4.7 C
Toronto
Saturday, October 25, 2025
spot_img
Homeਭਾਰਤਮੁੰਬਈ ਦੀ ਪੰਜਾਬ ਤੇ ਮਹਾਰਾਸ਼ਟਰਾ ਬੈਂਕ ਦਾ ਫਰਾਡ ਮਾਮਲਾ ਭਖਿਆ

ਮੁੰਬਈ ਦੀ ਪੰਜਾਬ ਤੇ ਮਹਾਰਾਸ਼ਟਰਾ ਬੈਂਕ ਦਾ ਫਰਾਡ ਮਾਮਲਾ ਭਖਿਆ

ਮਨਜਿੰਦਰ ਸਿਰਸਾ ਨੇ ਕਿਹਾ ਬੈਂਕ ਘਪਲੇ ਲਈ ਆਰ. ਬੀ. ਆਈ. ਜ਼ਿੰਮੇਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਮੁੰਬਈ ਦੀ ਪੰਜਾਬ ਤੇ ਮਹਾਰਾਸ਼ਟਰਾ ਬੈਂਕ ਦਾ ਫਰਾਡ ਮਾਮਲਾ ਪੂਰੇ ਭਾਰਤ ਵਿਚ ਭਖਿਆ ਹੋਇਆ ਹੈ। ਇਸ ਬੈਂਕ ਵਿੱਚ ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਰੁਪਏ ਫਸੇ ਹੋਏ ਹਨ। ਇਸ ਸਬੰਧੀ ਦਿੱਲੀ ਵਿੱਚ ਗੁਰਦੁਆਰਾ ਕਮੇਟੀਆਂ ਤੇ ਹੋਰ ਪੀੜਤਾਂ ਦੀ ਇਕੱਤਰਤਾ ਵੀ ਹੋਈ। ਬੈਂਕ ਵਿੱਚ 1984 ਕਤਲੇਆਮ ਦੇ ਪੀੜਤਾਂ ਦਾ ਵੀ ਪੈਸਾ ਫਸਿਆ ਹੋਇਆ ਹੈ। ਧਿਆਨ ਰਹੇ ਕਿ 4385 ਕਰੋੜ ਰੁਪਏ ਦੇ ਘੁਟਾਲੇ ਸਬੰਧੀ ਇਸ ਬੈਕ ਦੇ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਨੂੰ 9 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੀ. ਐੱਮ. ਸੀ. ਬੈਂਕ ਘੋਟਾਲੇ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਵੀ ਜ਼ਿੰਮੇਵਾਰ ਹੈ। ਸਿਰਸਾ ਨੇ ਕਿਹਾ ਕਿ ਇਸ ਬੈਂਕ ਨੂੰ ਆਰ.ਬੀ.ਆਈ. ਚਲਾ ਰਹੀ ਹੈ ਅਤੇ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦਾ ਪੈਸਾ ਵਾਪਸ ਕਰਵਾਏ।

RELATED ARTICLES
POPULAR POSTS