2.4 C
Toronto
Wednesday, November 12, 2025
spot_img
Homeਜੀ.ਟੀ.ਏ. ਨਿਊਜ਼ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ 2.5 ਲੱਖ ਘਰ ਡੁੱਬੇ ਹਨੇਰੇ 'ਚ

ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ 2.5 ਲੱਖ ਘਰ ਡੁੱਬੇ ਹਨੇਰੇ ‘ਚ

ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ‘ਚ ਆਏ ਬਰਫੀਲੇ ਤੂਫਾਨ ਕਾਰਨ ਕਿਊਬਿਕ ਸੂਬੇ ਦੇ ਮਾਂਟਰੀਅਲ ਸ਼ਹਿਰ ਦਾ ਵੱਡਾ ਖੇਤਰ ਹਨੇਰੇ ‘ਚ ਡੁੱਬ ਗਿਆ। ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ ਲਗਭਗ 2.5 ਲੱਖ ਘਰ ਹਨੇਰੇ ‘ਚ ਹਨ। ਹਾਈਡਰੋ ਕਿਊਬਿਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਰਫੀਲੇ ਤੂਫਾਨ ਕਾਰਨ ਸਭ ਤੋਂ ਵੱਧ ਲਾਵਾਲ ਇਲਾਕਾ ਪ੍ਰਭਾਵਿਤ ਹੋਇਆ ਹੈ।
ਹਾਈਡਰੋ ਕਿਊਬਿਕ ਦਾ ਕਹਿਣਾ ਹੈ ਕਿ ਬਰਫੀਲੇ ਤੂਫਾਨ ਕਾਰਨ ਬਿਜਲੀ ਸਪਲਾਈ ‘ਚ ਰੁਕਾਵਟ ਪੈਦਾ ਹੋਈ ਹੈ। ਵਿਭਾਗ ਨੇ ਕਿਹਾ ਹੈ ਕਿ ਇਸ ਕਾਰਨ ਸਭ ਤੋਂ ਜ਼ਿਆਦਾ ਮਾਂਟਰੀਅਲ ਦੀ ਲਾਵਾਲ ਇਲਾਕਾ ਹੋਇਆ ਹੈ, ਜਿੱਥੇ 40 ਫੀਸਦੀ ਲੋਕਾਂ ਦੇ ਘਰਾਂ ਦੀ ਬਿਜਲੀ ਅਜੇ ਵੀ ਬੰਦ ਹੈ। ਲਾਵਾਲ ਦੇ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ਕਿਉਂਕਿ ਪੰਜ ਵਿਅਕਤੀਆਂ ਨੂੰ ਦੋ ਵੱਖ-ਵੱਖ ਘਟਨਾਵਾਂ ਤਹਿਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ ਘਟਨਾ ‘ਚ ਘਰ ਦੇ ਅੰਦਰ ਬਾਰਬੀਕਿਊ ਦੀ ਵਰਤੋਂ ਕੀਤੀ ਗਈ, ਜਿਸ ਤੋਂ ਬਾਅਦ ਦੋ ਬਾਲਗਾਂ ਅਤੇ ਦੋ ਬੱਚਿਆਂ (13 ਅਤੇ 11) ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੀ ਘਟਨਾ ‘ਚ ਇਕ ਪੁਰਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਾਇਰ ਫਾਈਟਰ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਦੋਵਾਂ ਘਰਾਂ ‘ਚ ਕਾਰਬਨ ਮੋਨੋਅਕਸਾਈਡ ਦੀ ਮਾਤਰਾ ਵਧ ਗਈ ਸੀ। ਬਿਜਲੀ ਦੀ ਘਾਟਨ ਕਾਰਨ ਕਈ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ। ਹਾਈਡਰੋ ਕਿਊਬਿਕ ਦਾ ਕਹਿਣਾ ਹੈ ਕਿ ਮੁਲਾਜ਼ਮ ਬਿਜਲੀ ਸਪਲਾਈ ਨੂੰ ਜਲਦ ਦਰੁਸਤ ਕਰਨ ਦੀ ਕੋਸ਼ਿ ‘ਚ ਲੱਗੇ ਹੋਏ ਹਨ।

RELATED ARTICLES
POPULAR POSTS