Breaking News
Home / ਦੁਨੀਆ / ਭਾਰਤ ਹਵਾਲਗੀ ਮਾਮਲੇ ਵਿਚ ਅਦਾਲਤ ‘ਚ ਪੇਸ਼ ਹੋਇਆ ਵਿਜੇ ਮਾਲਿਆ

ਭਾਰਤ ਹਵਾਲਗੀ ਮਾਮਲੇ ਵਿਚ ਅਦਾਲਤ ‘ਚ ਪੇਸ਼ ਹੋਇਆ ਵਿਜੇ ਮਾਲਿਆ

4 ਦਸੰਬਰ ਤੱਕ ਮਿਲੀ ਜ਼ਮਾਨਤ
ਲੰਡਨ/ਬਿਊਰੋ ਨਿਊਜ਼
ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਲੋੜੀਂਦਾ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਭਾਰਤ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਵੈਸਟ ਮਨਿਸਟਰ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ 4 ਦਸੰਬਰ ਤੱਕ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਤੈਅ ਕਰ ਦਿੱਤੀ। ਸੁਣਵਾਈ ਤੋਂ ਬਾਅਦ ਵਿਜੇ ਮਾਲਿਆ ਨੇ ਕਿਹਾ ਕਿ ਉਹ ਮੀਡੀਆ ਨੂੰ ਜਵਾਬਦੇਹ ਨਹੀਂ ਹੈ ਅਤੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇਵੇਗਾ।ઠ
ਜ਼ਿਕਰਯੋਗ ਹੈ ਕਿ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨ ਨੇ ਬੈਂਕਾਂ ਦਾ ਕਰੀਬ 9000 ਕਰੋੜ ਰੁਪਏ ਦਾ ਕਰਜ਼ਾ ਵਾਪਸ ਨਹੀਂ ਕੀਤਾ। ਇਸ ਮਾਮਲੇ ਵਿਚ ਉਹ ਭਾਰਤ ਵਿਚ ਲੋੜੀਂਦਾ ਹੈ। ਉਹ ਮਾਰਚ, 2016 ਤੋਂ ਬ੍ਰਿਟੇਨ ਵਿਚ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …