2.6 C
Toronto
Friday, November 7, 2025
spot_img
Homeਦੁਨੀਆਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 'ਚ ਕਾਂਸੀ ਦਾ ਤਗਮਾ ਜਿੱਤਿਆ

ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ ‘ਚ ਕਾਂਸੀ ਦਾ ਤਗਮਾ ਜਿੱਤਿਆ

ਭਾਰਤ ਨੇ ਜਪਾਨ ਨੂੰ 1-0 ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਏਸ਼ੀਆ ਕੱਪ ਟੂਰਨਾਮੈਂਟ ‘ਚ ਤੀਜਾ ਸਥਾਨ ਹਾਸਲ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਹੈ। ਭਾਰਤ ਵਲੋਂ ਇਕਮਾਤਰ ਗੋਲ ਰਾਜਕੁਮਾਰ ਪਾਲ ਨੇ ਕੀਤਾ। ਰਾਜਕੁਮਾਰ ਨੇ ਪਹਿਲੇ ਕੁਆਰਟਰ ਦੇ 7ਵੇਂ ਮਿੰਟ ‘ਚ ਹੀ ਟੀਮ ਇੰਡੀਆ ਲਈ ਗੋਲ ਦਾਗ ਦਿੱਤਾ ਸੀ। ਇਸ ਤੋਂ ਬਾਅਦ ਜਾਪਾਨ ਦੀ ਟੀਮ ਲਗਾਤਾਰ ਗੋਲ ਕਰਨ ਦੀ ਕੋਸ਼ਿਸ਼ ਕਰਦੀ ਰਹੀ, ਪਰ ਉਹ ਕਾਮਯਾਬ ਨਾ ਹੋ ਸਕੀ। ਭਾਰਤ ਵਲੋਂ ਵੀ ਕੋਈ ਹੋਰ ਗੋਲ ਨਾ ਹੋ ਸਕਿਆ, ਪਰ ਟੀਮ ਨੇ ਕਮਾਲ ਦਾ ਡਿਫੈਂਸ ਕੀਤਾ। ਕੋਚ ਸਰਦਾਰ ਸਿੰਘ ਦੇ ਮਾਰਗ ਦਰਸ਼ਨ ਨਾਲ ਇਸ ਟੂਰਨਾਮੈਂਟ ਲਈ ਭਾਰਤ ਨੇ ਇਕ ਨੌਜਵਾਨ ਟੀਮ ਉਤਾਰੀ ਸੀ, ਜਿਸ ‘ਚ ਕੁੱਲ 10 ਖਿਡਾਰੀਆਂ ਨੂੰ ਕੌਮਾਂਤਰੀ ਮੈਚ ਖੇਡਣ ਦਾ ਕੋਈ ਤਜਰਬਾ ਨਹੀਂ ਸੀ, ਪਰ ਇਸ ਟੀਮ ਨੇ ਆਪਣੇ ਪਹਿਲੇ ਹੀ ਮੁਕਾਬਲੇ ‘ਚ ਪਾਕਿਸਤਾਨ ਨੂੰ ਹਰਾ ਕੇ ਜ਼ੋਰਦਾਰ ਸ਼ੁਰੂਆਤ ਕੀਤੀ। ਸੁਪਰ-4 ‘ਚ ਕੁਆਲੀਫਾਈ ਕਰਨ ਲਈ ਜਦੋਂ ਭਾਰਤ ਨੂੰ ਇੰਡੋਨੇਸ਼ੀਆ ‘ਤੇ ਵੱਡੀ ਜਿੱਤ ਚਾਹੀਦੀ ਸੀ ਤਾਂ ਭਾਰਤੀ ਟੀਮ ਨੇ 16-0 ਦੇ ਫਰਕ ਨਾਲ ਜਿੱਤ ਹਾਸਲ ਕਰਕੇ ਮੁਸ਼ਕਿਲ ਕੰਮ ਨੂੰ ਕਰਕੇ ਵਿਖਾਇਆ। ਹੁਣ ਪਿਛਲੇ ਤਿੰਨ ਦਿਨਾਂ ‘ਚ ਦੂਸਰੀ ਵਾਰ ਜਾਪਾਨ ਨੂੰ ਮਾਤ ਦੇ ਕੇ ਉਸ ਨੇ ਇਸ ਟੂਰਨਾਮੈਂਟ ‘ਚ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ 31 ਮਈ ਨੂੰ ਦੱਖਣੀ ਕੋਰੀਆ ਨਾਲ ਡਰਾਅ ਖੇਡ ਕੇ ਭਾਰਤ ਖਿਤਾਬੀ ਦੌੜ ‘ਚੋਂ ਬਾਹਰ ਹੋ ਗਿਆ ਸੀ। ਇਸ ਹਾਰ ਤੋਂ ਬਾਅਦ ਤੀਸਰੇ ਤੇ ਚੌਥੇ ਸਥਾਨ ਦੇ ਮੈਚ ‘ਚ ਜਾਪਾਨ ਖਿਲਾਫ ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਪੂਰੀ ਜਾਨ ਲਗਾ ਦਿੱਤੀ ਤੇ ਨਤੀਜਾ 1-0 ਨਾਲ ਆਪਣੇ ਨਾਂਅ ਕਰ ਲਿਆ।

RELATED ARTICLES
POPULAR POSTS