ਪੀਲ ਰੀਜ਼ਨ/ ਬਿਊਰੋ ਨਿਊਜ਼ : ਦਰਜਨਾਂ ਪੁਲਿਸ ਅਧਿਕਾਰੀਆਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਪੀਲ ਰੀਜ਼ਨਲ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਹੈ। ਜਨਵਰੀ 2019 ‘ਚ ਵਾਈਸ, ਨਾਰਕੋਟਿਕਸ ਅਤੇ ਸਟਰੀਟ ਲੈਵਲ ਆਰਗੇਨਾਈਜ਼ਡ ਕਰਾਈਮ ਬਿਊਰੋ ਦੇ ਜਾਂਚਕਾਰਾਂ ਨੇ ਪੀਲ ਅਤੇ ਆਸਪਾਸ ਦੇ ਖੇਤਰਾਂ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸੂਚਨਾ ਮਿਲਣ ‘ਤੇ ‘ਪ੍ਰਾਜੈਕਟ ਬੈਰਨ’ ਨਾਂਅ ਦਾ ਇਕ ਡਰੱਗ ਇਨਵੈਸਟੀਗੇਸ਼ਨ ਅਪਰੇਸ਼ਨ ਆਰੰਭਿਆ। ਵੀਰਵਾਰ, 21 ਮਾਰਚ 2019 ਨੂੰ ਬਰੈਂਪਟਨ ਦੇ 35 ਸਾਲਾ ਵਿਅਕਤੀ, ਸਲੇਮ ਟਾਕੀ ਨੂੰ ਡਰੱਗ ਰੱਖਣ ਅਤੇ ਤਸਕਰੀ ਨਾਲ ਸਬੰਧਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚਕਾਰਾਂ ਨੇ ਸਲੇਮ ਟਾਕੀ ਨਾਲ ਜੁੜੇ ਪੀਲ ਅਤੇ ਟੋਰਾਂਟੋ ਦੇ ਖੇਤਰ ‘ਚ ਸਥਾਨਾਂ ‘ਤੇ ਵਾਹਨਾਂ ਦੀ ਜਾਂਚ ਕੀਤੀ ਅਤੇ ਤਲਾਸ਼ੀ ਲਈ। ਇਹ ਗ੍ਰਿਫ਼ਤਾਰੀ ਪੀਲ ਖੇਤਰੀ ਪੁਲਿਸ ਅਧਿਕਾਰੀਆਂ ਦੇ ਔਖੇ ਕੰਮਾਂ ਦੀ ਇਕ ਉਦਾਹਰਨ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਾਰ ਸਾਡੀਆਂ ਸੜਕਾਂ ਤੋਂ ਬੰਦੂਡ ਅਤੇ ਡਰੱਗਸ ਨੂੰ ਹਟਾਉਣ ਲਈ ਲਗਾਤਾਰ ਯਤਨਸ਼ੀਲ ਹਨ ਤਾਂ ਜੋ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਬਰਾਮਦ ਕੀਤੇ ਗਏ ਡਰੱਗਸ ਦੀ ਕੀਮਤ ਲਗਭਗ 12 ਲੱਖ ਡਾਲਰ ਹੈ। ਸਲੇਮ ‘ਤੇ ਡਰੱਗ ਟ੍ਰੈਫ਼ਿਕਿੰਗ ਅਤੇ ਹੋਰ ਅਪਰਾਧਾਂ ਦੇ 12 ਮਾਮਲੇ ਦਰਜ ਕੀਤੇ ਗਏ ਹਨ। ਉਥੇ ਹਥਿਆਰ ਰੱਖਣ ਦੇ 48 ਮਾਮਲੇ ਅਤੇ ਹੋਰ ਅਪਰਾਧਾਂ ਦੇ 2 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਇਸ ਆਦਮੀ ਜਾਂ ਇਸ ਦੇ ਅਪਰਾਧਾਂ ਬਾਰੇ ਜਾਣਦੇ ਹੋ ਤਾਂ ਉਹ 905 453 2121 ‘ਤੇ ਸੰਪਰਕ ਕਰ ਸਕਦੇ ਹਨ। ਜਾਣਕਾਰੀ ਪੁਲਿਸ ਦੀ ਵੈੱਬਸਾਈਟ ‘ਤੇ ਵੀ ਦਿੱਤੀ ਜਾ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …