15 C
Toronto
Thursday, August 20, 2026
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਵਿਚ ਕੰਧ 'ਤੇ ਬਣੇਗਾ ਮੂਸੇਵਾਲਾ ਦਾ ਚਿੱਤਰ

ਬਰੈਂਪਟਨ ਵਿਚ ਕੰਧ ‘ਤੇ ਬਣੇਗਾ ਮੂਸੇਵਾਲਾ ਦਾ ਚਿੱਤਰ

ਬਰੈਂਪਟਨ ਵਿਚ ਕੰਧ ‘ਤੇ ਬਣੇਗਾ ਮੂਸੇਵਾਲਾ ਦਾ ਚਿੱਤਰਬਰੈਂਪਟਨ : ਬਰੈਂਪਟਨ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸੁਸਾਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ‘ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਤੇ ਪਰਿਵਾਰ ਦੀ ਬੇਨਤੀ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ ਜਾਵੇਗਾ। ਕੌਂਸਲ ਨੇ ਸਮਾਨ ਸਮੇਤ ਸਾਰੇ ਖਰਚਿਆਂ ਲਈ 1500 ਅਮਰੀਕੀ ਡਾਲਰ ਦੇ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ।

 

RELATED ARTICLES
POPULAR POSTS