਤੇ ਖੇਡ ਰਹੇ ਸਨ। ਕਸੀਨੋ ਦੇ ਡਾਇਰੈਕਟਰ ਅਲੀ ਸਮੂਨ ਨੇ ਦੱਸਿਆ ਕਿ ਜਦੋਂ ਰਾਜਕੁਮਾਰ ਆਪਣੀ ਸਾਰੀ ਰਕਮ ਹਾਰ ਗਏ ਤਾਂ ਉਨ੍ਹਾਂ ਨੇ ਪੰਜ ਪਤਨੀਆਂ ਨੂੰ ਵੀ ਦਾਅ ‘ਤੇ ਲਗਾ ਦਿੱਤਾ।
ਇਸ ਤੋਂ ਬਾਅਦ ਉਹ ਬਿਨਾ ਪਤਨੀਆਂ ਦੇ ਹੀ ਉਥੋਂ ਚਲੇ ਗਏ। ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਕਸੀਨੇ ‘ਚ ਲੋਕ ਪੈਸੇ ਤੋਂ ਇਲਾਵਾ ਊਠ, ਘੋੜੇ ਦਾਅ ‘ਤੇ ਲਗਾਉਂਦੇ ਹਨ ਅਤੇ ਬਾਅਦ ‘ਚ ਉਨ੍ਹਾਂ ਨੂੰ ਛੁਡਾ ਲੈਂਦੇ ਹਨ। ਪ੍ਰੰਤੂ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੇ ਆਪਣੀਆਂ ਪਤਨੀਆਂ ਹੀ ਦਾਅ ‘ਤੇ ਲਗਾ ਦਿੱਤੀਆਂ ਹੋਣ। ਮੀਡੀਆ ਰਿਪੋਰਟਾਂ ਦੇ ਮੁਤਾਬਕ ਰਾਜਕੁਮਾਰ ਦੀ ਇਸ ਹਰਕਤ ਨਾਲ ਸਾਊਦੀ ਸਰਕਾਰ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੈ ਪ੍ਰੰਤੂ ਸਰਕਾਰ ਵੱਲੋਂ ਇਸ ਬਾਰੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ। ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਕਿ ਕੀ ਰਾਜਕੁਮਾਰ ਦੀਆਂ ਪਤਨੀਆਂ ਨੂੰ ਸਾਊਦੀ ਅਰਬ ਵਾਪਸ ਭੇਜਿਆ ਜਾਵੇਗਾ। ਇਹ ਵੀ ਸੰਭਾਵਨਾ ਹੈ ਕਿ ਸਾਊਦੀ ਰਾਇਲ ਫੈਮਿਲੀ ਪੈਸੇ ਦੇ ਕੇ ਮਾਮਲਾ ਖਤਮ ਕਰ ਦੇਵੇਗੀ।
ਉਥੇ ਮਿਸਰ ਦੇ ਵਿਦੇਸ਼ ਮੰਤਰੀ ਸਾਮੇਹ ਸ਼ੋਕੁਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਸਾਊਦੀ ਮਹਿਲਾਵਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦਾ ਹਰ ਸੰਭਵ ਯਤਨ ਕਰੇਗੀ।
ਜਲਦ ਤੋਂ ਜਲਦ ਉਨ੍ਹਾਂ ਦੇ ਪਤੀ ਵੱਲੋਂ ਹਾਰੀ ਗਈ ਰਕਮ ਨੂੰ ਚੁਕਾ ਕੇ ਉਨ੍ਹਾਂ ਮਹਿਲਾਵਾਂ ਨੂੰ ਛੁਡਾ ਲਿਆ ਜਾਵੇਗਾ। ਰਾਜਕੁਮਾਰ ਮਾਜਿਦ ਬਿਨ ਅਬਦੁੱਲਾ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ ‘ਚ ਰਹਿ ਚੁੱਕੇ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …