4.8 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਮਿਤਜੀ ਹੰਟਰ ਨੇ ਵੀ ਮੇਅਰ ਦੀ ਚੋਣ ਲਈ ਖੜ੍ਹੇ ਹੋਣ ਦਾ ਕੀਤਾ...

ਮਿਤਜੀ ਹੰਟਰ ਨੇ ਵੀ ਮੇਅਰ ਦੀ ਚੋਣ ਲਈ ਖੜ੍ਹੇ ਹੋਣ ਦਾ ਕੀਤਾ ਫੈਸਲਾ

ਓਨਟਾਰੀਓ : ਓਨਟਾਰੀਓ ਦੀ ਲਿਬਰਲ ਐਮਪੀਪੀ ਵੱਲੋਂ ਟੋਰਾਂਟੋ ਦੇ ਸਾਬਕਾ ਮੇਅਰ ਜੌਹਨ ਟੋਰੀ ਦੀ ਥਾਂ ਲੈਣ ਲਈ ਚੋਣ ਪਿੜ ਵਿੱਚ ਨਿੱਤਰਣ ਦਾ ਫੈਸਲਾ ਕੀਤਾ ਗਿਆ ਹੈ। ਬਲੈਕ ਪ੍ਰੋਫੈਸ਼ਨਲ ਇਨ ਟੈਕ (ਬੀਪੀਟੀਐਨ) ਵੱਲੋਂ ਕਰਵਾਏ ਗਏ ਇੱਕ ਈਵੈਂਟ ਉੱਤੇ ਮਿਤਜੀ ਹੰਟਰ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਇਹ ਖੁਲਾਸਾ ਕੀਤਾ ਕਿ ਉਹ ਜੂਨ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਸਕਾਰਬਰੋ-ਗਿਲਡਵੁੱਡ ਐਮਪੀਪੀ ਨੇ ਆਖਿਆ ਕਿ ਟੋਰਾਂਟੋ ਲਈ ਇਹ ਕਾਫੀ ਅਸਥਿਰਤਾ ਵਾਲਾ ਸਮਾਂ ਹੈ ਤੇ ਇਹ ਸਿਟੀ ਲਈ ਬਹੁਤ ਹੀ ਅਹਿਮ ਸਮਾਂ ਵੀ ਹੈ। ਹੁਣ ਸਮਾਂ ਟੋਰਾਂਟੋ ਨੂੰ ਲੀਹ ਉੱਤੇ ਲੈ ਕੇ ਆਉਣ ਦਾ ਆ ਗਿਆ ਹੈ।

 

RELATED ARTICLES
POPULAR POSTS