ਬਰੈਂਪਟਨ : ਆਪਸੀ ਭਾਈਚਾਰਾ ਮਜਬੂਤ ਕਰਨ ਤੇ ਦੁੱਖ ਸੁੱਖ ਵਿੱਚ ਭਾਈਵਾਲ ਬਣਨ ਦੇ ਉਦੇਸ ਨੂੰ ਲੈ ਕੇ ਸਿਰਫ ਤਿੰਨ ਕੁ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਬਰਨਾਲਾ ਡਿਸਟਰਿਕ ਫੈਮਲੀਜ਼ ਐਸੋਸੀਏਸ਼ਨ ਨੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਬਹੁਤ ਸਾਰੇ ਪਰਿਵਾਰ ਜੁੜ ਚੁੱਕੇ ਹਨ । ਬਹੁਤ ਹੀ ਸੁਹਿਰਦ ਵਿਅਕਤੀਆਂ ਦੀ ਕਮੇਟੀ ਹੋਂਦ ਵਿੱਚ ਆ ਗਈ ਹੈ। ਪਰਿਵਾਰਾਂ ਦੀ ਸਹਿਮਤੀ ਮੁਤਾਬਕ ਪਹਿਲੇ ਪ੍ਰੋਗਰਾਮ ਦੇ ਰੂਪ ਵਿੱਚ 24 ਸਤੰਬਰ ਨੂੰ ਵਾਈਲਡ ਵੁੱਡ ਪਾਰਕ ਵਿੱਚ ਪਿਕਨਿਕ ਮਨਾਈ ਜਾਵੇਗੀ। ਪਿਕਨਿਕ ਦੀ ਤਿਆਰੀ ਸਬੰਧੀ ਵਿਚਾਰ ਕਰਨ ਲਈ ਐਸੋਸੀਏਸ਼ਨ ਦੀ ਤੀਜੀ ਮੀਟਿੰਗ 20 ਮਈ ਦਿਨ ਸ਼ਨੀਵਾਰ 2:00 ਵਜੇ ਮਾਲਟਨ ਗੁਰੂਘਰ ਵਿੱਚ ਰੱਖੀ ਗਈ ਹੈ। ਇਸ ਤੋਂ ਬਿਨਾਂ ਜੇ ਕੋਈ ਪਰਿਵਾਰ ਮੈਂਬਰ ਬਣਨ ਤੋਂ ਰਹਿ ਗਿਆ ਹੋਵੇ ਤਾਂ ਉਸ ਤੱਕ ਪਹੁੰਚ ਕੀਤੀ ਜਾਵੇਗੀ। ਪ੍ਰਬੰਧਕਾਂ ਵਲੋਂ ਸਾਰੇ ਮੈਂਬਰ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਮੀਟਿੰਗ ਵਿੱਚ ਪਿਕਨਿਕ ਨੂੰ ਵਧੀਆ ਢੰਗ ਨਾਲ ਮਨਾਉਣ ਲਈ ਆਪਣੇ ਸੁਝਾਅ ਦੇਣ ਲਈ ਜ਼ਰੂਰ ਹਾਜ਼ਰ ਹੋਣ। ਵਧੇਰੇ ਜਾਣਕਾਰੀ ਲਈ ਜੰਗੀਰ ਸਿੰਘ ਸੈਂਭੀ ਬਰਨਾਲਾ ( 416-409-0126), ਡਾ: ਰਵੀ ਗੋਇਲ ਬਰਨਾਲਾ (647-710-8520 ), ਸੁਰਜੀਤ ਸਿੰਘ ਘੁੰਮਣ ਬਰਨਾਲਾ ( 905-457-4553), ਹਰਪਰੀਤ ਸਿੰਘ ਢਿੱਲੋਂ ਮੱਝੂਕੇ (647-671-8232 ), ਬਲਵਿੰਦਰ ਸਿੰਘ ਧਾਲੀਵਾਲ ਛੀਨੀਵਾਲ ਕਲਾਂ (647-607-0109 ) , ਨਿਕੇਸ਼ ਗਰਗ ਬਰਨਾਲਾ (647-643-1919), ਬੇਅੰਤ ਸਿੰਘ ਮਾਨ ਬਰਨਾਲਾ ( 647-763-3960 ) ਜਾਂ ਖੁਸ਼ਪਰੀਤ ਸਿੰਘ ਧਾਲੀਵਾਲ ( 647-448-0611 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …