Breaking News
Home / ਭਾਰਤ / ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਚੁੱਕੇ ਸਵਾਲ

ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਚੁੱਕੇ ਸਵਾਲ

ਕਿਹਾ ਮਜ਼ਦੂਰਾਂ ਦਾ ਕਿਰਾਇਆ ਕਿਉਂ ਨਹੀਂ ਦਿੱਤਾ ਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਜ਼ਦੂਰਾਂ ਦੀ ਘਰ ਵਾਪਸੀ ਲਈ ਮੋਦੀ ਸਰਕਾਰ ਦਾ ਘਿਰਾਓ ਕਰਦਿਆਂ ਉਨ੍ਹਾਂ ਤੋਂ ਲਏ ਜਾ ਰਹੇ ਕਿਰਾਏ ਬਾਰੇ ਸਵਾਲ ਖੜ੍ਹੇ ਕੀਤੇ ਹਨ। ਸੋਨੀਆ ਗਾਂਧੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੇ ਵਿਦੇਸ਼ ਤੋਂ ਭਾਰਤੀਆਂ ਨੂੰ ਮੁਫਤ ਲਿਆਂਦਾ ਜਾ ਸਕਦਾ ਹੈ, ਗੁਜਰਾਤ ‘ਚ ਇੱਕ ਪ੍ਰੋਗਰਾਮ ‘ਤੇ 100 ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ, ਰੇਲਵੇ ਵਿਭਾਗ ਪ੍ਰਧਾਨ ਮੰਤਰੀ ਰਾਹਤ ਫੰਡ ਲਈ 151 ਕਰੋੜ ਰੁਪਏ ਦੇ ਸਕਦਾ ਹੈ, ਤਾਂ ਮਜ਼ਦੂਰਾਂ ਦਾ ਕਿਰਾਇਆ ਕਿਉਂ ਨਹੀਂ ਦਿੱਤਾ ਜਾ ਸਕਦਾ? ਇਸ ਮੁੱਦੇ ਨੂੰ ਉਠਾਉਂਦਿਆਂ ਸੋਨੀਆ ਗਾਂਧੀ ਨੇ ਐਲਾਨ ਕੀਤਾ ਕਿ ਹੁਣ ਕਾਂਗਰਸ ਦੀਆਂ ਸੂਬਾਈ ਕਮੇਟੀਆਂ ਹਰ ਲੋੜਵੰਦ ਮਜ਼ਦੂਰ ਤੇ ਮਜ਼ਦੂਰ ਦੀ ਘਰ-ਘਰ ਵਾਪਸੀ ਲਈ ਰੇਲ ਯਾਤਰਾ ਲਈ ਟਿਕਟ ਦਾ ਖਰਚਾ ਚੁੱਕਣਗੀਆਂ। ਦੂਜੇ ਪਾਸੇ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਮਜ਼ਦੂਰਾਂ ਤੋਂ ਕਿਰਾਇਆ ਨਹੀਂ ਮੰਗਿਆ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …