Breaking News
Home / ਭਾਰਤ / ਸੂਰਤ ‘ਚ ਪਰਵਾਸੀ ਮਜ਼ਦੂਰਾਂ ਵੱਲੋਂ ਹੰਗਾਮਾ

ਸੂਰਤ ‘ਚ ਪਰਵਾਸੀ ਮਜ਼ਦੂਰਾਂ ਵੱਲੋਂ ਹੰਗਾਮਾ

ਘਰ ਜਾਣ ਦੀ ਮੰਗ ਨੂੰ ਲੈ ਕੇ ਕੀਤਾ ਪਥਰਾਅ, ਪੁਲਿਸ ਨਾਲ ਹੋਈ ਝੜਪ
ਸੂਰਤ/ਬਿਊਰੋ ਨਿਊਜ਼

ਗੁਜਰਾਤ ਦੇ ਸੂਰਤ ‘ਚ ਅੱਜ ਫਿਰ ਪਰਵਾਸੀ ਮਜ਼ਦੂਰਾਂ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ। ਬਰੇਲੀ ਇਲਾਕੇ ‘ਚ ਪਰਵਾਸੀ ਮਜ਼ਦੂਰ ਅੱਜ ਘਰ ਜਾਣ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਅਤੇ ਉਨ੍ਹਾਂ ਪਥਰਾਅ ਵੀ ਕੀਤਾ। ਇਸ ਮੌਕੇ ‘ਤੇ ਪਹੁੰਚੀ ਪੁਲਿਸ ‘ਤੇ ਵੀ ਮਜ਼ਦੂਰਾਂ ਨੇ ਪਥਰਾਅ ਕੀਤਾ ਅਤੇ ਇਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਇਸ ਤੋਂ ਪਹਿਲਾਂ ਵੀ ਖਾਜੋੜ ‘ਚ ਤਿਆਰ ਕੀਤੀ ਜਾ ਰਹੀ ਏਸ਼ੀਆ ਦੀ ਸਭ ਤੋਂ ਵੱਡੀ ਡਾਇਮੰਡ ਬੋਰਸ ‘ਚ 28 ਅਪ੍ਰੈਲ ਨੂੰ ਕੰਮ ਕਰ ਰਹੇ ਮਜ਼ਦੂਰਾਂ ਨੇ ਜਮ ਕੇ ਹੰਗਾਮਾ ਕੀਤਾ ਸੀ। ਦੇਸ਼ ਭਰ ‘ਚ ਲੌਕਡਾਊਨ ਲੱਗਿਆ ਹੋਇਆ ਹੈ ਪ੍ਰੰਤੂ ਇਥੇ ਫਿਰ ਵੀ ਮਜ਼ਦੂਰਾਂ ਤੋਂ ਕੰਮ ਲਿਆ ਜਾ ਰਿਹਾ ਹੈ, ਜਿਸ ਤੋਂ ਪਰਵਾਸੀ ਮਜ਼ਦੂਰ ਕਾਫ਼ੀ ਨਾਰਾਜ਼ ਸਨ। ਮਜ਼ਦੂਰਾਂ ਨੇ ਬੋਰਸ ਦੇ ਦਫ਼ਤਰ ‘ਤੇ ਵੀ ਪਥਰਾਅ ਕੀਤਾ ਅਤੇ ਤੋੜਫੋੜ ਕੀਤੀ ਸੀ। ਮਜ਼ਦੂਰਾਂ ਦਾ ਆਰੋਪ ਸੀ ਕਿ ਉਨ੍ਹਾਂ ਤੋਂ ਕੰਮ ਲਿਆ ਜਾ ਰਿਹਾ ਹੈ ਪ੍ਰੰਤੂ ਉਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਨੂੰ ਘਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …