Breaking News
Home / ਦੁਨੀਆ / ਰਾਸ਼ਟਰਪਤੀ ਵਜੋਂ ਪਹਿਲੇ ਦਿਨ ਮੈਨੂੰ ਹੋਣਗੇ ਬਹੁਤ ਕੰਮ: ਟਰੰਪ

ਰਾਸ਼ਟਰਪਤੀ ਵਜੋਂ ਪਹਿਲੇ ਦਿਨ ਮੈਨੂੰ ਹੋਣਗੇ ਬਹੁਤ ਕੰਮ: ਟਰੰਪ

donlad-trump-copy-copyਵਾਸ਼ਿੰਗਟਨ/ਬਿਊਰੋ ਨਿਊਜ਼
ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਨਵੰਬਰ ਆਮ ਚੋਣਾਂ ਵਿੱਚ ਉਹ ਚੁਣੇ ਜਾਂਦੇ ਹਨ ਤਾਂ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦਾ ਪਹਿਲਾਂ ਦਿਨ ਕਾਫੀ ਮਸਰੂਫ਼ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪੁਰਾਣੀ ਸਰਕਾਰ ਦੀਆਂ ਨੀਤੀਆਂ ਰੱਦ ਕਰਨੀਆਂ ਪੈਣਗੀਆਂ।
ਨੌਰਥ ਕੈਰੋਲੀਨਾ ਵਿੱਚ ਚੋਣ ਰੈਲੀ ਵਿੱਚ ਟਰੰਪ ਨੇ ਕਿਹਾ ਕਿ ਉਹ ਓਵਲ ਦਫ਼ਤਰ ਵਿੱਚ ਆਪਣਾ ਪਹਿਲਾ ਦਿਨ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਕਥਿਤ ਖ਼ਤਰਨਾਕ ਨੀਤੀਆਂ ਰੱਦ ਕਰਨ ਉਤੇ ਲਾਉਣਗੇ। ਇਨ੍ਹਾਂ ਵਿੱਚ ਸੀਰੀਆ ਦਾ ਰਿਫਿਊਜੀ  ਸਮਝੌਤਾ ਮੁਅੱਤਲ ਕਰਨਾ, ਸਿਹਤ ਸੰਭਾਲ ਸਕੀਮ ਰੱਦ ਕਰਨੀ, ਨਾਫਟਾ ਬਾਰੇ ਮੁੜ ਗੱਲਬਾਤ ਦੇ ਹੁਕਮ ਦੇਣੇ ਸ਼ਾਮਲ ਹਨ।
ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਪਹਿਲਾ ਦਿਨ ਉਨ੍ਹਾਂ ਲਈ ਕਾਫ਼ੀ ਮਸਰੂਫ਼ ਹੋਣ ਜਾ ਰਿਹਾ ਹੈ। ਦਫ਼ਤਰ ਵਿੱਚ ਉਨ੍ਹਾਂ ਦੇ ਪਹਿਲੇ ਦਿਨ ਤੋਂ ਹੀ ਤਬਦੀਲੀ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਉਹ ਹਰੇਕ ਗ਼ੈਰ ਸੰਵਿਧਾਨਕ ਵਿਧਾਨਕ ਹੁਕਮ ਨੂੰ ਰੱਦ ਕਰਨਗੇ ਅਤੇ ਆਪਣੀ ਧਰਤੀ ਉਤੇ ਕਾਨੂੰਨ ਦਾ ਰਾਜ ਬਹਾਲ ਕਰਨਗੇ। ਇਸ ਮਗਰੋਂ ਦੇਸ਼ ਦੀ ਦੱਖਣੀ ਸਰਹੱਦ ਦੁਆਲੇ ਕੰਧ ਨਿਰਮਾਣ ਦੀ ਆਪਣੀ ਯੋਜਨਾ ਉਤੇ ਅਮਲ ਸ਼ੁਰੂ ਕਰਨਗੇ। ਇਸ ਨਾਲ ਨੌਜਵਾਨਾਂ ਦੀਆਂ ਨਸਾਂ ਵਿੱਚ ਜ਼ਹਿਰ ਘੋਲ ਰਹੇ ਨਸ਼ਿਆਂ ਦੇ ਨਾਲ-ਨਾਲ ਹਿੰਸਕ ਗਰੋਹਾਂ ਨੂੰ ਦੇਸ਼ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ। ਰਿਪਬਲਿਕਨ ਉਮੀਦਵਾਰ ਨੇ ਕਿਹਾ ਕਿ ਉਹ ਵਿਦੇਸ਼ ਵਿਭਾਗ ਨੂੰ ਫੌਰੀ ਸੀਰਿਆਈ ਰਿਫਿਊਜੀ ਸਮਝੌਤਾ ਪ੍ਰੋਗਰਾਮ ਮੁਅੱਤਲ ਕਰਨ ਅਤੇ ਉਸ ਖਿੱਤੇ ਵਿੱਚ ਸੁਰੱਖਿਅਤ ਜ਼ੋਨ ਬਣਾਉਣ ਦੀ ਯੋਜਨਾ ਦਾ ਨਿਰਦੇਸ਼ ਦੇਣਗੇ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …