ਕੈਲਗਰੀ : ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਣ ਵਾਲੇ ਕੈਨੇਡੀਅਨ ਫ਼ੌਜੀ ਬੁੱਕਮ ਸਿੰਘ ਤੇ ਯੂਸਫ ਮਲਾਲਾ ਦੇ ਨਾਂ ‘ਤੇ ਬਰੈਂਪਟਨ ਵਿਚ ਦੋ ਪਬਲਿਕ ਐਲੀਮੈਂਟਰੀ ਸਕੂਲ ਖੁੱਲ੍ਹਣਗੇ। 1916 ਵਿਚ ਬੁੱਕਣ ਸਿੰਘ ਨੇ ਕੈਨੇਡਾ ਦੀ ਫ਼ੌਜ ‘ਚ ਦੋ ਜੰਗਾਂ ਵਿਚ ਹਿੱਸਾ ਲਿਆ ਤੇ ਬਾਅਦ ‘ਚ ਟੀਬੀ ਦੀ ਬਿਮਾਰੀ ਕਾਰਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਪੂਰੇ ਫ਼ੌਜੀ ਸਨਮਾਨਾਂ ਨਾਲ ਦਫ਼ਨਾਇਆ ਗਿਆ ਸੀ। ਇਸੇ ਤਰ੍ਹਾਂ ਹੀ ਯੂਸਫ ਮਲਾਲਾ ਦਾ ਜੀਵਨ ਵੀ ਹੁਣ ਤਕ ਸੰਘਰਸ਼ਮਈ ਹੀ ਰਿਹਾ ਹੈ ਜਿਸ ਦੇ ਨਾਂ ‘ਤੇ ਸਕੂਲ ਦਾ ਨਾਂ ਰੱਖਿਆ ਜਾ ਰਿਹਾ ਹੈ। ਇਸ ਸਾਰੇ ਉਪਰਾਲੇ ਦੀ ਪਹਿਲਕਦਮੀ ਬੀਬੀ ਬਲਵੀਰ ਕੌਰ ਸੋਹੀ ਨੇ ਕੀਤੀ ਜਿਨ੍ਹਾਂ ਸਦਕਾ ਬਰੈਂਪਟਨ ਦੇ ਵਾਰਡ ਨੰਬਰ 9 ਤੇ 10 ਵਿਚ ਇਹ ਸਕੂਲ ਖੁੱਲ੍ਹਣ ਜਾ ਰਹੇ ਹਨ। ਮਲਾਲਾ ਯੂਸਫ ਜ਼ਈ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਲੜਕੀ ਹੈ ਤੇ ਉਸ ਨੂੰ 2017 ਵਿੱਚ ਆਨਰੇਰੀ ਕੈਨੇਡੀਅਨ ਨਾਗਰਿਕਤਾ ਹਾਸਲ ਹੋਈ। ਮਨੁੱਖਤਾ ਪ੍ਰਤੀ ਤੇ ਸਿੱਖਿਆ ਪ੍ਰਤੀ ਆਪਣੇ ਪਿਤਾ ਦੇ ਕੰਮ ਤੋਂ ਪ੍ਰਭਾਵਿਤ ਯੂਸਫਜ਼ਈ ਨੇ 11 ਸਾਲ ਦੀ ਉਮਰ ਵਿੱਚ ਸਿੱਖਿਆ ਸਬੰਧੀ ਅਧਿਕਾਰਾਂ ਬਾਰੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਸ ਦੇ ਪਿਤਾ ਉਸ ਨੂੰ ਪਾਕਿਸਤਾਨ ਵਿਚਲੇ ਪ੍ਰੈੱਸ ਕਲੱਬ ਲੈ ਗਏ। 2012 ਵਿੱਚ ਯੂਸਫਜ਼ਈ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਗਈ। 15 ਸਾਲ ਦੀ ਉਮਰ ਵਿੱਚ ਯੂਸਫਜ਼ਈ ਸਿੱਖਿਆ ਦੇ ਅਧਿਕਾਰ, ਖਾਸ ਤੌਰ ਉੱਤੇ ਲੜਕੀਆਂ ਦੀ ਸਿੱਖਿਆ ਦੇ ਹੱਕ ਵਿੱਚ ਬੋਲਣ ਵਾਲੀ ਉੱਘੀ ਸਮਾਜ ਸੇਵਿਕਾ ਬਣ ਗਈ।ઠ
Home / ਜੀ.ਟੀ.ਏ. ਨਿਊਜ਼ / ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਫੌਜੀ ਬੁੱਕਮ ਸਿੰਘ ਤੇ ਸੰਘਰਸ਼ ਦੀ ਪ੍ਰਤੀਕ ਬਣੀ ਮਲਾਲਾ ਦੇ ਨਾਂ ‘ਤੇ ਬਰੈਂਪਟਨ ‘ਚ ਖੁੱਲ੍ਹੇਗਾ ਸਕੂਲ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …