Breaking News
Home / ਭਾਰਤ / ਭਾਰਤ ਨੂੰ ਸਵਿਸ ਬੈਂਕਾਂ ‘ਚ ਖਾਤਾ ਰੱਖਣ ਵਾਲੇ ਭਾਰਤੀਆਂ ਦੀ ਪਹਿਲੀ ਸੂਚੀ ਮਿਲੀ

ਭਾਰਤ ਨੂੰ ਸਵਿਸ ਬੈਂਕਾਂ ‘ਚ ਖਾਤਾ ਰੱਖਣ ਵਾਲੇ ਭਾਰਤੀਆਂ ਦੀ ਪਹਿਲੀ ਸੂਚੀ ਮਿਲੀ

ਸਵਿਟਜ਼ਰਲੈਂਡ ‘ਚ ਹਨ 75 ਦੇਸ਼ਾਂ ਦੇ ਧਨਾਢ ਵਿਅਕਤੀਆਂ ਦੇ ਖਾਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸਵਿਟਜ਼ਰਲੈਂਡ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਸਵਿਸ ਬੈਂਕ ‘ਚ ਖੁੱਲ੍ਹੇ ਭਾਰਤੀ ਖਾਤਿਆਂ ਨਾਲ ਜੁੜੀ ਪਹਿਲੀ ਜਾਣਕਾਰੀ ਸੌਂਪ ਦਿੱਤੀ ਹੈ। ਕਾਲੇ ਧਨ ਬਾਰੇ ਪਤਾ ਲਗਾਉਣ ਸਬੰਧੀ ਇਸ ਨੂੰ ਭਾਰਤ ਸਰਕਾਰ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਭਾਰਤ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ ‘ਚੋਂ ਇੱਕ ਹੈ, ਜਿਸ ਨੂੰ ਇਹ ਜਾਣਕਾਰੀ ਮਿਲ ਰਹੀ ਹੈ। ਸਵਿਟਜ਼ਰਲੈਂਡ ਦੇ ਟੈਕਸ ਵਿਭਾਗ ਮੁਤਾਬਕ ਇਸ ਤੋਂ ਬਾਅਦ ਭਾਰਤ ਨੂੰ ਅਗਲੀ ਜਾਣਕਾਰੀ ਸਾਲ 2020 ‘ਚ ਸੌਂਪੀ ਜਾਵੇਗੀ। ਜਾਣਕਾਰੀ ਮੁਤਾਬਕ ਸਵਿਟਜ਼ਰਲੈਂਡ ‘ਚ ਦੁਨੀਆ ਦੇ 75 ਦੇਸ਼ਾਂ ਦੇ ਧਨਾਢ ਵਿਅਕਤੀਆਂ ਦੇ ਖਾਤੇ ਹਨ ਅਤੇ 31 ਦੇ ਕਰੀਬ ਖਾਤੇ ਰਡਾਰ ‘ਤੇ ਹਨ। ਇਨ੍ਹਾਂ ‘ਚੋਂ ਭਾਰਤ ਦੇ ਕਈ ਖਾਤੇ ਵੀ ਸ਼ਾਮਲ ਹਨ। ਧਿਆਨ ਰਹੇ ਕਿ ਜੂਨ 2014 ਵਿਚ ਭਾਰਤ ਨੇ ਸਵਿੱਟਜ਼ਰਲੈਂਡ ਦੀਆਂ ਬੈਂਕਾਂ ਵਿਚ ਬੇਹਿਸਾਬ ਧਨ ਰੱਖਣ ਵਾਲੇ ਭਾਰਤੀਆਂ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਸੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …