-4.8 C
Toronto
Monday, December 15, 2025
spot_img
Homeਜੀ.ਟੀ.ਏ. ਨਿਊਜ਼ਸਕੂਲ ਦੀ ਬੱਸ ਪਲਟਣ ਕਾਰਨ 7 ਵਿਦਿਆਰਥੀ ਹੋਏ ਜਖਮੀ

ਸਕੂਲ ਦੀ ਬੱਸ ਪਲਟਣ ਕਾਰਨ 7 ਵਿਦਿਆਰਥੀ ਹੋਏ ਜਖਮੀ

ਓਨਟਾਰੀਓ/ਬਿਊਰੋ ਨਿਊਜ਼ : ਵੈਸਟ ਰੀਜਨ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੁੱਡਸਟੌਕ ਨੇੜੇ ਹੋਏ ਇੱਕ ਗੰਭੀਰ ਹਾਦਸੇ ਦੀ ਜਾਂਚ ਕਰ ਰਹੀ ਹੈ। ਇਸ ਹਾਦਸੇ ਵਿੱਚ ਇੱਕ ਸਕੂਲ ਬੱਸ ਪਲਟ ਗਈ।
ਮੰਗਲਵਾਰ ਸਵੇਰੇ 8 ਵਜੇ ਤੋਂ ਬਾਅਦ ਵੁੱਡਸਟੌਕ ਦੇ ਦੱਖਣ ਵੱਲ ਆਕਸਫੋਰਡ ਕਾਊਂਟੀ ਵਿੱਚ ਡੌਜ ਲਾਈਨ ਤੇ ਕੱਥਬਰਟ ਰੋਡ ਨੇੜੇ ਵਾਪਰਿਆ।
ਓਪੀਪੀ ਦੇ ਸਾਰਜੈਂਟ ਐਡ ਸੈਨਚੱਕ ਨੇ ਆਖਿਆ ਕਿ ਇਕਹਿਰੀ ਗੱਡੀ ਨੂੰ ਪੇਸ ਆਏ ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਬੱਸ ਥੱਲੇ ਹੀ ਦੱਬ ਗਿਆ। ਸੈਨਚੱਕ ਨੇ ਆਖਿਆ ਕਿ ਬੱਸ ਵਿੱਚ ਘੱਟੋ ਘੱਟ 40 ਬੱਚੇ ਸਵਾਰ ਸਨ ਜਦੋਂ ਇਹ ਹਾਦਸਾ ਵਾਪਰਿਆ। ਜਿਹੜਾ ਬੱਚਾ ਬੱਸ ਥੱਲੇ ਦੱਬ ਗਿਆ ਸੀ ਉਸ ਨੂੰ ਏਅਰਲਿਫਟ ਕਰਕੇ ਲੋਕਲ ਹਸਪਤਾਲ ਲਿਜਾਇਆ ਗਿਆ। ਕਈ ਹੋਰਨਾਂ ਵਿਦਿਆਰਥੀਆਂ ਨੂੰ ਵੀ ਐਂਬੂਲੈਂਸ ਰਾਹੀਂ ਇਲਾਜ ਲਈ ਲੋਕਲ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਮੰਗਲਵਾਰ ਸਵੇਰੇ 11 ਵਜੇ ਜਾਰੀ ਕੀਤੀ ਗਈ ਅਪਡੇਟ ਵਿੱਚ ਆਕਸਫੋਰਡ ਕਾਊਂਟੀ ਪੈਰਾਮੈਡਿਕਸ ਸਰਵਿਸਿਜ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਛੇ ਬੱਚਿਆਂ ਨੂੰ ਮਾਮੂਲੀ ਸੱਟਾਂ ਦੇ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇੱਕ ਹੋਰ ਬੱਚੇ ਨੂੰ ਏਅਰਲਿਫਟ ਕਰਕੇ ਲੰਡਨ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਹਾਦਸੇ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ। ਓਪੀਪੀ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਕਿਸੇ ਖਿਲਾਫ ਕੋਈ ਚਾਰਜਿਜ ਨਹੀਂ ਲਾਏ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS