Breaking News
Home / ਭਾਰਤ / ਅੰਨ੍ਹਾਪਣ : ਲਗਾਤਾਰ ਦੇਖਦੇ ਰਹਿਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ‘ਚ ਆ ਜਾਂਦਾ ਹੈ ਖਿਚਾਅ

ਅੰਨ੍ਹਾਪਣ : ਲਗਾਤਾਰ ਦੇਖਦੇ ਰਹਿਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ‘ਚ ਆ ਜਾਂਦਾ ਹੈ ਖਿਚਾਅ

ਹਨ੍ਹੇਰੇ ‘ਚ ਸੈਲ ਫੋਨ ਵੇਖਣ ਨਾਲ ਬੁਝ ਸਕਦੀ ਹੈ ਅੱਖਾਂ ਦੀ ਜੋਤ
ਕੁਰੂਕਸ਼ੇਤਰ : ਦੇਰ ਰਾਤ ਤੱਕ ਹਨ੍ਹੇਰੇ ਵਿਚ ਸਮਾਰਟ ਫੋਨ ‘ਤੇ ਨਜ਼ਰਾਂ ਲਾਈ ਰੱਖਣ ਨਾਲ ਨੌਜਵਾਨਾਂ ਵਿਚ ਅੰਸ਼ਿਕ ਅੰਨ੍ਹਾਪਣ ਦੇ ਨਾਲ ਹੀ ਮੋਤੀਆ ਬਿੰਦ ਅਤੇ ਕਾਲਾ ਮੋਤੀਆ, ਯੁਵਾਇਟਿਸ ਅਤੇ ਪੁਤਲੀ ਦੇ ਲੈਨਜ਼ ਨਾਲ ਚਿਪਕ ਜਾਣ ਵਰਗੀਆਂ ਅੱਖਾਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਇਕ ਅਨੁਮਾਨ ਮੁਤਾਬਕ ਸੂਬੇ ਵਿਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਕੋਲ ਸੌ ਤੋਂ ਵੱਧ ਨੌਜਵਾਨ ਇਲਾਜ ਲਈ ਪਹੁੰਚਦੇ ਹਨ। ਕੁਰੂਕਸ਼ੇਤਰ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਦੇ ਅੱਖਾਂ ਦੀ ਬਿਮਾਰੀ ਦੇ ਵਿਭਾਗ ਵਿਚ ਹੀ ਹਰ ਰੋਜ਼ ਦੋ ਤੋਂ ਤਿੰਨ ਅਜਿਹੇ ਨੌਜਵਾਨ ਆਉਂਦੇ ਹਨ ਜਿਹੜੇ ਸਮਾਰਟ ਫੋਨ ਦੇ ਕਾਰਨ ਅੱਖਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ 25 ਸਾਲ ਤੋਂ ਘੱਟ ਉਮਰ ਦੇ ਅਜਿਹੇ ਨੌਜਵਾਨ ਹਨ, ਜਿਹੜੇ ਦੇਰ ਰਾਤ ਤੱਕ ਜਾਂ ਤਾਂ ਆਪਣੇ ਸਮਾਰਟ ਫੋਨ ਨਾ ਲ ਚਿਪਕੇ ਰਹਿੰਦੇ ਹਨ ਜਾਂ ਫਿਰ ਲੈਪਟਾਪ ‘ਤੇ। ਐਲਐਨਜੇਪੀ ਹਸਪਤਾਲ ਦੇ ਸੀਨੀਅਰ ਅੱਖਾਂ ਦੇ ਮਾਹਿਰ ਡਾਕਟਰ ਮੁਕੇਸ਼ ਸੈਲ ਫੋਨ ਕਾਰਨ ਅੱਖਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਦੱਸਦੇ ਹੋਏ ਕਹਿੰਦੇ ਹਨ ਕਿ ਸਮਾਰਟ ਫੋਨ ਦੀ ਸਕਰੀਨ ਦੇਖਦੇ ਰਹਿਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਆ ਜਾਂਦਾ ਹੈ। ਸਮਾਰਟ ਫੋਨ ਤੋਂ ਨਿਕਲਣ ਵਾਲੀ ਤਿੱਖੀ ਰੌਸ਼ਨੀ ਰੇਟਿਨਾ ਦੇ ਮੈਕਿਊਲਰ ਏਰੀਆ ‘ਤੇ ਮਾੜਾ ਅਸਰ ਪਾਉਂਦੀ ਹੈ। ਇਹ ਅੱਖ ਦਾ ਸਭ ਤੋਂ ਅਹਿਮ ਹਿੱਸਾ ਹੈ। ਅੱਖ ਦੇ ਇਸੇ ਬਿੰਦੂ ‘ਤੇ ਪਰਛਾਵੇਂ ‘ਤੇ ਪੈਣ ਵਾਲੀ ਰੋਸ਼ਨੀ ਦੇ ਕਾਰਨ ਅਸੀਂ ਦੇਖ ਸਕਦੇ ਹਾਂ। ਹਨ੍ਹੇਰੇ ‘ਚ ਸੈਲ ਫੋਨ ਨਾਲ ਚਿਪਕੇ ਰਹਿਣ ਨਾਲ ਇਸ ਬਿੰਦੂ ਦੇ ਲੈਨਜ਼ ‘ਤੇ ਅਸਰ ਪੈਂਦਾ ਹੈ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਅਕੜ ਜਾਂਦੀਆਂ ਹਨ। ਦਰਦ ਹੋਣ ਲੱਗਦਾ ਹੈ ਅਤੇ ਵਿਅਕਤੀ ਵਿਚ ਅੱਖਾਂ ਤੋਂ ਰੰਗੀਨ ਗੋਲੇ ਦਿਖਣ ਦੇ ਨਾਲ ਤੇਜ਼ ਦਰਦ ਹੁੰਦਾ ਹੈ, ਜੀ ਮਚਲਣ ਵਰਗੇ ਲੱਛਣ ਵੀ ਹੁੰਦੇ ਹਨ। ਇਸੇ ਤਰ੍ਹਾਂ ਮੋਤੀਆ ਬਿੰਦ ‘ਚ ਧੁੰਦਲੀ ਪਰਤ ਆਉਣਾ, ਸਪੱਸ਼ਟ ਨਾ ਦਿਖਣਾ ਵਰਗੇ ਲੱਛਣ ਨਾਲ ਬਿਮਾਰੀ ਵਧਦੀ ਜਾਂਦੀ ਹੈ। ਡਰਾਈ ਆਈ ਅਤੇ ਐਲਰਜੈਟਿਕ ਕੰਜੈਟਿਕਸ ਵਰਗੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਹਨ। ਯੁਵਾਇਟਿਸ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਡਾ. ਮੁਕੇਸ਼ ਦੱਸਦੇ ਹਨ ਕਿ ਸਮਾਰਟ ਫੋਨ ਲਈ ਸਮਾਂ ਨਿਰਧਾਰਤ ਕਰੋ। ਰਾਤ ਨੂੰ ਬੈਡ ‘ਤੇ ਲੇਟ ਕੇ ਹਨ੍ਹੇਰੇ ਵਿਚ ਇਸਦਾ ਇਸਤੇਮਾਲ ਬਿਲਕੁਲ ਨਾ ਕਰੋ।
20 ਮਿੰਟ ਦਾ ਬਰੇਕ ਲੈ ਕੇ ਅਰਾਮ ਦੇਣ
ਸਾਨੂੰ ਹਰ 20 ਮਿੰਟ ਵਿਚ ਬਰੇਕ ਲੈ ਕੇ ਅੱਖਾਂ ਨੂੰ ਅਰਾਮ ਦੇਣਾ ਚਾਹੀਦਾ ਹੈ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਮਿਲਦਾ ਹੈ। ਹਰੀਆਂ ਸਬਜ਼ੀਆਂ ਦਾ ਇਸਤੇਮਾਲ ਅੱਖਾਂ ਲਈ ਫਾਇਦੇਮੰਦ ਰਹਿੰਦਾ ਹੈ। ਇਨਫੈਕਸ਼ਨ ਜਾਂ ਹੋਰ ਕੇਸ ਵਿਚ ਸਮੇਂ ‘ਤੇ ਜਾਂਚ ਅਤੇ ਇਲਾਜ ਨਾਲ ਅਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ।
ਸਰਵਾਈਕਲ ਵੀ ਇਸਦਾ ਇਕ ਵੱਡਾ ਕਾਰਨ
ਫਿਜ਼ੀਓਥੈਪਿਸਟ ਸੁਮਿਤ ਸ਼ਰਮਾ ਮੁਤਾਬਕ, ਰਾਤ ਨੂੰ ਲਗਾਤਾਰ ਇਕ ਹੀ ਪੁਜੀਸ਼ਨ ‘ਚ ਲੇਟ ਕੇ ਹੱਥਾਂ ਤੋਂ ਮੋਬਾਇਲ ਚਲਾਉਣ ਨਾਲ ਗਰਦਨ ਦੀਆਂ ਹੱਡੀਆਂ ਆਪਣੀ ਥਾਂ ਤੋਂ ਹਟ ਜਾਂਦੀਆਂ ਹਨ ਤੇ ਦਬਾਅ ਟ੍ਰੈਫਿਜੀਅਸ ਨਸਾਂ ‘ਤੇ ਪੈਂਦਾ ਹੈ, ਜਿਸ ਨਾਲ ਨਸਾਂ ਸੁੱਜ ਜਾਂਦੀਆਂ ਹਨ। ਇਸ ਦੇ ਬਾਅਦ ਸਰਵਾਈਕਲ ਦਾ ਦਰਦ ਸ਼ੁਰੂ ਹੋ ਜਾਂਦਾ ਹੈ।

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …